ਪੂਰੀ ਦੁਨੀਆਂਂ ਵਿਚ ਕੁੜੀਆਂ ਨੇ ਬਣਾਈ ਆਪਣੀ ਵੱਖਰੀ ਪਛਾਣ – ਐਸਐਸਪੀ ਗੋਇਲ

Advertisement
Spread information

ਮਨੁੱਖੀ ਜੀਵਨ ‘ਚ ਮਹਿਲਾਵਾਂ ਦੀ ਮਹੱਤਵਪੂਰਣ ਭੂਮਿਕਾ- ਗੋਇਲ


ਮਨੀ ਗਰਗ , ਬਰਨਾਲਾ, 8 ਮਾਰਚ 2021

    ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਤੇ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਅਗਵਾਈ ਹੇਠ ਟ੍ਰਾਈਡੈਂਟ ਸਮੂਹ ਦੇ ਵਿਹੜੇ ਵਿੱਚ ਇੱਕ ਵਿਲੱਖਣ ਕਿਸਮ ਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਐਸਐਸਪੀ ਸ਼੍ਰੀ ਸੰਦੀਪ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਐਸਐਸਪੀ ਗੋਇਲ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਬਹੁਤ ਉੱਚ ਸਫਲਤਾ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ । ਸ੍ਰੀ ਗੋਇਲ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਲੜਕੀਆਂ ਨੇ ਆਪਣੀ ਵੱਖਰੀ ਹੀ ਪਛਾਣ ਬਣਾਈ ਹੈ। ਅੱਜ ਸਿੱਖਿਆ, ਪੁਲਿਸ ਵਿਭਾਗ, ਜੱਜ, ਵਕੀਲ, ਪਾਇਲਟ ਅਤੇ ਹੋਰ ਅਹੁਦਿਆਂ ‘ਤੇ ਮਹਿਲਾਵਾਂ ਪੁਰਸ਼ਾਂ ਤੋਂ ਉੱਪਰ ਉੱਠ ਕੇ ਲੋਕਾਂ ਅਤੇ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿਚ ਮਹਿਲਾਵਾਂ ਦਾ ਯੋਗਦਾਨ ਮਹੱਤਵਪੂਰਨ ਹੈ। ਇਸ ਮੌਕੇ ਟ੍ਰਾਈਡੈਂਟ ਗਰੁੱਪ ਦੀ ਅਧਿਕਾਰੀ ਸਵਿਤਾ ਕਲਿਆਣੀ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ, ਕਿ “ਮੈਂ ਕੁੜੀਆਂ ਨੂੰ ਉੱਚ ਕੋਟੀ ਸਿਖਿਆ ਦੇਣ ਦੀ ਅਪੀਲ ਕਰਦੀ ਹਾਂ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜੀਆਂ ਹੋ ਸਕਣ ਅਤੇ ਦੇਸ਼ ਅਤੇ ਆਪਣੇ ਮਾਪਿਆਂ ਦੀ ਸੇਵਾ ਕਰ ਸਕਣ।” ਉਨਾਂ ਕਿਹਾ ਕਿ ਹਰ ਮਹਿਲਾ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੀ ਹੈ, ਜਿਸ ਵਿੱਚ ਮਾਂ, ਧੀ, ਭੈਣ ਅਤੇ ਨੂੰਹ ਵੀ ਸ਼ਾਮਲ ਹੈ, ਕਿਉਂਕਿ ਸਿਰਫ ਮਹਿਲਾ ਹੀ ਆਪਣੇ ਸਾਰੇ ਰਿਸ਼ਤੇ ਨਿਮਰਤਾ ਨਾਲ ਨਿਭਾ ਸਕਦੀ ਹੈ। ਇਸ ਮੌਕੇ ਐਸਐਸਪੀ ਸੰਦੀਪ ਗੋਇਲ ਨੇ ਪੁਲਿਸ ਅਤੇ ਹੋਰ ਵੱਖ ਵੱਖ ਅਸਾਮੀਆਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਸੁਰੱਖਿਆ ਕਿੱਟਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ। ਇਸ ਮੌਕੇ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ, ਅਨਿਲ ਗੁਪਤਾ,ਐਸਪੀ ਹੈਡਕੁਆਟਰ ਮੈਡਮ ਹਰਵੰਤ ਕੌਰ, ਬਰਨਾਲਾ ਪੁਲਿਸ ਲਾਈਨ ਦੇ ਡਾਕਟਰ ਰਾਹੁਲ ਗਰਗੀ ਅਤੇ ਸਿਵਲ ਹਸਪਤਾਲ ਦੀ ਡਾਕਟਰ ਈਸ਼ਾ ਤੋਂ ਇਲਾਵਾ ਹੋਰ ਹਾਜ਼ਰ ਸਨ।

Advertisement

ਮੇਰੀ ਜ਼ਿੰਦਗੀ ‘ਚ ਮਾਂ ਦਾ ਮਹੱਤਵਪੂਰਣ ਯੋਗਦਾਨ -ਐਸਐਸਪੀ ਗੋਇਲ

    ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਐਸਐਸਪੀ ਸ਼੍ਰੀ ਸੰਦੀਪ ਗੋਇਲ ਨੇ ਕਿਹਾ ਕਿ ਮੇਰੀ ਜਿੰਦਗੀ ਵਿਚ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜਿਸ ਦੀ ਰਹਿਨੁਮਾਈ ‘ਤੇ ਮੈਂ ਅੱਜ ਇਹ ਅਹੁਦਾ ਹਾਸਲ ਕਰਨ ਵਿਚ ਕਾਮਯਾਬ ਹੋਇਆ ਹਾਂ। ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਲੜਕੇ-ਲੜਕੀਆਂ ਵਿੱਚ ਫਰਕ ਨੂੰ ਭੁੱਲ ਕੇ ਸਭ ਮਹਿਲਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
error: Content is protected !!