ਸਮੂਹ ਸ਼ਰਾਬ ਦੇ ਠੇਕੇ ਤੇ ਅਹਾਤੇ ਬੰਦ ਰੱਖਣ ਦੇ ਹੁਕਮ
ਸ਼ਰਾਬ ਸਟੋਰ ਕਰਨ ਤੇ ਸ਼ਰਾਬ ਦੀ ਵਰਤੋ ਕਰਨ ‘ਤੇ ਵੀ ਲਗਾਈ ਪਾਬੰਦੀ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 15 ਫਰਵਰੀ 2021
ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਪੰਜਾਬ ਐਕਸਾਈਜ ਐਕਟ 1994 ਦੀ ਧਾਰਾ 54 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਹਨ੍ਹਾਂ ਇਲਾਕਿਆਂ ਜਿੱਥੇ 14 ਫਰਵਰੀ ਨੂੰ ਹੋਈਆਂ ਨਗਰ ਕੌਸਲ/ ਨਗਰ ਪੰਚਾਇਤਾਂ ਚੋਣਾਂ ਸਬੰਧੀ ਨਗਰ ਕੌਸਲ ਸਰਹਿੰਦ,ਅਮਲੋਹ, ਬਸੀ ਪਠਾਣਾ, ਮੰਡੀ ਗੋਬਿੰਦਗੜ੍ਹ ਅਤੇ ਨਗਰ ਪੰਚਾਇਤ ਖਮਾਣੋਂ ਦੀ ਹਦੂਦ ਅੰਦਰ 17 ਫਰਵਰੀ (ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਾਮ 05 ਵਜੇ ਤੱਕ) ਨੂੰ ”ਡਰਾਈ ਡੇਅ” ਘੋਸ਼ਿਤ ਕੀਤਾ ਹੈ ਅਤੇ ਸਮੂਹ ਸ਼ਰਾਬ ਦੇ ਠੇਕੇ ਬੰਦ ਰੱਖਣ, ਸ਼ਰਾਬ ਸਟੋਰ ਕਰਨ/ ਵਰਤੋਂ ਤੇ ਪਾਬੰਦੀ ਲਾਈ ਹੈ। ਇਸ ਤੋਂ ਇਲਾਵਾ ਇਹ ਹੁਕਮ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰੀ ਇਲਾਕਿਆਂ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟ, ਅਹਾਤੇ, ਕਲੱਬਾਂ ਤੇ ਹੋਟਲਾਂ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਤੌਰ ‘ਤੇ ਇਜ਼ਾਜਤ ਹੈ, ‘ਤੇ ਵੀ ਪੂਰਨ ਤੌਰ ‘ਤੇ ਲਾਗੂ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਤੇ ਲੋਕ ਹਿੱਤ ਵਿੱਚ ਸ਼ਾਂਤੀ ਕਾਇਮ ਕਰਨ ਲਈ ਇਹ ਹੁਕਮ ਜਾਰੀ ਕੀਤੇ ਹਨ।