ਘੁਰਕੀ- ਜੇ ਨਵੇਂ ਅਧਿਆਪਕ ਨਾ ਭੇਜੇ ਜਾਂ ਬਦਲੀਆਂ ਰੱਦ ਨਾ ਕੀਤੀਆਂ ਫਿਰ ਸਕੂਲ ਨੂੰ ਲੱਗੂ ਜਿੰਦਾ
ਗੁਰਸੇਵਕ ਸਿੰਘ ਸਹੋਤਾ ,ਮਹਿਲ ਕਲਾਂ 3 ਅਪ੍ਰੈਲ 2021
ਪਿੰਡ ਸਹਿਜੜਾ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਵਿਖੇ ਸਿੱਖਿਆਂ ਵਿਭਾਗ ਵੱਲੋਂ ਅਚਨਚੇਤ ਤਿੰਨ ਅਧਿਆਪਕਾਂ ਦੀ ਕੀਤੀ ਬਦਲੀ ਦੇ ਰੋਸ਼ ਵਜੋਂ ਸਕੂਲ ਦੇ ਮੁੱਖ ਗੇਟ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੇ ਪਿੰਡ ਪਤਵੰਤਿਆਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆਂ ਵਿਭਾਗ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਅਧਿਆਪਕਾਂ ਦੀ ਕੀਤੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਭਾਕਿਯੂ (ਸਿੱਧੂਪੁਰ) ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ,ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ,ਭਾਕਿਯੂ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਇਕਾਈ ਪ੍ਰਧਾਨ ਮੱਘਰ ਸਿੰਘ ਸਹਿਜੜਾ,ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਸਹਿਜੜਾ ਤੇ ਪੰਚ ਗੁਰਚੇਤ ਸਿੰਘ ਨੇ ਕਿਹਾ ਕਿ ਪਿੰਡ ਦਾ ਸਹਿਜੜਾ ਦਾ ਸਕੂਲ ਪਹਿਲਾਂ ਹੀ ਅਧਿਆਪਕਾਂ ਤੇ ਹੋਰ ਅਸਾਮੀਆਂ ਦੀਆਂ ਸਮੱਸਿਆਵਾਂ ਨਾਲ ਪਹਿਲਾ ਹੀ ਜੂਝ ਰਿਹਾ ਹੈ। ਉਤੋਂ ਤਿੰਨ ਹੋਰ ਅਧਿਆਪਕਾਂ ਦੀ ਬਦਲੀ ਕਰਕੇ ਸਕੂਲ ਨੂੰ ਬੰਦ ਹੋਣ ਵੱਲ ਧੱਕਿਆਂ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨੋਂ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਤੁਰੰਤ ਰੱਦ ਜਾਂ ਫਿਰ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਜੇਕਰ ਪ੍ਰਸ਼ਾਸ਼ਨ ਨੇ ਅਧਿਆਪਕਾਂ ਦੀ ਕੀਤੀ ਬਦਲੀ ਰੱਦ ਜਾਂ ਨਵੇਂ ਅਧਿਆਪਕ ਨਾਲ ਭੇਜੇ ਤਾਂ ਕਿਸਾਨ ਜਥੇਬੰਦੀਆਂ ਤੇ ਗ੍ਰਾਮ ਪੰਚਾਇਤ ਵੱਲੋ ਸਕੂਲ ਨੂੰ ਜਿੰਦਰਾਂ ਮਾਰ ਕੇ ਤਿੱਖਾਂ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਗੁਰਜੀਤ ਸਿੰਘ,ਅਮਰਜੀਤ ਸਿੰਘ,ਨੇਕਦਰਸਨ ਸਿੰਘ,ਸੰਤੋਖ ਸਿੰਘ,ਦਰਸਨ ਸਿੰਘ,ਨਛੱਤਰ ਸਿੰਘ,ਜੋਰਾ ਸਿੰਘ,ਸੇਰ ਸਿੰਘ,ਮਹਿੰਦਰ ਸਿੰਘ ਤੇ ਪਰਗਟ ਸਿੰਘ ਹਾਜਰ ਸਨ। ਇਸ ਮਾਮਲੇ ਸਬੰਧੀ ਜਦੋਂ ਜਿਲ੍ਹਾ ਸਿੱਖਿਆਂ ਅਫ਼ਸਰ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਥੇ ਜਿਥੇ ਵੀ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ,ਉਥੇ ਨਵੇਂ ਅਧਿਆਪਕ ਭੇਜੇ ਜਾਣਗੇ।