ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਦਾ ਚੈੱਕ ਭੇਂਟ

Advertisement
Spread information

ਬੇਅੰਤ ਬਾਜਵਾ , ਰੂੜੇਕੇ ਕਲਾਂ 12 ਜਨਵਰੀ 2021

       ਪਿਛਲੇ ਦਿਨੀਂ ਪਿੰਡ ਧੌਲ਼ਾ ਦੇ ਕਿਸਾਨ ਨਿਰਮਲ ਸਿੰਘ (45) ਵੱਲੋਂ ਦਿੱਲੀ ਧਰਨੇ ਤੋਂ ਪਰਤਦਿਆਂ ਘਰ ਆ ਕੇ ਖੁਦਕੁਸ਼ੀ ਕਰ ਲਈ ਸੀ। ਉਹ ਦਿੱਲੀ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਚਿੰਤਤ ਸੀ। ਕਿਸਾਨ ਦੀ ਤਰਸਮਈ ਹਾਲਤ ਦੇਖਦਿਆਂ ਗਹਿਰੇ ਸਦਮੇ ਵਿਚ ਸੀ।ਮਿ੍ਰਤਕ ਬੀ ਕੇ ਯੂ ਡਕੌਂਦਾ ਦਾ ਸਰਗਰਮ ਮੈਂਬਰ ਸੀ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਸਾਨ ਦੇ ਕਰਜੇ ਤੇ ਲੀਕ ਫੇਰਨ ਅਤੇ ਮਿ੍ਰਤਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਸੀ। ਕਿਸਾਨ ਆਗੂਆਂ ਦਾ ਕਹਿਣਾ ਸੀ ਜਿੰਨ੍ਹਾ ਸਮਾਂ ਪੰਜਾਬ ਸਰਕਾਰ ਮਿ੍ਰਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਨਹੀਂ ਦਿੰਦਾ, ਉਨ੍ਹਾਂ ਸਮਾਂ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।ਪਰ ਅੱਜ ਦੇਰ ਸ਼ਾਮ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਮਿ੍ਰਤਕ ਦੇ ਪਰਿਵਾਰ ਨੂੰ ਪੰਜ ਲੱਖ ਸਹਾਇਤਾ ਰਾਸ਼ੀ ਦਾ ਚੈੱਕ ਸੌਂਪ ਦਿੱਤਾ ਗਿਆ। ਜਿਸ ਤੋਂ ਬਾਅਦ ਮਿ੍ਰਤਕ ਕਿਸਾਨ ਦਾ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਟਰਮ ਕੀਤਾ ਗਿਆ।

Advertisement
Advertisement
Advertisement
Advertisement
Advertisement
Advertisement
error: Content is protected !!