ਅਜੀਤ ਸਿੰਘ ਕਲਸੀ , ਬਰਨਾਲਾ, 22 ਦਸੰਬਰ2020
‘ਬੇਟੀਆਂ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ, ਇਸ ਲਈ ਇਨਾਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਤੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਸੁਖਜੀਵਨ ਕੱਕੜ, ਸਿਵਲ ਸਰਜਨ ਨੇ ਜ਼ਿਲਾ ਪੱਧਰੀ ‘ਬੇਟੀ ਬਚਾਓ ਬੇਟੀ ਪੜਾਓ’ ਵਰਕਸ਼ਾਪ ਦੌਰਾਨ ਕੀਤਾ।
ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲੇ ਅੰਦਰ ਲੋਕਾਂ ਨੂੰ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਅਧੀਨ ਸਾਰੇ ਸਿਹਤ ਕੇਂਦਰਾਂ ਵਿੱਚ ਗਰੁੱਪ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਲਖਬੀਰ ਕੌਰ ਨੇ ਦੱਸਿਆ ਕਿ ਪੀ.ਐਨ.ਡੀ.ਟੀ.ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜ਼ਿਲਾ ਬਰਨਾਲਾ ਦੇ ਸਕੈਨ ਸੈਂਟਰਾਂ ਦੀ ਰੁਟੀਨ ਅਤੇ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਸੈਂਟਰ ਇਸ ਐਕਟ ਦੀ ਉਲੰਘਣਾ ਨਾ ਕਰ ਸਕੇ। ਡਾ. ਈਸ਼ਾ ਗੁਪਤਾ ਇਸਤਰੀ ਰੋਗਾਂ ਦੇ ਮਾਹਿਰ ਵੱਲੋਂ ਬੱਚੀਆਂ ਦੀ ਸੰਤੁਲਿਤ ਖ਼ੁਰਾਕ ਅਤੇ ਉਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ।
ਜ਼ਿਲਾ ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ, ਜ਼ਿਲਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਗੁਰਜੀਤ ਸਿੰਘ ਅਤੇ ਰਵਿੰਦਰ ਸਿੰਘ ਕਾਊਂਸਲਰ ਨੇ ਪੀ.ਐਨ.ਡੀ.ਟੀ. ਐਕਟ ਦੀਆਂ ਧਾਰਾਵਾਂ, ਕਿਸ਼ੋਰ ਬੱਚੀਆਂ ਲਈ ਸੰਤੁਲਿਤ ਖ਼ੁਰਾਕ ਅਤੇ ਇਸ ਅਵਸਥਾ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਨਰਸਿੰਗ ਕਾਲਜ, ਬਰਨਾਲਾ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ ਸ਼੍ਰੀਮਤੀ ਰਤਿੰਦਰ ਕੌਰ ਸੀ.ਡੀ.ਪੀ.ਓ., ਸ਼੍ਰੀ ਰਫ਼ੀਕ ਮੁਹੰਮਦ ਸੀ.ਏ., ਪੀ.ਐਨ.ਡੀ.ਟੀ. ਬਰਨਾਲਾ, ਸ਼੍ਰੀ ਰਜਿੰਦਰ ਕੁਮਾਰ ਅਤੇ ਸ਼੍ਰੀ ਹੁਕਮ ਚੰਦ ਮੈਂਬਰ ਜ਼ਿਲਾ ਐਡਵਾਇਜ਼ਰੀ ਕਮੇਟੀ ਪੀ.ਐਨ.ਡੀ.ਟੀ. ਨੂੰ ਵੀ ਸਨਮਾਨ ਚਿੰਨ ਦਿੱਤੇ ਗਏ। ਇਸ ਮੌਕੇ ਅਰਬਨ ਆਸ਼ਾ ਵਰਕਰਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।