ਵਿਦਿਆਰਥੀਆਂ ਨੂੰਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਅਤੇ ਲਾਸਾਨੀ ਸ਼ਹਾਦਤ ਬਾਰੇ ਕਰਵਾਇਆ ਜਾਣੂ
ਮਿਡਲ ਪੱਧਰ ਤੇ ਪਹਿਲਾ ਸਥਾਨ ਆਫਰੀਨ ਅਤੇ ਸੈਕੰਡਰੀ ਪੱਧਰ ਤੇ ਪਹਿਲਾ ਸਥਾਨ ਆਰਜੂ ਨੇ ਕੀਤਾ ਹਾਸਿਲ
ਗਗਨ ਹਰਗੁਣ , ਮਲੇਰਕੋਟਲਾ/ਸੰਗਰੂਰ, 11 ਫਰਵਰੀ : 2021
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜ਼ਨ ਮਲੇਰਕੋਟਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਵਿਖੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਹੈਡ ਮਾਸਟਰ ਸ੍ਰੀ ਸਜਾਦ ਅਲੀ ਗੌਰੀਆ ਨੇ ਦਿੱਤੀ। ਉਨਾਂ ਦੱਸਿਆ ਕਿ 6ਵੀਂ ਤੋਂ 10ਵੀਂ ਤੱਕ ਦੇ 35 ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ’ਚ ਹਿੱਸਾ ਲਿਆ।
ਉਨਾਂ ਕਿਹਾ ਕਿ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਸਿੱਖਿਆ ਵਿਭਾਗ ਵੱਲੋਂ ਕਰਾਏ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਹੈ ਅਤੇ ਜੇਤੂ ਵੀ ਰਹੇ ਹਨ। ਉਨਾਂ ਕਿਹਾ ਕਿ ਇਨਾਂ ਮੁਕਾਬਲਿਆਂ ਦੀ ਬਦੌਲਤ ਵਿਦਿਆਰਥੀ ਗੁਰੂ ਸਾਹਿਬ ਦੇ ਜੀਵਨ ਤੇ ਬਾਣੀ ਤੋਂ ਜਾਣੂ ਹੋ ਸਕੇ ਹਨ।ਉਨਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਮੌਕੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਅਤੇ ਲਾਸਾਨੀ ਸਹਾਦਤ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਹਮੇਸਾ ਸੱਚ ਦਾ ਮਾਰਗ ਅਖਤਿਆਰ ਕਰਨਾ ਚਾਹੀਦਾ ਹੈ ਤੇ ਅਨਿਆਂ ਵਿਰੁੱਧ ਅਵਾਜ ਉਠਾਉਣ ਤੋਂ ਡਰਨਾ ਨਹੀਂ ਚਾਹੀਦਾ। ਉਹਨਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਗੁਰੂ ਪੀਰਾਂ, ਪੈਗੰਬਰਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨਾ ਚਾਹੀਦਾ ਹੈ, ਜਿਹੜੇ ਹਮੇਸਾ ਸਾਨੂੰ ਮਿਲ ਕੇ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਸੁਨੇਹਾ ਦਿੰਦੇ ਹਨ।
ਇਹਨਾ ਮੁਕਾਬਲਿਆਂ ’ਚ ਮਿਡਲ ਪੱਧਰ ਤੇ ਪਹਿਲਾ ਸਥਾਨ ਆਫਰੀਨ ਦੂਜਾ ਸਥਾਨ ਕੌਸਰ ਤੇ ਸੀਵਾਨਾ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਪੱਧਰ ਤੇ ਪਹਿਲਾ ਸਥਾਨ ਆਰਜੂ ਦੂਜਾ ਸਥਾਨ ਹਰਸਿਮਰਨਜੀਤ ਕੌਰ ਤੇ ਸੁਲਤਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਪੱਧਰ ਤੇ ਜਜਮੈਂਟ ਦੀ ਭੂਮਿਕਾ ਸ੍ਰੀਮਤੀ ਸਬੀਹਾ ਸੁਲਤਾਨ ਤੇ ਸ੍ਰੀਮਤੀ ਸਿਫਾਲੀ ਜੈਨ ਅਤੇ ਸੈਕੰਡਰੀ ਪੱਧਰ ਤੇ ਸ੍ਰੀਮਤੀ ਸੁਸੀਲ ਸਿੰਗਲਾ ਅਤੇ ਸ੍ਰੀਮਤੀ ਮੋਨਿਕਾ ਬਾਂਸਲ ਨੇ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਦਲਬਾਰਾ ਸਿੰਘ ਸਾਇੰਸ ਮਾਸਟਰ, ਸ੍ਰੀ ਪਰਦੀਪ ਕੁਮਾਰ, ਸ੍ਰੀ ਸਲੀਮ ਮੁਹੰਮਦ, ਸ੍ਰੀ ਸੁਖਬੀਰ ਸਿੰਘ, ਸ੍ਰੀ ਰਮਨਦੀਪ ਸਿੰਘ, ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀ ਕੁਲਦੀਪ ਸਿੰਘ ਆਦਿ ਹਾਜਰ ਸਨ।