ਬੇਅੰਤ ਬਾਜਵਾ , ਰੂੜੇਕੇ ਕਲਾਂ 10 ਫਰਵਰੀ 2021
ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਨ ਲਈ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਤਿੰਨ ਦਿਨਾਂ ਦਾ ਸਾਹਿਤਕ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਧੌਲਾ ਵਿਖੇ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਕਨਵੀਨਰ ਅਮਨਦੀਪ ਸਿੰਘ ਧੌਲਾ, ਕੁਲਦੀਪ ਸਿੰਘ ਧਾਲੀਵਾਲ ਅਤੇ ਦੀਪ ਅਮਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13 ਫਰਵਰੀ 2021 ਨੂੰ ਕਵਿਤਾ ਕੁੰਭ ਕਰਵਾਇਆ ਜਾ ਰਿਹਾ ਹੈ।
ਕਵਿਤਾ ਕੁੰਭ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਨਿਰਾਲਾ ਕਰਨਗੇ, ਜਦੋਂ ਕਿ ਜਨਮੇਜਾ ਸਿੰਘ ਜੌਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸ੍ਰੀ ਸੰਦੀਪ ਗੋਇਲ ਆਈ ਪੀ ਐੱਸ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਣਗੇ। ਪ੍ਰਧਾਨਗੀ ਮੰਡਲ ਵਿਚ ਬੂਟਾ ਸਿੰਘ ਚੌਹਾਨ, ਜਗਰਾਜ ਧੌਲਾ, ਡਾ. ਰਾਹੁਲ ਰੁਪਾਲ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਤਰਸਪਾਲ ਕੌਰ, ਡਾ. ਸੰਪੂਰਨ ਸਿੰਘ ਟੱਲੇਵਾਲੀਆਂ, ਡਾ. ਰਾਮ ਸਰੂਪ ਸ਼ਰਮਾਂ, ਗੁਰਸੇਵਕ ਸਿੰਘ ਧੌਲਾ ਆਦਿ ਆਪਣੀ ਹਾਜ਼ਰੀ ਭਰਨਗੇ। ਸਮਾਗਮ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਆਗੂ ਜਗਜੀਤ ਸਿੰਘ ਧੌਲਾ, ਸਮਰਜੀਤ ਸਿੰਘ ਪੰਚ, ਗੁਰਮੇਲ ਸਿੰਘ ਔਲਖ, ਮੰਗਲ ਸਿੰਘ, ਸਰਪੰਚ ਬੀਬੀ ਜਸਪਿੰਦਰ ਕੌਰ, ਸਰਪੰਚ ਦਰਸ਼ਨ ਸਿੰਘ ਫਤਹਿਪੁਰ ਧੌਲਾ, ਸਰਪੰਚ ਹੀਰਾ ਸਿੰਘ ਕੁਲਾਰ ਅਤੇ ਸਾਬਕਾ ਸਰਪੰਚ ਬਲਵੀਰ ਸਿੰਘ ਕਰਨਗੇ।
ਮਿਤੀ 14 ਫਰਵਰੀ ਨੂੰ ਰਾਮ ਸਰੂਪ ਅਣਖੀ ਜੀ ਦੇ ਅੰਗ ਸੰਗ ਸਮਾਗਮ ਦੌਰਾਨ ਉਨ੍ਹਾਂ ਦੇ ਜੀਵਨ ਅਤੇ ਸਿਰਜਣਾ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਜਿਸ ਦੀ ਪ੍ਰਧਾਨਗੀ ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਕੇਸਰਾ ਰਾਮ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਰਨਾਲਾ ਸਰਬਜੀਤ ਸਿੰਘ ਤੂਰ ਤੇ ਵਿਸ਼ੇਸ਼ ਮਹਿਮਾਨ ਵਜੋਂ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਆਪਣੀ ਹਾਜ਼ਰੀ ਦੇਣਗੇ। ਸਮਾਗਮ ਵਿਚ ਪ੍ਰਮੁੱਖ ਸ਼ਖਸੀਅਤਾਂ ਵਿਚ ਡਾ. ਕਰਾਂਤੀ ਪਾਲ, ਜਸਵੀਰ ਰਾਣਾ, ਜਤਿੰਦਰ ਹਾਂਸ, ਬੂਟਾ ਸਿੰਘ ਚੌਹਾਨ, ਭੋਲਾ ਸਿੰਘ ਸੰਘੇੜਾ, ਦਰਸ਼ਨ ਜੋਗਾ, ਨਿਰੰਜਣ ਬੋਹਾ, ਸਿੰਮੀਪ੍ਰੀਤ, ਕੁਮਾਰ ਜਗਦੇਵ ਬਰਾੜ, ਵਿਸ਼ਵ ਜੋਤੀ ਧੀਰ, ਬਲੀਜੀਤ, ਭੁਪਿੰਦਰ ਫੌਜੀ, ਆਗਾਜ਼ਵੀਰ, ਰਾਜਵਿੰਦਰ ਰਾਜਾ, ਸ਼ੁਰੇਸ਼ ਹੰਸ, ਗੁਰਮੀਤ ਕੁੜਿਆਲਵੀ, ਜਸਪਾਲ ਮਾਨਖੇੜਾ, ਬਲਵਿੰਦਰ ਬੁਲਟ ਆਦਿ ਸ਼ਾਮਲ ਹੋਣਗੀਆਂ।ਇਸ ਮੌਕੇ ਕਹਾਣੀਕਾਰ ਅਨੇਮਨ ਸਿੰਘ ਨੂੰ ਰਾਮ ਸਰੂਪ ਅਣਖੀ ਯਾਦਗਰੀ ਪੁਰਸਕਾਰ 2019 ਦਿੱਤਾ ਜਾਵੇਗਾ।
15 ਫਰਵਰੀ ਨੂੰ ਸ੍ਰੀ ਅਣਖੀ ਜੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਜਿਸ ਦਾ ਉਦਘਾਟਨ ਬਾਬਾ ਬਾਬੂ ਸਿੰਘ ਜੀ ਮੁੱਖ ਸੇਵਾਦਾਰ ਗੁ: ਅੜੀਸਰ ਸਾਹਿਬ ਧੌਲਾ ਵਾਲੇ ਕਰਨਗੇ। ਇਸ ਮੌਕੇ ਬੇਅੰਤ ਬਾਜਵਾ, ਨਿਰਭੈ ਸਿੰਘ, ਗੁਰਪ੍ਰੀਤ ਸਿੰਘ ਗੈਰੀ, ਸੰਜੀਵ ਕੁਮਾਰ, ਬੂਟਾ ਸਿੰਘ ਗੁੰਮਨਾਮ, ਭੁਪਿੰਦਰ ਸੋਹੀ, ਲਖਵਿੰਦਰ, ਮਨਦੀਪ, ਅਵਤਾਰ ਸਿੰਘ ਆਦਿ ਹਾਜ਼ਰ ਸਨ।