ਰਾਜੇਸ਼ ਗੋਤਮ , ਪਟਿਆਲਾ: 3 ਅਪ੍ਰੈਲ 2021
ਨਾਭਾ ਪਾਵਰ ਲਿਮਟਿਡ, ਜੋ ਕਿ 2×700 ਮੈਗਾਵਾਟ ਦੇ ਸੁਪਰਕ੍ਰਿਟੀਕਲ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਦੁਵਾਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਤਹਿਤ ਕੀਤੇ ਜਾ ਰਹੇ ਬੇਹਤਰੀਨ ਕਾਰਜਾਂ ਨੂੰ ਦੇਖਦੇ ਹੋਏ ਰਾਸ਼ਟਰੀ ਗੋਲਡਨ ਪੀਕੋਕ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਐਵਾਰਡ-2020 ਨਾਲ ਨਵਾਜਿਆਂ ਗਿਆ ਹੈ । ਇਹ ਐਵਾਰਡ ਐਨਪੀਐਲ ਦੀਆਂ ਸ਼ਾਨਦਾਰ ਕਾਰਗੁਜਾਰੀ ਅਤੇ ਸੀਐਸਆਰ ਦੀ ਗਤੀਵਿਧੀਆਂ ਲਈ ਉੱਚ ਪੱਧਰੀ ਪ੍ਰਤੀਬੱਧਤਾਵਾਂ ਦਾ ਪ੍ਰਦਰਸ਼ਨ ਕਰਨ ਲਈ ਦਿੱਤਾ ਗਿਆ ਹੈ ।
ਗੋਲਡਨ ਪੀਕੋਕ ਐਵਾਰਡ ਸਕੱਤਰੇਤ ਨੂੰ ਇਸ ਸਾਲ 319 ਤੋਂ ਵੱਧ ਅਰਜ਼ੀਆਂ ਮਿਲੀਆਂ ਸਨ, ਜਿਨ੍ਹਾਂ ਵਿਚੋਂ 119 ਨੂੰ ਤਿੰਨ-ਪੱਧਰੀ ਮੁਲਾਂਕਣ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਸੀ । ਕੰਪਨੀਆਂ ਦੀ ਚੋਣ ਉੱਚ ਪੱਧਰ ਦੀ ਕੁਸ਼ਲਤਾ ਨੂੰ ਬਣਾਈ ਰੱਖਣ ਦੀ ਉੱਤਮਤਾ ਅਤੇ ਸੰਘਰਸ਼ ਦੀ ਕੋਸ਼ਿਸ਼ ਕਰਨ ਦੀ ਵਚਨਬੱਧਤਾ ਦੇ ਆਧਾਰ ਤੇ ਕੀਤਾ ਗਿਆ ਹੈ। ਪੁਰਸਕਾਰ ਦੇ ਨਤੀਜਿਆਂ ਦਾ ਐਲਾਨ ਵੀਰਵਾਰ ਨੂੰ ਭਾਰਤ ਦੇ ਸਾਬਕਾ ਚੀਫ ਜਸਟਿਸ ਜੋ ਕਿ ਭਾਰਤ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰਾਸ਼ਟਰੀ ਸੰਵਿਧਾਨ ਸੁਧਾਰ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਹਨ, ਜਸਟਿਸ ਐਮ. ਐਨ. ਵੈਂਕਟਾਚਲਿਯਾ ਦੀ ਪ੍ਰਧਾਨਗੀ ਵਾਲੀ ਇਕ ਉੱਚ ਪੱਧਰ ਪੈਨਲ ਦੁਵਾਰਾ ਕੀਤਾ ਗਿਆ ਹੈ ।
ਗੋਲਡਨ ਪੀਕੋਕ ਅਵਾਰਡਸ ਦੀ ਸਥਾਪਨਾ 1991 ਵਿੱਚ ਇੰਸਟੀਚਿ ਆਫ਼ ਡਾਇਰੈਕਟਰਜ਼ (ਆਈਓਡੀ), ਭਾਰਤ ਦੁਆਰਾ ਕੀਤੀ ਗਈ ਸੀ ਅਤੇ ਇਸਨੂੰ ਕਾਰਪੋਰੇਟ ਜਗਤ ਵਿੱਚ ਉੱਤਮਤਾ ਦੀ ਇੱਕ ਵਿਸ਼ਵਵਿਆਪੀ ਮੋਹਰ ਵਜੋਂ ਜਾਣਿਆ ਜਾਂਦਾ ਹੈ I ਮੁਲਾਂਕਣ ਸਮੂਹ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਸਰੋਤ ਪ੍ਰਬੰਧਨ ਮਾਹਰ ਸ਼ਾਮਲ ਸਨ ਜਿਹਨਾਂ ਨੇ ਬਿਨੈਕਾਰਾਂ ਨੂੰ ਵੱਖ ਵੱਖ ਮਾਪਦੰਡਾਂ ਦੇ ਅਧਾਰ ਤੇ ਚੁਣਿਆ ।
ਇਸ ਪ੍ਰਾਪਤੀ ‘ਤੇ ਨਾਭਾ ਪਾਵਰ ਲਿਮਟਿਡ ਦੇ ਸੀਈਓ ਸ੍ਰੀ ਅਥਰ ਸ਼ਹਾਬ ਨੇ ਕਿਹਾ, “ਅਸੀਂ ਇਸ ਐਵਾਰਡ ਲਈ ਧੰਨਵਾਦੀ ਹਾਂ। ਇਹ ਪੁਰਸਕਾਰ ਸਾਡੀ ਸੀਐਸਆਰ ਟੀਮ ਦ੍ਵਾਰਾ ਕੀਤੇ ਜਾ ਰਹੇ ਸ਼ਲਾਘਾ ਯੋਗ ਕਾਰਜਾਂ ਦੀ ਗਵਾਹੀ ਹੈ ਜੋ ਵੱਖ ਵੱਖ ਖੇਤਰਾਂ ਵਿੱਚ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਹੁਨਰ ਨਿਰਮਾਣ, ਬੁਨਿਆਦੀ ਢਾਂਚਾ ਵਿਕਾਸ, ਜਲ ਸੰਭਾਲ, ਸਿਹਤ ਸੰਭਾਲ, ਸੈਨੀਟੇਸ਼ਨ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਦੀ ਹੈ । ਇਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ, ਅਸੀਂ ਇਨ੍ਹਾਂ ਖੇਤਰਾਂ ਵਿਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ।”
ਗੋਲਡਨ ਪੀਕੋਕ ਅਵਾਰ੍ਡ੍ਸ ਵਲੋਂ ਨਾਭਾ ਪਾਵਰ ਲਿਮਟਿਡ ਨੂੰ ਆਪਣੀ ਸ਼੍ਰੇਣੀ ਵਿਚ ਸਭ ਤੋਂ ਵੱਧ ਸਕੋਰ ਦਿਤੇ ਗਏ ਹਨ I ਇਸ ਨੂੰ ਆਪਣੀ ਸੀਐਸਆਰ ਪਹਿਲਕਦਮੀਆਂ ਦੁਆਰਾ ਸਥਾਨਕ ਲੋਕਾਂ ਅਤੇ ਉਹਨਾਂ ਦੀ ਸਮਾਜਿਕ ਉੱਨਤੀ ਲਈ ਵਿਸਤ੍ਰਿਤ ਪ੍ਰੋਗਰਾਮ ਚਲਾਉਣ ਵਾਲੀ ਇਕ ਵਧੀਆ ਕੰਪਨੀ ਵਜੋਂ ਚੁਣਿਆ ਗਿਆ ਹੈ I