ਰਘਵੀਰ ਹੈਪੀ ,ਬਰਨਾਲਾ, 22 ਦਸੰਬਰ 2020
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ 23 ਦਸੰਬਰ 2020 ਨੂੰ ਸਵੇਰੇ 10 ਵਜੇ ਤੋਂ ਪੈਗਰੋ ਫਰੋਜ਼ਨ ਫੂਡਜ਼ ਪ੍ਰਾਈਵੇਟ ਲਿਮਟਿਡ, ਰਾਜਪੁਰਾ ਅਤੇ ਹੀਰੋ ਸਾਇਕਲਜ਼ ਲਿਮਟਿਡ, ਲੁਧਿਆਣਾ ਕੰਪਨੀਆਂ ਵੱਲੋਂ ਹੈਲਪਰ ਅਤੇ ਵੈਲਡਰ ਦੀ ਅਸਾਮੀ ਲਈ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਇਸ ਸਬੰਧੀ ਮਿਸ ਸੁਨਾਕਸ਼ੀ ਨੰਗਲਾ ਪਲੇਸਮੈਂਟ ਅਫਸਰ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਦੱਸਿਆ ਕਿ ਹੈਲਪਰ ਅਤੇ ਵੈਲਡਰ ਦੀ ਅਸਾਮੀ ਲਈ ਘੱਟੋਂ ਘੱਟ ਯੋਗਤਾ ਅੱਠਵੀਂ ਪਾਸ, ਉਮਰ 18 ਤੋਂ 40 ਸਾਲ ਅਤੇ ਇਹਨਾਂ ਯੋਗਤਾਵਾਂ ਦੇ ਨਾਲ-ਨਾਲ ਹਰੇਕ ਪ੍ਰਾਰਥੀ ਕੋਲ ਅਧਾਰ ਕਾਰਡ, ਪੈਨ ਕਾਰਡ, ਬਾਇਓਡਾਟਾ ਆਦਿ ਹੋਣਾ ਜਰੂਰੀ ਹੈ। ਇਸ ਕੈਂਪ ਵਿੱਚ ਸਿਰਫ ਮੇਲ ਪ੍ਰਾਰਥੀ ਹੀ ਭਾਗ ਲੈ ਸਕਦੇ ਹਨ । ਇੰਟਰਵਿਊ ਦਾ ਸਥਾਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।