ਜ਼ਿਲ੍ਹਾ ਬਰਨਾਲਾ ‘ਚ ਕੋਰੋਨਾ ਦੇ ਟੀਕੇ ਲਵਾਉਣ ਦਾ ਕੰਮ ਜਾਰੀ : ਡਿਪਟੀ ਕਮਿਸ਼ਨਰ

Advertisement
Spread information

ਵੱਧ ਤੋਂ ਵੱਧ ਲੋਕ ਕੋਰੋਨਾ ਦੇ ਟੀਕੇ ਲਵਾਉਣ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ


ਰਵੀ ਸੈਣ , ਬਰਨਾਲਾ, 25 ਫਰਵਰੀ 2021

           ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 1023 ਲੋਕ ਕੋਰੋਨਾ ਦੇ ਟੀਕੇ ਲਗਵਾ ਚੁੱਕੇ ਹਨ ਜਿਨ੍ਹਾਂ ਚ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਗੋਇਲ ਸ਼ਾਮਲ ਹਨ। ਇਸ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਕੋਰੋਨਾ ਦੇ ਟੀਕੇ ਦਾ ਕੋਈ ਗਲਤ ਅਸਰ ਨਹੀਂ ਹੁੰਦਾ. ਉਹਨਾਂ ਸਿਹਤ ਵਿਭਾਗ ਨੂੰ ਹਿਦਾਇਤਾਂ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਇਹ ਟੀਕਾ ਲਗਵਾਉਣ ਲਈ ਪ੍ਰੇਰਣ।

Advertisement

          ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਚ ਟੀਕੇ ਲਵਾਉਣ ਲਈ ਕੁੱਲ ਰਜਿਸਟਰਡ ਲਾਭਪਾਤਰੀ 5502 ਹਨ. ਇਨ੍ਹਾਂ ਚ 1960 ਫ਼ਰੰਟ ਲਾਈਨ ਵਰਕਰ ਅਤੇ 3542 ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਲ ਹਨ। ਇਸੇ ਤਰ੍ਹਾਂ ਹੁਣ ਤੱਕ 1023 ਲੋਕਾਂ ਨੂੰ ਕੋਰੋਨਾ ਦੇ ਪਹਿਲੇ ਟੀਕੇ ਦੀ ਡੋਜ਼ ਦਿੱਤੀ ਜਾ ਚੁਕੀ ਹੈ ਜਦ ਕਿ 247 ਲੋਕਾਂ ਨੂੰ ਪੂਰੀ ਡੋਜ਼ ਲੱਗ ਚੁੱਕੀ ਹੈ. ਕੋਰੋਨਾ ਦਾ ਟੀਕਾ ਦੋ ਖੁਰਾਕਾਂ ਚ ਦਿੱਤਾ ਜਾਂਦਾ ਹੈ। ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਚ 28 ਦਿਨਾਂ ਦਾ ਫਰਕ ਹੁੰਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਆਦਿਤਿਆ ਡੇਚਲਵਾਲ, ਸਿਵਲ ਸਰਜਨ ਬਰਨਾਲਾ ਡਾ ਹਰਿੰਦਰਜੀਤ ਸਿੰਘ ਅਤੇ ਹੋਰ ਸਹਿਤ ਅਧਿਕਾਰੀ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!