ਬਾਰਡਰ ਏਰੀਆ ਨਵ ਨਿਯੁਕਤ ਅਧਿਆਪਕਾਂ ਦਾ ਅੱਠ ਰੋਜ਼ਾ ਸਿਖਲਾਈ ਕੈਂਪ ਸੰਪੰਨ 

Advertisement
Spread information

ਨਵ ਨਿਯੁਕਤ ਅਧਿਆਪਕਾਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਲਗਾਉਣ ਦੀ ਮਾਪਿਆਂ ਨੂੰ ਕੀਤੀ ਅਪੀਲ


 ਅਨਮੋਲਪ੍ਰੀਤ ਸਿੱਧੂ ,ਬਠਿੰਡਾ 30 ਮਾਰਚ 2021  
            ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇਇੰਦਰ ਸਿੰਗਲਾ ਅਤੇ ਮਾਨਯੋਗ ਕਿ੍ਸਨ ਕੁਮਾਰ ਸਕੂਲ ਸਿੱਖਿਆ ਸਕੱਤਰ ਪੰਜਾਬ ਦੇ ਯਤਨਾਂ ਸਦਕਾ ਪਿਛਲੇ ਸਮੇਂ 3704 ਮਾਸਟਰ ਕੇਡਰ ਦੀਆਂ ਪੋਸਟਾਂ ਬਾਰਡਰ ਏਰੀਆ ਨਾਲ ਸੰਬੰਧਿਤ  ਨਵ ਨਿਯੁਕਤ ਅਧਿਆਪਕਾਂ ਦਾ ਸਿਖਲਾਈ ਕੈਂਪ ਸਰਕਾਰੀ ਸੀਨੀਅਰ ਸਕੈਡੰਰੀ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ  ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰ) ਮੇਵਾ ਸਿੰਘ ਸਿੱਧੂ , ਇਕਬਾਲ ਸਿੰਘ ਬੁੱਟਰ , ਭੁਪਿੰਦਰ ਕੌਰ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਡਾਇਟ ਪ੍ਰਿੰਸੀਪਲ ਸਤਵਿੰਦਰਪਾਲ ਕੌਰ ਬਠਿੰਡਾ ਦੀ ਅਗਵਾਈ ਹੇਠ ਅੱਠ  ਰੋਜ਼ਾ  ਪ੍ਰਵੇਸ਼ ਸਿਖਲਾਈ ਸੈਮੀਨਾਰ ਲਗਾਇਆ ਗਿਆ  ਇਸ ਵਿੱਚ ਅੰਗਰੇਜ਼ੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ  ਵਿਸ਼ਿਆ ਨਾਲ ਸੰਬੰਧਿਤ ਨਵ ਨਿਯੁਕਤ 261 ਅਧਿਆਪਕਾਂ ਨੇ ਸਿਖਲਾਈ ਕੈਂਪ ਸੈਮੀਨਾਰ ਵਿੱਚ ਭਾਗ ਲਿਆ  । ਇਸ ਮੌਕੇ ਨਵ ਨਿਯੁਕਤ ਅਧਿਆਪਕਾਂ ਨੇ ਦੱਸਿਆ ਕਿ  ਕਈ ਮਾਪਿਆਂ ਦੇ ਮਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਦੀ ਨਵਿਰਤੀ ਲਈ ਇਹਨਾਂ ਨਵ-ਨਿਯੁਕਤ ਅਧਿਆਪਕਾਂ ਦੀ ਪ੍ਰਾਪਤੀ ਕਾਫ਼ੀ ਹੈ। 
           ਇਥੇ ਸਿੱਖਿਆ ਵਿਭਾਗ ਦੀ ਪ੍ਰਾਪਤੀ ਵਰਨਣਯੋਗ ਹੈ ਕਿ ਸਰਕਾਰੀ  ਅਧਿਆਪਕ ਦੀ ਨੌਕਰੀ ਤੱਕ ਪਹੁੰਚਣ ਲਈ ਇਹਨਾਂ  ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਮਾਸਟਰ ਕਾਡਰ ਦੀ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਗਈ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਨ ਉਪਰੰਤ ਇਸ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਵਾਲੇ ਇਹ ਨਵ-ਨਿਯੁਕਤ ਅਧਿਆਪਕ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਈ ਤਬਦੀਲੀ ਦੇ ਗਵਾਹ ਹਨ।
           ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ  ਸਰਕਾਰੀ ਮਾਸਟਰ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ  ਸ਼ਿਵਾਨੀ ਜੈਨ , ਵੀਰਪਾਲ ਕੌਰ ਗੋਬਿੰਦਪੁਰਾ , ਕੁਲਦੀਪ ਕੌਰ ,ਊਸਾ ਰਾਣੀ ਅਮਨਦੀਪ ਕੌਰ, ਸੁਖਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸਖਤ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਬਦਲੀ ਨੁਹਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਵਿਸ਼ੇ ਦੇ  ਮਾਹਿਰ ਅਧਿਆਪਕ ਵੱਲੋਂ ‘ਰੱਟੇ ਦੀ ਬਜਾਏ ਸਮਝ ਕੇ ਪੜ੍ਹਨ” ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹਰ ਵਿਸ਼ੇ ਦੀ ਪੜ੍ਹਾਈ  ਪ੍ਰੈਕਟੀਕਲ ਵਿਧੀਆਂ ਨਾਲ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ  ।
            ਇਹਨਾਂ ਵਿਚੋਂ ਸ਼ਿਵਾਨੀ ਜੈਨ , ਵੀਰਪਾਲ ਕੌਰ ਆਕਲੀਆਂ , ਕੁਲਦੀਪ ਸਿੰਘ ਗਿਆਨਾ , ਗਗਨਦੀਪ ਕੌਰ ਗੋਨਿਆਣਾ , ਸੁਖਦੀਪ ਸਿੰਘ ਭਾਈ ਰੂਪਾ , ਊਸ਼ਾ ਰਾਣੀ ਦਿਆਲਪੁਰਾ ,ਰਵੀਨਾ ਰਾਣੀ ਰਾਮਾਂ ਆਦਿ ਅਧਿਆਪਕਾਂ ਨੇ ਕਿਹਾ ਕਿ ਸਾਡੀ   ਸਰਕਾਰੀ ਸਕੂਲਾਂ ਦੀ  ਪੜ੍ਹਾਈ ‘ਤੇ ਸਾਡੇ ਮਾਪਿਆਂ ਦਾ ਕੋਈ ਬਹੁਤਾ ਖਰਚਾ ਨਹੀਂ ਹੋਇਆ। ਅੱਜ ਬਤੌਰ ਨਵ ਨਿਯੁਕਤ ਅਧਿਆਪਕ ਉਹਨਾਂ ਨੇ ਪੰਜਾਬ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਫੀਸ ਕਿਸੇ ਵੀ ਸਕੂਲ ਦਾ ਪੈਮਾਨਾ ਨਹੀਂ ਹੋ ਸਕਦੀ। ਸ਼ਿਵਾਨੀ ਨੇ ਕਿਹਾ ਕਿ ਜਰੂਰੀ ਨਹੀਂ ਕਿ ਪ੍ਰਾਈਵੇਟ ਸਕੂਲਾਂ ਵਿੱਚ ਵੱਧ ਫੀਸ ਅਦਾ ਕਰਕੇ ਹੀ ਬੱਚਾ ਵਧੀਆ ਸਿੱਖਿਆ ਹਾਸਿਲ ਕਰੇਗਾ । ਇਸ ਤੋਂ ਵਧੀਆ ਅੱਜ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਧੀਆ ਤਜਰਬੇ ਕਾਰ ਅਧਿਆਪਕਾਂ ਦੁਆਰਾ ਦਿੱਤੀ ਜਾਂਦੀ ਹੈ ।
         ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ , ਸੁਖਪਾਲ ਸਿੰਘ ਸਿੱਧੂ ਨੇ ਦੱਸਿਆ  ਕਿ ਇਹਨਾਂ ਨਵ ਨਿਯੁਕਤ ਅਧਿਆਪਕਾਂ ਨੇ ਪ੍ਰਾਣ ਕੀਤਾ ਕਿ ਸਕੂਲਾਂ ਵਿੱਚ ਜਾ ਕੇ ਘੱਟੋ-ਘੱਟ ਪੰਜ ਪੰਜ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇ । ਉਨ੍ਹਾਂ ਨੂੰ ਅਪੀਲ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ। 
        ਸਿਖਲਾਈ ਕੈਂਪ ਵਿੱਚ ਨਵ ਨਿਯੁਕਤ ਅਧਿਆਪਕਾਂ ਨੂੰ ਇਸ ਸੈਮੀਨਰ ਵਿੱਚ ਗਣਿਤ ਡੀ ਐਮ ਹਰਭਜਨ ਸਿੰਘ ਸਿੱਧੂ  , ਪਰਮਜੀਤ ਕੌਰ ਭੁੱਚੋ,  ਅੰਗਰੇਜ਼ੀ ਡੀ ਐਮ ਬਾਲਕ੍ਰਿਸ਼ਨ ਬਠਿੰਡਾ,  ਹਰਸਿਮਰਨ ਸਿੰਘ  ਡੀ ਐਮ ਸਾਇੰਸ , ਰਛਪਾਲ ਸਿੰਘ, ਗੁਰਪਾਲ ਸਿੰਘ ਭਗਤਾਂ , ਜਤਿੰਦਰ ਕੁਮਾਰ ਸੰਗਤ,ਭਿੰਦਰ ਸਿੰਘ, ਜਗਦੀਪ ਸਿੰਘ, ਪਰਵੀਨ ਕੁਮਾਰ ਆਦਿ ਨੇ ਇਨ੍ਹਾਂ ਅਧਿਆਪਕਾਂ ਨੂੰ ਆਖ਼ਰੀ ਦਿਨ   ਪੜਾਉਣ ਲਈ ਸਿਖਲਾਈ ਕੈਂਪ ਵਿੱਚ ਵੱਖ-ਵੱਖ ਵਿਧੀਆਂ ਰਾਹੀਂ ਸਿਖਲਾਈ  ਦਿੱਤੀ ਗਈ ।
Advertisement
Advertisement
Advertisement
Advertisement
Advertisement
error: Content is protected !!