ਗੁਰਸੇਵਕ ਸਹੋਤਾ ,ਮਹਿਲ ਕਲਾਂ 19 ਦਸੰਬਰ 2020
ਕੇਂਦਰ ਸਰਕਾਰ ਦੇਸ਼ ਦੇ ਅੰਨਦਾਤੇ ਨਾਲ ਧੱਕਾ ਨਾ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਲਾਕੇ ਦੇ ਉੱਘੇ ਸਮਾਜ ਸੇਵਕ ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਅਸੋਕ ਅਗਰਵਾਲ , ਡਾ ਪਰਮਿੰਦਰ ਸਿੰਘ ਬੰਮਰਾਹ ਅਤੇ ਸੁਰਬਹਾਰ ਸਿੰਘ ਸੋਨੀ ਨੇ ਮੀਡੀਆ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕਰਕੇ ਕਿਹਾ ਕਿ ਜਿਨ੍ਹਾਂ ਵੀ ਜਲਦੀ ਤੋਂ ਜਲਦੀ ਹੋ ਸਕਦਾ ਹੈ ਕਿਸਾਨ ਵਿਰੋਧੀ ਬਿੱਲ ਵਾਪਸ ਲਵੇ। ਜਿਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ । ਉਹਨਾ ਕਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਅਤੇ ਹੋਰ ਬਹੁਤ ਸਾਰੇ ਲੋਕ ਜੁੜੇ ਹੋਏ ਹਨ। ਇਸ ਕਰਕੇ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੀ ਵਜਾਏ ਆਮ ਜਨਤਾ ਦਾ ਸੋਚਣਾ ਚਾਹੀਦਾ ਹੈ । ਜੇਕਰ ਦੇਸ਼ ਦਾ ਅੰਨਦਾਤਾ ਹੀ ਮਾਰਿਆ ਗਿਆ ਤੇ ਦੇਸ਼ ਨੂੰ ਰੋਟੀ ਕਿਥੋਂ ਮਿਲੇਗੀ। ਉਹਨਾ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਅੜੀਅਲ ਰਵੱਈਏ ਨੂੰ ਛੱਡ ਕੇ ਕਿਸਾਨ ਵਿਰੋਧੀ ਬਿੱਲਾਂ ਵਾਰੇ ਜ਼ਲਦ ਵਿਚਾਰ ਵਟਾਂਦਰਾ ਕਰਕੇ ਰੱਦ ਕਰ ਦਿੱਤਾ ਜਾਵੇ ਤਾਂ ਜ਼ੋ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਖੁਸ਼ਹਾਲ ਹੋ ਸਕੇ ਕਿਉਂਕਿ ਦੇਸ਼ ਦੀ 70 ਪ੍ਰਤੀਸ਼ਤ ਅਬਾਦੀ ਕਿਸਾਨੀ ਹੈ। ਉਹਨਾ ਕਿਹਾ ਕਿ ਅੱਜ ਹਰ ਵਰਗ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਸਾਡੇ ਭੈਣ ਭਰਾ ਦਿੱਲੀ ਅੰਦੋਲਨ ਚ ਗਏ ਹਨl। ਉਨ੍ਹਾਂ ਤੇ ਆਪਣੀ ਮੇਹਰ ਬਣਾਈਂ ਰੱਖਣ ਅਤੇ ਉਨ੍ਹਾਂ ਦੀ ਮਿਹਨਤ ਨੂੰ ਫਲ ਲਾਵੇ ਅਤੇ ਸਾਰੇ ਕਿਸਾਨ ਅਤੇ ਮਜ਼ਦੂਰ ਜਿੱਤ ਹਾਸਲ ਕਰਕੇ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਪਰਤਣ।