ਸਾਂਝਾ ਕਿਸਾਨ ਸੰਘਰਸ਼ 76 ਵੇਂ ਦਿਨ ਵਿੱਚ ਦਾਖਿਲ-

Advertisement
Spread information

ਸੇਵਾਮੁਕਤ ਮੁੱਖ ਖੇਤੀਬਾੜੀ ਅਫਸਰ ਬਿੱਕਰ ਸਿੰਘ ਸਿੱਧੂ ਵੱਲੋਂ ਸੰਚਾਲਨ ਕਮੇਟੀ ਨੂੰ ਪੰਜਾਹ ਹਜਾਰ ਦੀ ਰਾਸ਼ੀ ਭੇਂਟ


ਹਰਿੰਦਰ ਨਿੱਕਾ , ਬਰਨਾਲਾ 15 ਦਸੰਬਰ 2020 

            ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 76 ਵੇਂ ਦਿਨ ਬੁਲਾਰਿਆਂ ਨੇ ਕੱਲ੍ਹ ਡੀਸੀ ਦਫਤਰ ਬਰਨਾਲਾ ਦਫਤਰ ਅੱਗੇ ਵਿਸ਼ਾਲ ਧਰਨੇ/ਮਾਰਚ ਵਿੱਚ ਆਸ ਨਾਲੋਂ ਵੱਧ ਹਜਾਰਾਂ ਦੀ ਤਾਦਾਦ ਵਿੱਚ ਕਿਸਾਨ ਔਰਤ ਕਾਫਲਿਆਂ ਵੱਲੋਂ ਸ਼ਮੂਲੀਅਤ ਕਰਨ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਝੇ ਕਿਸਾਨ ਸੰਘਰਸ਼ ਨੂੰ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਹੋਣ ਲਗਤਾਰ ਸਰਗਰਮ ਸਹਿਯੋਗ ਕਰ ਰਹੇ ਹਨ।

Advertisement

          ਅੱਜ ਸੇਵਾਮੁਕਤ ਮੈਨੇਜਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਆਗੂ ਹਰਚਰਨ ਸਿੰਘ ਚਹਿਲ ਦੇ ਮਿੱਤਰ ਸ. ਬਿੱਕਰ ਸਿੰਘ ਸਿੱਧੂ ਬਠਿੰਡਾ ਹੁਣ (ਕੈਲਗਰੀ) ਵੱਲੋਂ ਪੰਜਾਹ ਹਜਾਰ ਰੁ. ਦੀ ਆਰਥਕ ਸਹਾਇਤਾ ਸੰਚਾਲਨ ਕਮੇਟੀ ਨੂੰ ਭੇਜੀ ਗਈ। ਸੰਚਾਲਨ ਕਮੇਟੀ ਵੱਲੋਂ ਸ. ਸਿੱਧੂ ਦਾ ਧੰਨਵਾਦ ਕਰਦਿਆਂ ਵੱਡੇ ਖਰਚਿਆਂ/ਜਰੂਰਤ ਦੇ ਸਨਮੁੱਖ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ ਗੁਰਚਰਨ ਸਿੰਘ, ਨੇਕ ਦਰਸ਼ਨ ਸਿੰਘ , ਕਰਨੈਲ ਸਿੰਘ ਗਾਂਧੀ , ਖੁਸ਼ੀਆ ਸਿੰਘ, ਬਿੱਕਰ ਸਿੰਘ ਔਲਖ, ਹਰਚਰਨ ਚੰਨਾ, ਉਜਾਗਰ ਸਿੰਘ ਬੀਹਲਾ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਲਾਗੂ ਕੀਤੇ ਹਨ, ਉਸ ਸਮੇਂ ਤੋਂ ਹੁਣ ਤੱਕ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਬਿਮਾਰ ਹੋ ਰਹੇ ਹਨ।

          ਕੇਂਦਰੀ ਅਤੇ ਦਿੱਲੀ ਦੀ ਸਰਕਾਰ ਨੇ ਅਜਿਹਾ ਵਾਪਰ ਰਹੇ ਵਰਤਾਰਿਆਂ ਪ੍ਰਤੀ ਚੁੱਪ ਧਾਰੀ ਹੋਈ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਮਨੁੱਖੀ ਹਮਦਰਦੀ ਰੱਖਣ ਵਾਲੇ ਡਾਕਟਰ ਸੰਘਰਸ਼ਸ਼ੀਲ ਯੋਧਿਆਂ ਦੀ ਜੀਅ ਜਾਨ ਨਾਲ ਸਾਂਭ ਸੰਭਾਲ ਕਰਕੇ ਆਪਣਾ ਸੁਚੇਤ ਮਨੁੱਖੀ ਫਰਜ ਅਦਾ ਕਰ ਰਹੇ ਹਨ। ਕਿਸਾਨਾਂ ਨੇ ਆਪਣੇ ਲਗਾਤਾਰ ਸ਼ੁਰੂ ਕੀਤੇ ਪੜਾਅਵਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਹਕੂਮਤ ਦੀ ਸਾਹ ਰਗ ਨੂੰ ਹੱਥ ਪਾ ਲਿਆ ਹੈ। ਇਹ ਵਧਦਾ ਕਾਫਲਾ ਦਿੱਲੀ ਨੂੰ ਚੁਫੇਰਿਉਂ ਘੇਰਨ ਵੱਲ ਅੱਗੇ ਵਧ ਰਿਹਾ ਹੈ। ਰਾਜਸਥਾਨ ਦੇ ਕਿਸਾਨਾਂ ਨੇ ਜੈਪੁਰ ਤੋਂ ਆਉਂਦਾ ਨੈਸ਼ਨਲ ਹਾਈ ਵੇ ਜਾਮ ਕਰ ਦਿੱਤਾ ਹੈ। ਯੂ.ਪੀ , ਉੱਤਰਾਖੰਡ ਦੇ ਕਿਸਾਨ ਲਗਾਤਾਰ ਅੱਗੇ ਵਧ ਰਹੇ ਹਨ। ਕੱਲ੍ਹ ਡੀਸੀ ਦਫਤਰਾਂ ਅੱਗੇ ਸਮੁੱਚੇ ਮੁਲਕ ਦੇ ਕਿਸਾਨਾਂ ਨੇ ਵਿਸ਼ਾਲ ਧਰਨੇ ਦੇਕੇ ਇਹ ਖੇਤੀ ਕਵਿਰੋਧੀ ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰੀ ਹਕੂਮਤ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਨਵੀਆਂ ਤੋਂ ਨਵੀਆਂ ਘਟੀਆਂ ਸਜਿਸ਼ਾਂ ਰਚਕੇ ਫੁੱਟ ਪਾਉਣ ਅਤੇ ਧਿਆਨ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਦੀਆਂ ਕੁਚਾਲਾਂ ਚੱਲ ਰਹੀ ਹੈ।

           ਜਦ ਸੰਘਰਸ਼ਸ਼ੀਲ ਕਾਫਲਿਆਂ ਨੇ ਕੇਂਦਰੀ ਹਕੂਮਤ ਦੀ ਦਿੱਲੀ ਪਹੁੰਚਣ ਦੀ ਬਲ ਦੀ ਨੀਤੀ ਅਸਲ ਬਣਾ ਦਿੱਤੀ ਤਾਂ ਹੁਣ ਹਾਕਮ ਛਲ ਦੀ ਨੀਤੀ ਉੱਤੇ ਉੱਤਰ ਆਏ ਹਨ। ਨਾਮ ਨਿਹਾਦ ਕਿਸਾਨ ਜਥੇਬੰਦੀਆਂ ਨਾਲ ਖੇਤੀਬਾੜੀ ਮੰਤਰੀ ਮੀਟਿੰਗਾਂ ਕਰਨ ਦਾ ਪ੍ਰਪੰਚ ਰਚਕੇ ਲੋਕਾਂ ਵਿੱਚ ਭਰਮ ਭੁਲੇਖੇ ਖੜੇ ਕਰਨ ਲਈ ਗੋਦੀ ਮੀਡੀਆ ਦੀ ਵੱਡੀ ਪੱਧਰ ਤੇ ਵਰਤੋਂ ਕਰ ਰਿਹਾ ਹੈ। ਇਸ ਹਕੂਮਤੀ ਕੂੜ ਪਰਚਾਰ ਦੇ ਬਾਵਜੂਦ ਵੀ ਸਿੰਘੂ ਅਤੇ ਟਿੱਕਰੀ ਬਾਰਡਰ ਉੱਪਰ ਕਿਸਾਨ ਕਾਫਲਿਆਂ ਦੀ ਗਿਣਤੀ ਲਗਤਾਰ ਵਧ ਰਹੀ ਹੈ। ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਜੋਸ਼ ਭਰਪੂਰ ਗੁੰਜਾਊ ਨਾਹਰੇ ਗੁੰਜਾਕੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ ਔਲਖ, ਪਰਮਜੀਤ ਕੌਰ ਠੀਕਰੀਵਾਲ, ਸਿਕੰਦਰ ਸਿੰਘ, ਗੁਰਮੇਲ ਸ਼ਰਮਾ, ਸੁਰਜੀਤ ਸਿੰਘ ਕਰਮਗੜ੍ਹ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਦਿੱਲੀ ਦੇ ਬਾਰਡਰ ਉੱਪਰ ਪਹੁੰਚਕੇ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰਕੇ ਪੱਕੇ ਡੇਰੇ ਜਮਾ ਲਏ ਹਨ।

           ਇਸ ਸਾਂਝੇ ਕਿਸਾਨ ਸ਼ੰਢਰਸ਼ ਨੇ ਨਾਂ ਸਿਰਫ ਮੋਦੀ ਹਕੂਮਤ ਸਗੋਂ ਵੱਡੇ ਲੁਟੇਰੇ ਕਾਰਪੋਰੇਟ ਘਰਾਣਿਆਂ(ਅਡਾਨੀ,ਅੰਬਾਨੀ) ਦੀ ਨੀਂਦ ਹਰਾਮ ਕਰ ਰੱਖੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਾਫਲਿਆਂ ਦੇ ਦਿੱਲੀ ਵੱਲ ਕੂਚ ਕਰ ਜਾਣ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨਾ ਉਤਸ਼ਾਹਜਨਕ ਵਰਤਾਰਾ ਹੈ। ਹੇਮ ਰਾਜ ਠੁੱਲੀਵਾਲ ਅਤੇ ਜਗਦੀਸ਼ ਲੱਧਾ ਭਦੌੜ ਨੇ ਇਤਿਹਾਸਕ ਪ੍ਰਸੰਗ ਪੇਸ਼ ਕਰਕੇ ਸੰਘਰਸ਼ ਲਈ ਪ੍ਰੇਰਿਆ।

Advertisement
Advertisement
Advertisement
Advertisement
Advertisement
error: Content is protected !!