Advertisement
Spread information

ਮਨਪ੍ਰੀਤ ਬਾਦਲ ਦੀ ਨੌਜਵਾਨਾਂ ਨੂੰ ਵੰਗਾਰ; ਨਿਡਰ ਤੇ ਬੁਲੰਦ ਹੌਸਲੇ ਨਾਲ ਟੀਚੇ ਸਰ ਕਰੋ, ਆਪਣੇ ਹੁਨਰ ਦਾ ਲੋਹਾ ਮੰਨਵਾ ਕੇ ਦੇਸ਼ ਦਾ ਨਾਂ ਰੌਸ਼ਨ ਕਰੋ

ਪੰਜਾਬੀ ਨੌਜਵਾਨਾਂ ‘ਚ ਰੱਖਿਆ ਸੇਵਾਵਾਂ ਪ੍ਰਤੀ ਜਨੂੰਨ ਅਤੇ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਦਿਆਂ ਮਿਲਟਰੀ ਲਿਟਰੇਚਰ ਫ਼ੈਸਟੀਵਲ ਹੋਇਆ ਸਮਾਪਤ


ਜੀ.ਐਸ. ਬਿੰਦਰ ,ਚੰਡੀਗੜ੍ਹ, 20 ਦਸੰਬਰ: 2020

    ਨੌਜਵਾਨਾਂ ਵਿੱਚ ਰੱਖਿਆ ਬਲਾਂ ਪ੍ਰਤੀ ਜਨੂੰਨ ਦੀ ਮਸ਼ਾਲ ਜਗਾਉਣ ਵਿੱਚ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੀ ਅਹਿਮ ਭੂਮਿਕਾ ਮੰਨਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੀ ਨਿੱਜ ਸ਼ਕਤੀ ਤੇ ਹੁਨਰ ਨੂੰ ਨਿਖਾਰਨ ਦੀ ਦਿਸ਼ਾ `ਚ ਕੰਮ ਕਰਨ ਤਾਂ ਜੋ ਦੇਸ਼ ਨੂੰ ਉਨ੍ਹਾਂ `ਤੇ ਮਾਣ ਹੋ ਸਕੇ।

Advertisement

ਅੱਜ ਸ਼ਾਮ ਇੱਥੇ ਆਨਲਾਈਨ ਸਮਾਰੋਹ ਦੌਰਾਨ ਚੌਥੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੀ ਸਮਾਪਤੀ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਬੇਹੱਦ ਤਸੱਲੀ ਅਤੇ ਮਾਣ ਵਾਲੀ ਗੱਲ ਹੈ ਕਿ ਆਈ.ਐਮ.ਏ. ਦੇ ਬੈਚਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਸਵਾਰਡ ਆਫ਼ ਆਨਰ ਦਾ ਖ਼ਿਤਾਬ ਪੰਜਾਬੀ ਹੀ ਜਿੱਤ ਰਹੇ ਹਨ। ਸਾਲ 2016 ਵਿੱਚ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੀ ਸ਼ੁਰੂਆਤ ਕਰਨ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਸ੍ਰੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਲਈ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਫ਼ੌਜ ਨੂੰ ਪੇਸ਼ੇ ਵਜੋਂ ਨਾ ਚੁਣੇ ਜਾਣ ਕਰਕੇ ਫ਼ੌਜ ਵਿਚ ਸੇਵਾ ਨਿਭਾਉਣ ਦੀ ਸਾਡੀ ਮਹਾਨ ਪਰੰਪਰਾ ਪੇਤਲੀ ਪੈਂਦੀ ਜਾ ਰਹੀ ਹੈ ਅਤੇ ਅਸੀਂ ਇਸ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਸਾਂ ਅਤੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਨੇ ਨੌਜਵਾਨਾਂ ਨੂੰ ਰੱਖਿਆ ਬਲਾਂ ਵੱਲ ਉਤਸ਼ਾਹਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਸ. ਬਾਦਲ ਨੇ ਕਿਹਾ ਕਿ ਪੂਰਾ ਦੇਸ਼ ਰੱਖਿਆ ਬਲਾਂ ਵਲੋਂ ਆਪਣੇ ਵਤਨ ਲਈ ਦਿੱਤੀਆਂ ਸੇਵਾਵਾਂ ਲਈ ਕਰਜ਼ਦਾਰ ਹੈ। ਉਨ੍ਹਾਂ ਇਸ ਸਾਲਾਨਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਨੂੰ ਸਾਲ ਦਾ ਸਭ ਤੋਂ ਵੱਧ ਦਿਲ- ਖਿੱਚਵਾਂ ਸਮਾਗਮ ਪੇਸ਼ ਕੀਤਾ।

ਉੱਘੇ ਮਿਲਟਰੀ ਜਨਰਲਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਅਤੇ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਕੀਤੀ ਗਈ ਇਕ ਸਾਂਝੀ ਪਹਿਲਕਦਮੀ ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਾਡੀ ਨੌਜਵਾਨ ਪੀੜ੍ਹੀ ਨੂੰ ਸੈਨਾ ਨੂੰ ਪੇਸ਼ੇ ਵਜੋਂ ਚੁਣਨ ਲਈ ਉਤਸ਼ਾਹਿਤ ਕਰਨਾ ਅਤੇ ਸੈਨਾ ਦੀ ਜੀਵਨ ਸ਼ੈਲੀ ਬਾਰੇ ਜਾਣੂ ਕਰਵਾਉਣਾ ਹੈ।

ਇਸ ਸਾਲਾਨਾ ਸਮਾਗਮ ਨੇ ਰੱਖਿਆ ਸਾਹਿਤ ਰਚਨਾਵਾਂ, ਕਲਾਵਾਂ, ਸ਼ਿਲਪਕਾਰੀ, ਸੰਗੀਤ ਅਤੇ ਰੱਖਿਆ ਉਪਰਕਰਣਾਂ ਦੀਆਂ ਪ੍ਰਦਰਸ਼ਨੀਆਂ ਸਬੰਧੀ ਸਾਰੇ ਪਹਿਲੂਆਂ ਨੂੰ ਸਫਲਤਾਪੂਰਵਕ ਪੇਸ਼ ਕਰਕੇ ਇਸ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾ ਲਈ ਹੈ।

ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿੱਲ ਨੇ ਇਸ ਸਮਾਗਮ ਦੇ ਆਯੋਜਨ ਲਈ ਉਤਸ਼ਾਹਿਤ ਕਰਨ ਅਤੇ ਸਹਿਯੋਗ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨਾਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੀਤੇ ਮਾਰਗ ਦਰਸ਼ਨ ਲਈ ਰਾਜਪਾਲ ਵੀ.ਪੀ. ਸਿੰਘ ਬਦਨੌਰ ਦਾ ਧੰਨਵਾਦ ਵੀ ਕੀਤਾ। ਇਸ ਤੋਂ ਇਲਾਵਾ ਉਹਨਾਂ ਇਸ ਸਮਾਗਮ ਵਿਚ ਸਮਰਥਨ ਅਤੇ ਮਾਰਗ ਦਰਸ਼ਨ ਲਈ ਪੱਛਮੀ ਕਮਾਂਡ ਦੀ ਸ਼ਲਾਘਾ ਵੀ ਕੀਤੀ।
ਜਨਰਲ ਨੇ ਉਮੀਦ ਜਤਾਈ ਕਿ ਇਹ ਫੈਸਟ ਸਾਡੇ ਨੌਜਵਾਨਾਂ ਨੂੰ ਰੱਖਿਆ ਬਲਾਂ ਦੀ ਪੇਸ਼ੇ ਵਜੋਂ ਚੋਣ ਕਰਨ ਲਈ ਉਤਸ਼ਾਹਿਤ ਕਰੇਗਾ। ਉਹਨਾਂ ਇਹ ਵੀ ਉਮੀਦ ਜ਼ਾਹਰ ਕੀਤੀ ਕਿ ਇਹ ਫੈਸਟੀਵਲ ਅਗਲੇ ਸਾਲ ਅਕਤੂਬਰ 2021 ਵਿਚ ਕੋਵਿਡ ਮੁਕਤ ਵਾਤਾਵਰਣ ਵਿਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ, ਵਿੱਤ ਮੰਤਰੀ ਨੇ ਐਲ.ਏ.ਸੀ. ‘ਤੇ ਭਾਰਤ-ਚੀਨ ਦੇ ਰੁਖ ਬਾਰੇ ਮਹੱਤਪੂਰਨ ਜਾਣਕਾਰੀ ਭਰਪੂਰ ਈ-ਬੁੱਕ “ਲੱਦਾਖ 2020” ਵੀ ਲਾਂਚ ਕੀਤੀ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਆਨਲਾਈਨ ਫੈਸਟੀਵਲ ਦਾ ਉਦਘਾਟਨ ਕੀਤਾ ਸੀ ਅਤੇ ਇਸ ਉਪਰਾਲੇ ਦੇ ਰੂਪ ਵਿੱਚ ਪੰਜਾਬ ਵਲੋਂ ਰੱਖਿਆ ਬਲਾਂ ਨੂੰੂ ਦਿੱਤੀ ਸੱਚੀ ਸ਼ਰਧਾਂਜਲੀ ਦੀ ਸ਼ਲਾਘਾ ਕੀਤੀ । ਜੈ ਜਵਾਨ, ਜੈ ਕਿਸਾਨ ਦਾ ਥੀਮ ਤਿੰਨ ਦਿਨਾਂ ਫੈਸਟੀਵਲ ਦੌਰਾਨ ਗੂੰਜਿਆ ਜਿਸ ਵਿਚ ਆਲਮੀ ਅਤੇ ਖੇਤਰੀ ਮਹੱਤਤਾ ਵਾਲੇ ਵਿਆਪਕ ਵਿਸ਼ਾ-ਵਸਤੂਆਂ ‘ਤੇ ਵਿਚਾਰ ਵਟਾਂਦਰੇ ਕਰਵਾਏ ਗਏ।
ਇਹ ਸਮਾਗਮ ਅਗਲੇ ਸਾਲ ਹੋਣ ਵਾਲੇ ਪਾਕਿਸਤਾਨ ਵਿਰੁੱਧ 1971 ਦੀ ਜੰਗ ਦੇ ਗੋਲਡਨ ਜੁਬਲੀ ਸਮਾਰੋਹਾਂ ਦਾ ਪਿੜ ਬੱਝਣ ਵਜੋਂ ਮਨਾਇਆ ਗਿਆ।
ਸਨਮਾਨ-ਪ੍ਰਾਪਤ ਰੱਖਿਆ ਅਫਸਰ, ਵਿਸ਼ਾ ਮਾਹਿਰ ਅਤੇ ਰਾਜਨੀਤਕ ਆਗੂਆਂ ਸਮੇਤ ਸਾਬਕਾ ਨੇਵੀ ਚੀਫ ਐਡਮਿਰਲ ਸੁਨੀਲ ਲਾਂਬਾ, ਸੰਸਦ ਮੈਂਬਰ ਸ਼ਸ਼ੀ ਥਰੂਰ, ਸੰਸਦ ਮੈਂਬਰ ਮਨੀਸ਼ ਤਿਵਾੜੀ, ਰਾਮ ਮਾਧਵ, ਰਾਜਦੂਤ ਕੇ.ਸੀ. ਸਿੰਘ, ਡਾ. ਸੀ ਕ੍ਰਿਸਟੀਨ ਫੇਅਰ, ਪ੍ਰੋ: ਸੀ ਰਾਜਾ ਮੋਹਨ, ਗੁਲ ਪਨਾਗ, ਸ਼ੁਭਰਾ ਗੁਪਤਾ ਨੇ 13 ਪੈਨਲ ਵਿਚਾਰ-ਵਟਾਂਦਰਿਆਂ ਵਿੱਚ ਭਾਗ ਲਿਆ ਜਿਸ ਦੌਰਾਨ ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ । ਇਸ ਤੋਂ ਇਲਾਵਾ ਵਿਚਾਰ-ਵਟਾਂਦਰਿਆਂ ਦੌਰਾਨ 7 ਕਲੇਰੀਅਨ ਕਾਲ – ਜੋਸ਼ ਔਰ ਜਜ਼ਬਾ ਐਪੀਸੋਡ ਅਤੇ 3 ਕਿਤਾਬਾਂ ’ਤੇ ਵਿਚਾਰ-ਚਰਚਾ ਕੀਤੀ ਗਈ ਜਿਨਾਂ ਵਿੱਚ ਕੁੱਲ 85 ਤੋਂ ਵੱਧ ਉੱਘੇ ਬੁਲਾਰੇ ਅਤੇ ਮਾਹਰਾਂ ਨੇ ਹਿੱਸਾ ਲਿਆ। ਇਸ ਸਾਲ ਪੂਰੀ ਤਰਾਂ ਆਨਲਾਈਨ ਕਰਵਾਏ ਗਏ ਇਸ ਫੈਸਟੀਵਲ ਨੂੰ 20 ਲੱਖ ਤੋਂ ਵੱਧ ਸਰੋਤਿਆਂ ਨੇ ਆਨਲਾਈਨ ਦੇਖਿਆ । ਫੈਸਟੀਵਲ ਨੂੰ ਦੇਖਣ ਵਾਲੀ ਨੌਜਵਾਨ ਆਬਾਦੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ।
ਆਨਲਾਈਨ ਸਮਾਪਤੀ ਸਮਾਰੋਹ ਦੌਰਾਨ ਮੇਜਰ ਜਨਰਲ ਟੀ.ਪੀ.ਐਸ. ਵੜੈਚ, ਮੇਜਰ ਜਨਰਲ ਏ.ਪੀ ਸਿੰਘ, ਬ੍ਰਿਗੇਡੀਅਰ ਜੇ.ਐਸ ਅਰੋੜਾ, ਬ੍ਰਿਗੇਡੀਅਰ ਪਰਦੀਪ ਸ਼ਰਮਾ, ਕਰਨਲ ਪੈਰੀ ਗਰੇਵਾਲ, ਕਰਨਲ ਓਟੋ ਚਾਹਲ, ਕਰਨਲ ਜਰਨੈਲ ਸਿੰਘ, ਕਰਨਲ ਐਨ.ਕੇ.ਐਸ ਬਰਾੜ, ਕਰਨਲ ਐਨ.ਕੇ. ਸ਼ਰਮਾ, ਕਰਨਲ ਏ.ਪੀ.ਐਸ. ਜੌਹਲ, ਕਰਨਲ ਹਰਜੀਤ ਸਿੰਘ, ਮੇਜਰ ਮੁਨੀਸ਼ ਕੁਮਾਰ, ਮੇਜਰ ਆਰ.ਐਸ. ਵਿਰਕ, ਕਰਨਲ ਜੇ.ਐਸ. ਬਾਠ, ਕਰਨਲ ਆਰ.ਐਸ. ਬਰਾੜ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਦੇ ਓ.ਐਸ.ਡੀ. ਕਰਨਵੀਰ ਸਿੰਘ, ਸੁਮੇਰ ਬਰਾੜ ਅਤੇ ਮਨਦੀਪ ਸਿੰਘ ਬਾਜਵਾ ਸ਼ਾਮਲ ਹੋਏ।

Advertisement
Advertisement
Advertisement
Advertisement
Advertisement
error: Content is protected !!