ਰਘਬੀਰ ਹੈਪੀ , ਬਰਨਾਲਾ 19 ਦਸੰਬਰ 2020
ਹਰ ਸਾਲ 16 ਦਸੰਬਰ ਨੂੰ ਦੇਸ਼ ਦੀ ਸਰਕਾਰ 1971 ਦੀ ਲੜਾਈ ਦੀ ਜਿੱਤ ਦੀ ਖੁਸ਼ੀ ਵਿਚ ਵਿਜੇ ਦਿਵਸ ਮਨਾਉਂਦੇ ਹਨ । ਪਰ ਕਿਸੇ ਸਰਕਾਰ ਨੇ 71 ਦੀ ਲੜਾਈ ਵਿਚ ਲਾਪਤਾ ਹੋਏ 50 ਫੌਜੀ ਜਵਾਨਾਂ ਨੂੰ ਭਾਲਣ ਦੀ ਕੋਸਿਸ ਨਹੀਂ ਕੀਤੀ ਤੇ ਨਾ ਹੀ ਓਹਨਾ ਦੇ ਪਰਵਾਰਾਂ ਦੀ ਸਾਰ ਲਈ ਹੈ। ਇਹ ਵਿਚਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਰਮਗੜ੍ਹ ਵਿਖੇ ਲਾਪਤਾ ਫੌਜੀ ਲਾਲ ਸਿੰਘ ਦੇ ਗ੍ਰਹਿ ਵਿਖੇ ਓਹਨਾ ਦੀ ਧਰਮ ਪਤਨੀ ਮਾਤਾ ਭਜਨ ਕੌਰ ਤੇ ਪਰਿਵਾਰ ਦਾ ਪਤਾ ਲੈਣ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੈ ਕਈ ਵਾਰ ਪ੍ਰਧਾਨ ਮੰਤਰੀ ਨੂੰ ਅਤੇ ਡਿਫੈਂਸ ਮਨਿਸਟਰ ਨੂੰ ਚਿੱਠੀ ਲਿਖ ਚੁੱਕਾ ਹਾਂ । ਪਰ ਸਰਕਾਰ ਵੱਲੋ ਕੋਈ ਠੋਸ ਜਵਾਬ ਨਹੀਂ ਮਿਲਿਆ ਬੰਗਲਾ ਦੇਸ਼ ਵਿਚ ਜਰਨਲ ਜਗਜੀਤ ਸਿੰਘ ਅਰੋੜਾ ਜਿਨਾ ਨੇ ਤਕਰੀਬਨ ਇਕ ਲੱਖ ਪਾਕਿ ਫੌਜੀਆ ਦੇ ਹਥਿਆਰ ਛੁੱਟਾ ਕੇ ਜਿੱਤ ਹਾਸਲ ਕੀਤੀ ਪਰ ਓਹਨਾ ਸਾਰੇ ਜੰਗੀ ਕੈਦੀਆਂ ਨੂੰ ਭਾਰਤ ਨੇ ਪਾਕਿ ਨੂੰ ਮੋੜ ਦਿੱਤੇ ਸਨ । ਪਰ ਉਸੇ ਜੰਗ ਵਿੱਚ 50 55 ਫੋਜੀ ਭਾਰਤੀ ਫੌਜ ਦੇ ਪਾਕਿਸਤਾਨ ਫੌਜ ਨੇ ਕੈਦੀ ਬਣਾ ਲਏ ਸਨ ਅਫ਼ਸੋਸ ਦੀ ਗੱਲ ਹੈ ਕੇ ਅਜ ਤਕ ਕਿਸੇ ਭੀ ਭਾਰਤ ਸਰਕਾਰ ਨੇ ਭਾਮੇ ਓਹ ਕਾਂਗਰਸੀ ਹੋਵੇ ਭਾਮੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਨੇ ਕੋਈ ਭੀ ਠੋਸ ਜਤਨ ਇਹਨਾਂ ਜੰਗੀ ਕੈਦੀਆਂ ਨੂੰ ਘਰ ਵਾਪਿਸ ਲਿਆਉਣ ਲਈ ਨਹੀਂ ਕੀਤਾ । ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਪੁਰਜੋਰ ਮੰਗ ਕਰਦਾ ਹੈ ਕੇ ਸਾਡੇ ਇਹਨਾਂ ਵਿੱਚੋ ਬਹੁਤੇ ਜੰਗੀ ਕੈਦੀ ਜਿੰਦਾ ਹਨ ਤੇ ਆਪਣੇ ਜੀਵਨ ਦੇ ਆਖਰੀ ਪੜਾ ਤੇ ਹਨ ਇਹਨਾਂ ਨੂੰ ਤੁਰੰਤ ਪਾਕਿ ਦੀਆ ਜੇਲਾ ਵਿੱਚੋ ਰਿਹਾ ਕਰਵਾ ਕੇ ਪਰਵਾਰਾਂ ਕੋਲ ਭੇਜੇ ਜਾਣ ਇਸ ਮੌਕੇ ਸਿੱਧੂ ਤੋ ਇਲਾਵਾ ਲੈਫ,ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਹੌਲਦਾਰ ਗੁਲਾਬ ਸਿੰਘ ਮੇਲਾ ਸਿੰਘ ਸੁਖਵਿੰਦਰ ਸਿੰਘ ਭੱਠਲ ਰਾਜ ਕਿਰਨ ਆਗੂ ਹਾਜ਼ਰ ਸਨ