ਜੇ.ਈ ਤੋਂ ਉੱਪ ਮੰਡਲ ਇੰਜਨੀਅਰ ਤੱਕ ਦਾ ਸਫਰ ਕੀਤਾ ਤੈਅ
ਅਸ਼ੋਕ ਵਰਮਾ , ਬਠਿੰਡਾ, 27 ਫਰਵਰੀ 2021
ਤਿੰਨ ਦਹਾਕੇ ਤੋਂ ਵੀ ਵਧੇਰੇ ਸਮੇਂ ਲਈ ਬਠਿੰਡਾ ਡਵੈਲਪਮੈਂਟ ਅਥਾਰਿਟੀ (ਬੀਡੀਏ) ਅਤੇ ਹੋਰਨਾਂ ਮਹੱਤਵਪੂਰਨ ਵਿਭਾਗਾਂ ਵਿੱਚ ਸੇਵਾਂਵਾਂ ਦੇਣ ਉਪਰਾਂਤ ਇੰਜ. ਬਲਵਿੰਦਰ ਸਿੰਘ (58) ਸ਼ੁੱਕਰਵਾਰ ਨੂੰ ਬਤੌਰ ਉੱਪ ਮੰਡਲ ਇੰਜੀਨੀਅਰ ਦੇ ਤੌਰ ਤੇ ਸੇਵਾ ਮੁਕਤ ਹੋਏ। ਇਸ ਮੌਕੇ ਐਕਸੀਅਨ ਬੀਡੀਏ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਰੱਖੇ ਪ੍ਰੋਗਰਾਮ ਦੌਰਾਨ ਮੌਜੂਦ ਅਧਿਕਾਰੀਆਂ ਡੀਟੀਪੀ ਬਲਜਿੰਦਰ ਸਿੰਘ, ਐਸਓ ਸੁੱਖਪਾਲ ਸਿੰਘ, ਐਸਓ ਅਜੀਤ ਪਾਲ, ਐਸਡੀਓ ਰਮੇਸ਼ ਕੁਮਾਰ ਅਤੇ ਸਾਥੀਆਂ ਵੱਲੋਂ ਫੁੱਲਾਂ ਦੇ ਹਾਰ ਪਾਉਂਦੇ ਹੋਏ ਅਤੇ ਸਨਮਾਨ ਚਿੰਨ੍ਹ ਭੇਂਟ ਕਰ ਮੋਹ ਭਿੱਜੇ ਅੰਦਾਜ਼ ਨਾਲ ਆਪਣੇ ਹਰਮਨ-ਪਿਆਰੇ ਅਧਿਕਾਰੀ ਨੂੰ ਚੰਗੀ ਸਿਹਤ ‘ਤੇ ਖੁਸ਼ਨੁਮਾਂ ਜ਼ਿੰਦਗੀ ਦੀਆਂ ਸ਼ੁਭ ਆਸੀਸਾਂ ਦਿੰਦੇ ਹੋਏ ਵਿਭਾਗ ਵਿੱਚੋਂ ਸੇਵਾ-ਮੁੱਕਤੀ ਦਿੱਤੀ। ਇਸ ਮੌਕੇ ਸੁਨੀਤ ਕੁਮਾਰ ਜੇਈ, ਮਨੋਜ ਕੁਮਾਰ ਜੇਈ, ਨੀਰਜ ਕੁਮਾਰ ਅਤੇ ਸੰਦੀਪ ਕੁਮਾਰ ਜੇਈ ਵੀ ਹਾਜ਼ਿਰ ਸਨ।
ਇੰਜ. ਬਲਵਿੰਦਰ ਸਿੰਘ ਨੇ 13 ਫਰਵਰੀ 1984 ਨੂੰ ਟਿਊਬਵੈਲ਼ ਮਹਿਕਮੇ ਵਿੱਚ ਬਤੌਰ ਜੇਈ ਰੈਂਕ ਤੌਂ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ 25 ਫਰਵਰੀ, 1988 ਨੂੰ ਉਹਨਾਂ ਦੀ ਤੈਨਾਤੀ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਵਿੱਚ ਹੋ ਗਈ, ਜਿੱਥੋਂ ਉਹ 33 ਸਾਲ ਲਗਾਤਾਰ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਜਲੰਧਰ ਆਦਿ ਜਿਲੇ੍ਹ ਵਿੱਚ ਸੇਵਾਂਵਾਂ ਦੇਣ ਤੋਂ ਬਾਅਦ ਸੇਵਾ ਮੁੱਕਤ ਹੋਣ ਜਾ ਰਹੇ ਹਨ।ਜਿਕਰਯੋਗ ਹੈਕਿ 1 ਜੁਲਾਈ, 2010 ਨੂੰ ਬਤੌਰ ਐਸਡੀਓ ਰੈਂਕ ਅਹੁੱਦਾ ਸੰਭਾਲ ਲਿਆ ਜਦਕਿ ਉਪਰਾਂਤ ਉਹਨਾਂ ਕੋਲ 2013 ਤੋਂ ਐਕਸੀਅਨ (ਰੈਗੂਲੇਟਰੀ) ਦਾ ਚਾਰਜ ਰਿਹਾ। ਆਪਣੀ ਇਮਾਨਦਾਰ ਅਤੇ ਮਿਹਨਤੀ ਸਖਸ਼ੀਅਤ ਦੀ ਬਦੌਲਤ ਉਹਨਾਂ ਇੱਕ ਦਿਨ ਲਈ ਮਿਲਖ ਅਧਿਕਾਰੀ ਵਜੋਂ ਵੀ ਸੇਵਾ ਦਿੱਤੀ। ਇਸਤੋਂ ਇਲਾਵਾ ਜਦ ਵੀ ਹੋਰਨਾਂ ਸੰਵੇਦਨਸ਼ੀਲ ਹਾਲਾਤਾਂ ਵਿੱਚ ਪ੍ਰਸ਼ਾਸਨ ਅਤੇ ਵਿਭਾਗ ਨੂੰ ਉਹਨਾਂ ਦੀਆਂ ਸੇਵਾਂਵਾਂ ਦੀ ਲੋੜ ਪਈ ਤਾਂ ਉਹਨਾਂ ਖਿੜੇ ਮੱਥੇ ਉਸਨੂੰ ਪ੍ਰਵਾਨ ਕੀਤਾ ਜਿਸ ਵਿੱਚ ਕੋਰੋਨਾ ਕਾਲ ਸਮੇਂ ਦਿਨ ਰਾਤ ਨਿਭਾਈ ਮੁੱਖ ਤੌਰ ਤੇ ਸ਼ਾਮਿਲ ਹੈ।
ਖੁੱਦ ਰਹੇ ਟਾੱਪਰ ਵਿਦਿਆਰਥੀ, ਆਪਣੇ ਪੁੱਤਰ ਨੂੰ ਪਹੁੰਚਾਇਆ ਆਈਏਐਸ ਦੀ ਪੱਦਵੀ ਤੱਕ
ਫਾਜਿਲਕਾ ਜਿਲੇ੍ਹ ਦੇ ਪੇਂਡੂ ਅਤੇ ਪੱਛੜੇ ਇਲਾਕੇ ਵਿੱਚ ਡੱਬਵਾਲਾ ਕਲਾਂ ਪਿੰਡ ਤੋਂ ਆਪਣੀ ਮੁੱਢਲੀ ਪੜਾਈ ਦੌਰਾਨ ਟਾੱਪਰ ਵਿਦਿਆਰਥੀ ਰਹਿੰਦੇ ਹੋਏ ਜਿੱਥੇ ਉਹਨਾਂ ਬੇਦਾਗ, ਇਮਾਨਦਾਰ ਅਤੇ ਮਿਹਨਤੀ ਅਫਸਰ ਹੋਣ ਦਾ ਰੁੱਤਬਾ ਹਾਸਿਲ ਕੀਤਾ, ਉੱਥੇ ਹੀ ਇਸ ਰੀਤ ਨੂੰ ਅੱਗੇ ਤੋਰਦਿਆਂ ਆਪਣੇ ਇੱਕ ਪੁੱਤਰ ਡਾ, ਬਲਪ੍ਰੀਤ ਸਿੰਘ ਨੂੰ ਆਈਏਐਸ ਦੇ ਅਹੁੱਦੇ ਤੱਕ ਪਹੁੰਚਾਇਆ, ਜੋ ਇਸ ਸਮੇਂ ਵਾਇਨਾਡ, ਕੇਰਲਾ ਵਿੱਖੇ ਅਸਿਸਟੈਂਟ ਕਲੈਕਟਰ ਵਜੋਂ ਸਮਾਜ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ।