Y S  ਸਕੂਲ ਦੀਆਂ ਫੀਸਾਂ ‘ਚ ਲੱਖਾਂ ਦਾ ਗਬਨ

Advertisement
Spread information

ਮਾਪਿਆਂ ਤੋਂ ਫੀਸਾਂ ਭਰਵਾਈਆਂ, ਪਰ ਜਮ੍ਹਾਂ ਹੀ ਨਹੀਂ ਕਰਵਾਈਆਂ


ਹਰਿੰਦਰ ਨਿੱਕਾ , ਬਰਨਾਲਾ 16 ਦਸੰਬਰ 2020

            ਵਾਈ.ਐਸ. ਸਕੂਲ ਬਰਨਾਲਾ ਦੀ ਕੈਸ਼ੀਅਰ ਜੋਤੀ ਰਾਣੀ ਦੇ ਖਿਲਾਫ ਪੁਲਿਸ ਨੇ ਸਕੂਲ ਦੀ ਐਚ.ਆਰ. ਦੀ ਸ਼ਕਾਇਤ ਦੇ ਅਧਾਰ ਤੇ ਲੱਖਾਂ ਰੁਪਏ ਦੀ ਰਾਸ਼ੀ ਗਬਨ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਮਹਿਕ ਸ਼ਰਮਾਂ ਪਤਨੀ ਅਮਿਤ ਸ਼ਰਮਾਂ ਵਾਸੀ ਐਨ.ਜੀ.ਐਮ. ਰੋਡ ਬਰਨਾਲਾ ਨੇ ਦੱਸਿਆ ਕਿ ਉਹ ਵਾਈ.ਐਸ. ਸਕੂਲ ਬਰਨਾਲਾ ਵਿਖੇ ਬਤੌਰ ਐਚ.ਆਰ. ਨੌਕਰੀ ਕਰਦੀ ਹੈ। ਸਕੂਲ ਵਿੱਚ ਹੀ ਜੋਤੀ ਰਾਣੀ ਵਾਸੀ ਸੰਧੂ ਪੱਤੀ ਬਰਨਾਲਾ ਵੀ ਬਤੌਰ ਕੈਸ਼ੀਅਰ ਜੌਬ ਕਰਦੀ ਸੀ। ਉਸ ਨੇ ਸਕੂਲ ਵਿੱਚ ਪੜ੍ਹਾਈ ਕਰਦੇ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਭਰਵਾਈਆਂ, ਪਰੰਤੂ ਐਚ.ਆਰ. ਵਿਭਾਗ ਵਿੱਚ ਜਮ੍ਹਾਂ ਨਹੀਂ ਕਰਵਾਈਆਂ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੈਸ਼ੀਅਰ ਜੋਤੀ ਰਾਣੀ ਨੇ ਸਕੂਲ ਦੇ ਫੰਡਾਂ ਵਿੱਚ 4 ਲੱਖ 80 ਹਜਾਰ ਰੁਪਏ ਦਾ ਗਬਨ ਕਰ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬਲਵਿੰਦਰ ਸਿੰਘ ਚੌਂਕੀ ਇੰਚਾਰਜ ਬੱਸ ਸਟੈਂਡ ਬਰਨਾਲਾ ਨੇ ਦੱਸਿਆ ਕਿ ਦੋਸ਼ੀ ਜੋਤੀ ਰਾਣੀ ਦੇ ਖਿਲਾਫ ਅਧੀਨ ਜੁਰਮ 408 ਆਈ.ਪੀ.ਸੀ. ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਉੱਧਰ ਨਾਮਜਦ ਦੋਸ਼ੀ ਜੋਤੀ ਰਾਣੀ ਨੇ ਖੁਦ ਤੇ ਲੱਗੇ ਗਬਨ ਦੇ ਦੋਸ਼ਾਂ ਦਾ ਖੰਡਨ ਕਰ ਦਿੱਤਾ। 

Advertisement

Advertisement
Advertisement
Advertisement
Advertisement
Advertisement
error: Content is protected !!