ਨਗਰ ਕੌਂਸਲ ਨੇ ਐਸਡੀਐਮ ਦਡਤਰ ਸਾਹਮਣੇ ਕੂੜਾ ਡੰਪਿੰਗ ਪੁਆਇੰਟ ਹਟਾਇਆ

Advertisement
Spread information

ਸ਼ਹਿਰ ਵਾਸੀਆਂ ਨੂੰ ਆਲਾ-ਦੁਆਲਾ ਸਾਫ ਰੱਖਣ ਦੀ ਅਪੀਲ


ਬੀ.ਟੀ.ਐਨ. ਤਪਾ, 24 ਫਰਵਰੀ 2021  
        ਜ਼ਿਲਾ ਬਰਨਾਲਾ ਵਿੱਚ ਸਵੱਛਤਾ ਮੁਹਿੰਮ ਅਧੀਨ ਵੱਖ ਵੱਖ ਨਗਰ ਕੌਂਸਲਾਂ ਵੱਲੋਂ ਸਫਾਈ ਉਪਰਾਲੇ ਜਾਰੀ ਹਨ। ਇਸੇ ਤਹਿਤ ਜਿੱਥੇ ਗਿੱਲੇ ਅਤੇ ਸੁੱਕੇ ਕੂੜੇ ਦਾ ਢੁਕਵਾਂ ਨਿਬੇੜਾ ਕੀਤਾ ਜਾ ਰਿਹਾ ਹੈ, ਉਥੇ ਕੂੜਾ ਡੰਪਿੰਗ ਪੁਆਇੰਟ/ਜੀਵੀਪੀ (ਗਾਰਬੇਜ ਵਨਰੇਬਲ ਪੁਆਇੰਟ) ਹਟਾਏ ਜਾ ਰਹੇ ਹਨ।  
   ਇਸ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐਸਡੀਐਮ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਗਰ ਕੌਂਸਲ ਤਪਾ ਵੱਲੋਂ ਵੀ ਸਫਾਈ ਮੁਹਿੰਮ ਜਾਰੀ ਹੈ।
       ਕਾਰਜਸਾਧਕ ਅਫਸਰ ਤਪਾ ਸ੍ਰੀ ਬਾਲ ਕਿ੍ਸ਼ਨ ਗੋਗੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਦਫਤਰ ਤਪਾ ਸਾਹਮਣੇ ਬਣੇ ਕੂੜਾ ਡੰਪਿੰਗ ਪੁਆਇੰਟ ਦੀ ਸਫਾਈ ਕਰਵਾਈ ਗਈ ਹੈ। ਉਨਾਂ ਆਖਿਆ ਕਿ ਇਸ ਜਗਾ ’ਤੇ ਮਨਾਹੀ ਬੋਰਡ ਵੀ ਲਗਵਾਇਆ ਗਿਆ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਵੱਛਤਾ ਮੁਹਿੰਮ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ। ਇਸ ਮੌਕੇ ਸੈਨੇਟਰੀ ਇੰਚਾਰਜ ਅਮਨਦੀਪ ਸ਼ਰਮਾ ਨੇ ਆਖਿਆ ਕਿ ਸ਼ਹਿਰ ਵਿੱਚ ਹੋਰ ਜੀਵੀਪੀ ਵੀ ਹਟਾਏ ਜਾ ਰਹੇ ਹਨ ਅਤੇ ਤਪਾ ਵਾਸੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖਰਾ ਰੱਖਣ ਅਤੇ ਢੁਕਵੇਂ ਨਿਬੇੜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
 

Advertisement
Advertisement
Advertisement
Advertisement
Advertisement
error: Content is protected !!