ਸਾਂਝੇ ਕਿਸਾਨ ਸੰਘਰਸ਼ ‘ਚ ਭੁੱਖ ਹੜਤਾਲ ਤੇ ਬੈਠੇਗਾ ਪ੍ਰੈਸ ਕਲੱਬ ਦਾ 12 ਮੈਂਬਰੀ ਜਥਾ
ਕੈਲੰਡਰ ਛਾਪਣ ,ਸਟਿੱਕਰ, ਬੈਜ ਅਤੇ ਕਲੱਬ ਮੈਂਬਰਾਂ ਨੂੰ ਆਈ ਕਾਰਡ ਦੇਣ ਦਾ ਵੀ ਕੀਤਾ ਫੈਸਲਾ
ਆਰਜੂ ਸ਼ਰਮਾ , ਬਰਨਾਲਾ, 12 ਜਨਵਰੀ 2021
ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਰੈਸਟ ਹਾਊਸ ਬਰਨਾਲਾ ਤੋਂ ਰੋਸ ਮਾਰਚ ਕਰਕੇ ਕਚਹਿਰੀ ਚੌਂਕ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਤੋਂ ਪਹਿਲਾਂ ਰੈਸਟ ਹਾਊਸ ਵਿੱਚ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਦੀ ਮੀਟਿੰਗ ਹੋਈ।
ਇਸ ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸੀਨੀਅਰ ਪੱਤਰਕਾਰ ਹੇਮਰਾਜ ਗਰਗ (ਸੰਪਾਦਕ ਜਗਤ ਸੁਨੇਹਾ), ਕੁਲਭੂਸ਼ਣ ਜਿੰਦਲ ਅਤੇ ਸੁਦਰਸ਼ਨਾ ਪੁੰਜ (ਪੱਤਰਕਾਰ ਰਾਕੇਸ਼ ਪੁੰਜ ਦੀ ਮਾਤਾ) ਨੂੰ ਦੋ ਮਿੰਨ ਦਾ ਮੋਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ । ਇਸ ਮੀਟਿੰਗ ਦੌਰਾਨ ਜਿਥੇ ਪ੍ਰੈਸ ਕੱਲਬ (ਰਜਿ:) ਬਰਨਾਲਾ ਦਾ ਕੈਲੰਡਰ ਛਾਪਣ ਦਾ ਫੈਸਲਾ ਕੀਤਾ ਗਿਆ, ਉਥੇ ਹੀ ਪ੍ਰੈਸ ਕਲੱਬ ਦੇ 12 ਮੈਂਬਰਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਧਰਨੇ ਦੌਰਾਨ ਲੜੀਵਾਰ ਚੱਲ ਰਹੀ ਭੁੱਖ ਹੜਤਾਲ ’ਤੇ ਬੈਠਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਅਮਰ ਸ਼ਹੀਦ ਸ੍ਰ: ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ’ਤੇ ਪ੍ਰੈਸ ਕਲੱਬ ਬਰਨਾਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਮੂਲੀਅਤ ਕਰਨ ਅਤੇ ਪ੍ਰਬੰਧਕਾਂ ਵੱਲੋਂ ਇਸ ਬਰਸੀ ਸਮਾਗਮ ’ਤੇ ਸਿਆਸੀ ਲੋਕਾਂ ਦੇ ਕੀਤੇ ਬਾਈਕਾਟ ਦੀ ਵੀ ਸਾਲਾਘਾ ਕੀਤੀ ਗਈ। ਇਸ ਮੌਕੇ ਆਪੋ-ਆਪਣੀਆਂ ਪੂਰੀਆਂ ਟੀਮਾਂ ਸਮੇਤ ਕਲੱਬ ਵਿੱਚ ਸ਼ਾਮਲ ਹੋਏ ਹਿਮਾਂਸ਼ੂ ਦੂਆ (ਜ਼ਿਲਾ ਇੰਚਾਰਜ ਦੈਨਿਕ ਸਵੇਰਾ), ਮਹਿਮੂਦ ਮਨਸੂਰੀ (ਜ਼ਿਲਾ ਇੰਚਾਰਜ ਪੰਜਾਬ ਟਾਇਮਜ਼) ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਕਲੱਬ ਦੇ ਬਾਨੀ ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਚੇਅਰਮੈਨ ਜਤਿੰਦਰ ਦਿਉਗਣ ਵੱਲੋਂ ਦਿੱਤੇ ਗਏ ਸੁਝਾਅ ’ਤੇ ਮੀਟਿੰਗ ਉਪਰੰਤ ਕਚਹਿਰੀ ਚੌਂਕ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਮੋਦੀ ਸਰਕਾਰ ਖਿਲਾਫ਼ ਅਤੇ ਕਿਸਾਨੀ ਸੰਘਰਸ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਕਲੱਬ ਦੇ ਜਰਨਲ ਸਕੱਤਰ ਹਰਿੰਦਰ ਨਿੱਕਾ ਨੇ ਬਾਖੂਬੀ ਨਿਭਾਈ। ਇਸ ਮੀਟਿੰਗ ਵਿੱਚ ਬੰਧਨਤੋੜ ਸਿੰਘ ਖਾਲਸਾ, ਅਵਤਾਰ ਸਿੰਘ ਕੌਲੀ, ਆਕੇਸ਼ ਕੁਮਾਰ, ਬਲਜਿੰਦਰ ਸਿੰਘ ਚੌਹਾਨ, ਕਮਲਦੀਪ ਸਿੰਘ, ਮੰਗਤ ਜਿੰਦਲ, ਵਿਪਨ ਗੁਪਤਾ, ਅਵਤਾਰ ਸਿੰਘ ਫਰਵਾਹੀ ਅਤੇ ਬਲਵਿੰਦਰ ਆਜ਼ਾਦ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਕੁਲਦੀਪ ਸਿੰਘ ਰਾਮਗੜੀਆ, ਜਗਤਾਰ ਸਿੰਘ ਸੰਧੂ, ਅਜੀਤ ਸਿੰਘ ਕਲਸੀ, ਸੋਨੀ ਪਨੇਸਰ ,ਕਰਨਦੀਪ ਸਿੰਘ ਕੌਲੀ, ਰਘਵੀਰ ਹੈਪੀ, ਤੁਸ਼ਾਰ ਗੋਇਲ, ਸੰਦੀਪ ਪਾਲ ਸਿੰਘ, ਸੁਖਵੀਰ ਸਿੰਘ ਗਿੱਲ, ਸੰਦੀਪ ਸਿੰਘ ਬਾਜਵਾ, ਜਰਨੈਲ ਸਿੰਘ ਠੀਕਰੀਵਾਲਾ, ਚੇਤਨ ਬਾਂਸਲ, ਰਾਜੂ ਜਿੰਦਲ, ਰਵੀ ਸੈਨ, ਆਰਜੂ ਸ਼ਰਮਾਂ, ਗੋਪਾਲ ਮਿੱਤਲ, ਹਰਵਿੰਦਰ ਸਿੰਘ ਕਾਲਾ ਸਮੇਤ 40 ਦੇ ਕਰੀਬ ਪੱਤਰਕਾਰ ਹਾਜ਼ਰ ਸਨ।