ਮੁੱਖ ਬੁਲਾਰੇ ਹੋਣਗੇ- ਐਸ.ਆਰ. ਲੱਧੜ , ਡਾਕਟਰ ਜਗਤਾਰ ਸਿੰਘ ਅਤੇ ਡਾਕਟਰ ਰਜਿੰਦਰ ਪਾਲ ਬਰਾੜ
ਹਰਿੰਦਰ ਨਿੱਕਾ , ਬਰਨਾਲਾ 30 ਜਨਵਰੀ 2021
ਡਾ: ਬੀ.ਆਰ. ਅੰਬੇਡਕਰ (ਸਰਬ-ਸਾਂਝੀ ਪ੍ਰਚਾਰ ਕਮੇਟੀ) ਬਰਨਾਲਾ ਅਤੇ ਅੰਬੇਡਕਰਵਾਦੀ ਚੇਤਨਾ ਮੰਚ (ਰਜਿ:) ਪੰਜਾਬ ਵੱਲੋਂ ਨਵੇਂ ਮਜ਼ਦੂਰ ਐਕਟ-ਮਜ਼ਦੂਰਾਂ ਨੂੰ ਸਰੀਰਕ-ਮਾਨਸਿਕ ਅਤੇ ਆਰਥਿਕ ਤੌਰ ਤੇ ਹੋਰ ਨਪੀੜਨ ਲਈ ਕਮਰਕਸੇ ’’ ਵਿਸ਼ੇ ਤੇ ਸੈਮੀਨਾਰ ਭਲ੍ਹਕੇ ਤਰਕਸ਼ੀਲ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀਂ ਜਾਣਕਾਰੀ ਦਿੰਦਿਆਂ ਦਲਿਤ ਚਿੰਤਕ ਸਰਵਨ ਸਿੰਘ ਅਤੇ ਹਾਕਮ ਸਿੰਘ ਨੂਰ ਨੇ ਦੱਸਿਆ ਕਿ ਤਰਕਸ਼ੀਲ ਚੌਕ ਬਰਨਾਲਾ ਨੇੜੇ ਤਰਕਸ਼ੀਲ ਭਵਨ ਵਿਖੇ 31 ਜਨਵਰੀ 2021 ਐਤਵਾਰ ਨੂੰ ਕੀਤਾ ਜਾ ਰਿਹਾ ਸੈਮੀਨਾਰ ਸਵੇਰੇ 10.00 ਤੋਂ 2.00 ਵਜੇ ਤੱਕ ਜਾਰੀ ਰਹੇਗਾ। ਉਨਾਂ ਦੱਸਿਆ ਕਿ ਇਸ ਮੌਕੇ ਮੁੱਖ ਬੁਲਾਰਿਆਂ ਦੇ ਤੌਰ ਤੇ ਸ੍ਰੀ ਐਸ.ਆਰ. ਲੱਧੜ ਆਈ.ਏ.ਐਸ (ਰਿਟਾਇਰਡ), ਡਾਕਟਰ ਜਗਤਾਰ ਸਿੰਘ ਆਈ.ਆਰ.ਐੱਸ. (ਰਿਟਾਇਰਡ) ਅਤੇ ਡਾ: ਰਾਜਿੰਦਰਪਾਲ ਸਿੰਘ ਬਰਾੜ (ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੈਮੀਨਾਰ ਦੇ ਵਿਸ਼ੇ ਤੇ ਵਿਸਥਾਰ ਪੂਰਵਕ ਲੋਕਾਂ ਨੂੰ ਜਾਣਕਾਰੀ ਦੇ ਕੇ ਚੇਤੰਨ ਕਰਨਗੇ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਗਸੀਰ ਸਿੰਘ ਧੋਲਾ, ਗੁਲਾਬ ਸਿੰਕ ਭੱਦਲਵੱਢ, ਹਾਕਮ ਸਿੰਘ, ਬੀ.ਪੀ.ਓ (ਰਿਟਾ:), ਜਗਤਾਰ ਸਿੰਘ ਬੀਹਲਾ ਬਲਬੀਰ ਸਿੰਘ ਸੇਖਾ, ਈਸਾ ਸਿੰਘ, ਪ੍ਰੇਮ ਸਿੰਘ ਪੰਚ ਰੂੜੇਕੇ ਕਲਾਂ, ਸਾਗਰ ਸਿੰਘ ਸਾਗਰ, ਰਾਮ ਸਿੰਘ ਬਾਲੀਆਂ ਅਤੇ ਜਗਦੀਸ਼ ਸਿੰਘ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।