ਰਾਤੀ ਨਬਾਲਿਗ ਕੁੜੀ ਨੂੰ ਘਰੋਂ ਬੁਲਾਇਆ ਤੇ ਫਿਰ,,,,

Advertisement
Spread information

ਸਾਰੀ ਰਾਤ ਰੱਖਿਆ ਬਾਹਰ, ਸਵੇਰੇ ਘਰ ਦੇ ਬਾਹਰ ਛੱਡ ਕੇ ਦੋਸ਼ੀ ਫਰਾਰ


ਹਰਿੰਦਰ ਨਿੱਕਾ , ਬਰਨਾਲਾ 16 ਦਸੰਬਰ 2020

             ਥਾਣਾ ਧਨੌਲਾ ਦੇ ਅਧੀਨ ਪੈਂਦੇ ਇੱਕ ਪਿੰਡ ਦੀ ਨਬਾਲਿਗ ਕੁੜੀ ਨੂੰ ਉਸ ਦੇ ਦੋਸਤ ਨੇ ਰਾਤ ਕਰੀਬ 10:30 ਤੇ ਘਰ ਦੇ ਬਾਹਰ ਗੇਟ ਤੇ ਬੁਲਾਇਆ ਅਤੇ ਗੱਲਾਂ-ਬਾਤਾਂ ਕਰਨ ਦੇ ਬਹਾਨੇ ਆਪਣੇ ਮੋਟਰ ਸਾਈਕਲ ਤੇ ਬਿਠਾ ਕੇ ਆਪਣੇ ਘਰ ਲੈ ਗਿਆ। ਪੀੜਤਾ ਨੇ ਦੱਸਿਆ ਕਿ ਰਾਤ ਨੂੰ ਦੋਸ਼ੀ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਸਵੇਰੇ ਕਰੀਬ 3 ਵਜੇ ਉਸ ਨੂੰ ਘਰ ਦੇ ਮੂਹਰੇ ਛੱਡ ਕੇ ਫਰਾਰ ਹੋ ਗਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਰਾਜਪਾਲ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨ ਤੇ ਦੋਸ਼ੀ ਨੌਜਵਾਨ ਵਿਸ਼ੂ ਨਿਵਾਸੀ ਕਾਲੇਕੇ ਦੇ ਖਿਲਾਫ ਅਧੀਨ ਜੁਰਮ 366/366 ਏ/376 ਆਈ.ਪੀ.ਸੀ. ਅਤੇ 4 ਪੋਸਕੋ ਐਕਟ ਦੇ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰ ਦਿੱਤਾ। ਉਨਾਂ ਦੱਸਿਆ ਕਿ ਛੇਤੀ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!