ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਦੀ ਜਿਲ੍ਹਾ ਪੱਧਰੀ ਦਾਖਲਾ ਮੁਹਿੰਮ ਦੀ ਸ਼ੁਰੂਆਤ

Advertisement
Spread information

ਮਾਪਿਆਂ ਦੀ ਸਹੂਲਤ ਲਈ ਦਾਖਿਲਾ ਹੈਲਪ ਨੰਬਰ ਵੀ ਜਾਰੀ


ਹਰਿੰਦਰ ਨਿੱਕਾ ,ਬਰਨਾਲਾ, 31 ਮਾਰਚ 2021

       ਜਿਲ੍ਹੇ ਦੇ ਸਰਕਾਰੀ ਸਕੂਲ ਹੁਣ ਕਿਸੇ ਵੀ ਪੱਖੋਂ ਉੱਚ ਮਿਆਰੀ ਸਕੂਲਾਂ ਨਾਲੋਂ ਘੱਟ ਨਹੀਂ ਹਨ। ਸਮਾਰਟ ਸਕੂਲ ਮੁਹਿੰਮ ਅਧੀਨ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦੇ ਨਾਲ ਨਾਲ ਪੜ੍ਹਾਉਣ ਤਕਨੀਕਾਂ ਪੱਖੋਂ ਵੀ ਸਮਾਰਟ ਬਣਾਇਆ ਗਿਆ ਹੈ।ਸਰਕਾਰੀ ਸਕੂਲਾਂ ਵਿੱਚ ਵਧੀਆ ਕੰਪਿਊਟਰ ਅਤੇ ਵਿਗਿਆਨ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਦੇ ਨਾਲ ਨਾਲ ਐਜੂਸੈਟ, ਪ੍ਰਾਜੈਕਟਰ ਅਤੇ ਐਲ.ਈ.ਡੀਜ਼ ਵੀ ਉਪਲਬਧ ਕਰਵਾਈਆਂ ਗਈਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲਿਆਂ ਦੀ ਜਿਲ੍ਹਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ।ਉਹਨਾਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਹੀ ਉਪਲਬਧ ਕਰਵਾਈ ਜਾ ਰਹੀ ਬਿਹਤਰ ਸਿੱਖਿਆ ਅਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹੋਰ ਸਹੂਲਤਾਂ ਦਾ ਲਾਹਾ ਮਾਪਿਆਂ ਨੂੰ ਜਰੂਰ ਲੈਣਾ ਚਾਹੀਦਾ ਹੈ। ਸ੍ਰ ਵਰਜੀਤ ਸਿੰਘ ਵਾਲੀਆ ਐੱਸ.ਡੀ.ਐੱਮ ਬਰਨਾਲਾ ਨੇ ਇਸ ਮੌਕੇ ‘ਤੇ ਬੋਲਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੀਆਂ ਸਰਕਾਰੀ ਕੋਸ਼ਿਸ਼ਾਂ ਦਾ ਅਸਰ ਸਪੱਸ਼ਟ ਵਿਖਾਈ ਦੇਣ ਲੱਗਿਆ ਹੈ।ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੁਵਿਧਾਵਾਂ ਪੱਖੋਂ ਆਧੁਨਿਕ ਹੋਏ ਸਰਕਾਰੀ ਸਕੂਲ ਮਾਪਿਆਂ ਦਾ ਵਿਸਵਾਸ਼ ਜਿੱਤਣ ਵਿੱਚ ਕਾਮਯਾਬ ਹੋ ਰਹੇ ਹਨ।
              ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਜਿਲ੍ਹਾ ਪੱਧਰੀ ਦਾਖਲਾ ਮੁਹਿੰਮ ਦੀ ਸ਼ੁਰੂਆਤ ਬਾਰੇ ਦੱਸਦਿਆਂ ਕਿਹਾ ਕਿ ਸੈਸ਼ਨ 2020-21 ਦੌਰਾਨ ਸਰਕਾਰੀ ਸਕੂਲਾਂ ਦੇ ਦਾਖਲਿਆਂ ਵਿੱਚ ਪੰਦਰਾਂ ਫੀਸਦੀ ਦੇ ਕਰੀਬ ਰਿਕਾਰਡ ਇਜ਼ਾਫ਼ਾ ਹੋਇਆ ਸੀ।ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦੇ ਵਿਸ਼ਵਾਸ ਵਿੱਚ ਹੋਏ ਵਾਧੇ ਨੂੰ ਵੇਖਦਿਆਂ ਸੈਸ਼ਨ 2021-22 ਦੌਰਾਨ ਦਾਖਲਾ ਦਰ ਵਿੱਚ ਹੋਰ ਵੀ ਇਜ਼ਾਫਾ ਹੋਣ ਦੀ ਉਮੀਦ ਹੈ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਮਾਪਿਆਂ ਨੂੰ ਜਾਣੂ ਕਰਵਾਉਣ ਹਿੱਤ ਸਕੂਲਾਂ ਵੱਲੋਂ ਪਹਿਲਾਂ ਹੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਅੱਜ ਸ਼ੁਰੂ ਕੀਤੀ ਜਿਲ੍ਹਾ ਪੱਧਰੀ ਦਾਖਲਾ ਮੁਹਿੰਮ ਅਧੀਨ ਜਿਲ੍ਹੇ ਵਿੱਚ ਪੰਜ ਥਾਵਾਂ ‘ਤੇ ਕਨੌਪੀ ਕੈਂਪ ਲਗਾਏ ਜਾਣਗੇ।ਇਹਨਾਂ ਕੈਂਪਾਂ ਵਿੱਚ ਮਾਪੇ ਜਿੱਥੇ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਹਰ ਪ੍ਰਕਾਰ ਦੀ ਜਾਣਕਾਰੀ ਹਾਸਿਲ ਕਰ ਸਕਣਗੇ ਉੱਥੇ ਹੀ ਜਿਲ੍ਹੇ ਦੇ ਕਿਸੇ ਵੀ ਸਕੂਲ ਵਿੱਚ ਆਪਣੇ ਬੱਚੇ ਦਾ ਦਾਖਲਾ ਵੀ ਕਰਵਾ ਸਕਣਗੇ।
ਉਹਨਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਇੱਛਾ ਅਨੁਸਾਰ ਅੰਗਰੇਜ਼ੀ ਮਾਧਿਅਮ ਵੀ ਉਪਲਬਧ ਹੈ।ਮਾਪਿਆਂ ਦੀ ਸਹੂਲਤ ਲਈ ਦਾਖਲਾ ਹੈਲਪ ਨੰਬਰ ਵੀ ਜਾਰੀ ਕੀਤੇ ਗਏ।ਇਹ ਹੈਲਪ ਲਾਈਨ ਦਾਖਲੇ ਨਾਲ ਸੰਬੰਧਿਤ ਹਰ ਪ੍ਰਕਾਰ ਦੀ ਜਾਣਕਾਰੀ ਲਈ ਚੌਵੀ ਘੰਟੇ ਉਪਲਬਧ ਰਹੇਗੀ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਮਾਪੇ ਦਾਖਲਿਆਂ ਸੰਬੰਧੀ ਬਿਨਾਂ ਝਿਜਕ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹਨ।
              ਇਸ ਮੌਕੇ ‘ਤੇ ਸ੍ਰ ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਸਪੋਰਟਸ, ਸ੍ਰੀਮਤੀ ਪਰਮਜੀਤ ਕੌਰ ਬਲਾਕ ਮੈਂਟਰ ਸਪੋਰਟਸ, ਸ੍ਰ ਮਲਕੀਤ ਸਿੰਘ ਡੀਪੀਈ,ਸ੍ਰ ਦਲਜੀਤ ਸਿੰਘ ਪੀਟੀਆਈ,ਰਾਜਿੰੰਦਰਪਾਲ ਸਿੰਘ ਲਾਇਬ੍ਰੇਰੀ ਰਿਸਟੋਰਰ, ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਵੀ ਹਾਜ਼ਰ ਸਨ।
 ਕੈਪਸ਼ਨ: ਡਿਪਟੀ ਕਮਿਸ਼ਨਰ ਬਰਨਾਲਾ ਸਰਕਾਰੀ ਸਕੂਲਾਂ ਦੀ ਦਾਖਲਾ ਕਨੌਪੀ ਦਾ ਉਦਘਾਟਨ ਕਰਦੇ ਹੋਏ।
Advertisement
Advertisement
Advertisement
Advertisement
Advertisement
error: Content is protected !!