8 ਦਸੰਬਰ ਦੇ ਭਾਰਤ ਬੰਦ ਸਮੇਂ ਸ਼ਹਿਰੀ ਤਬਕੇ ਸਮੁੱਚਾ ਕਾਰੋਬਾਰ ਬੰਦ ਰੱਖਕੇ ਸਾਂਝੇ ਸੰਘਰਸ਼ ਨਾਲ ਯੱਕਜਹਿਤੀ ਪ੍ਰਗਟਾਉਣ-ਉੱਗੋਕੇ
ਹਰਿੰਦਰ ਨਿੱਕਾ,ਬਰਨਾਲਾ 6 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦਰਸ਼ਨ ਸਿੰਘ ਉੱਗੋਕੇ, ਬਾਬੂ ਸਿੰਘ ਖੁੱਡੀਕਲਾਂ, ਕਰਨੈਲ ਸਿੰਘ ਗਾਂਧੀ, ਸ਼ਿੰਗਾਰਾ ਸਿੰਘ, ਉਜਾਗਰ ਸਿੰਘ ਬੀਹਲਾ, ਖੁਸ਼ੀਆ ਸ਼ੇਰ ਸਿੰਘ ਫਰਵਾਹੀ ਆਦਿ ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਜਦ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਪੰਜ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਕਿਸਾਨਾਂ ਦੀ ਮੌਤ ਦੇ ਜਾਰੀ ਕੀਤੇ ਵਰੰਟਾਂ (ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ) ਨੂੰ ਕ੍ਰਾਂਤੀਕਾਰੀ ਦੱਸਣ ਵਾਲੇ ਮੁਲਕ ਦੇ ਪ੍ਰਧਾਨ ਮੰਤਰੀ ਸਮੇਤ ਸਾਰੀ ਫੌਜ ਸਾਂਝੇ ਕਿਸਾਨੀ ਸੰਘਰਸ਼ ਕਾਰਨ ਵਾਹਣੀਂ ਪਈ ਹੋਈ ਹੈ। ਸਾਂਝਾ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਟਿਕਰੀ ਬਾਰਡਰ ਉੱਪਰ ਮੋਦੀ ਹਕੂਮਤ ਦੀ ਘੰਡੀ ਨੱਪੀ ਬੈਠੇ ਕਾਫਲੇ ਤੋਂ ਵਾਪਸ ਪਰਤਦਿਆਂ ਦਰਸ਼ਨ ਸਿੰਘ ਉੱਗੋਕੇ ਅਤੇ ਗੁਰਮੀਤ ਸੁਖਪੁਰ ਨੇ ਸਮੁੱਚੀ ਹਾਲਤ ਸਬੰਧੀ ਵਿਸਥਾਰ ਸਹਿਤ ਦੱਸਿਆ ਕਿ ਕਿਵੇਂ ਕਿਸ ਢੰਗ ਨਾਲ ਮੋਦੀ ਦੀ ਫੌਜ ਦੀ ਹਰ ਸਾਜਿਸ਼ ਨੂੰ ਪਛਾੜਦਿਆਂ ਕਿਸਾਨ ਸੰਘਰਸ਼ ਦੇ ਕਾਫਲੇ ਵਿਸ਼ਾਲ ਹੁੰਦੇ ਜਾ ਰਹੇ ਹਨ। ਇਹਨਾਂ ਕਾਫਲਿਆਂ ਦੀ ਰੋਹਿਲੀ ਗਰਜ ਮੋਦੀ ਹਕੂਮਤ ਨੂੰ ਤਰੇਲੀਆਂ ਲਿਆ ਜਾ ਰਹੀ ਹੈ। ਦਿੱਲੀ ਵਿੱਚ ਕਿਸੇ ਨੂੰ ਵੀ ਦਾਖਲ ਨਾਂ ਹੋਣ ਦੇ ਫੁਰਮਾਨ ਜਾਰੀ ਕਰਨ ਵਾਲੇ ਖੇਤੀ ਮੰਤਰੀ ਨੂੰ ਬਜੁਰਗਾਂ ਅਤੇ ਬੱਚਿਆਂ ਨੂੰ ਵਾਪਸ ਜਾਣ ਲਈ ਮਿੰਨਤਾਂ ਕਰਨ ਲਾ ਦਿੱਤਾ ਹੈ। ਮੋਦੀ ਹਕੂਮਤ ਖਿਲਾਫ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਸਾਂਝਾ ਕਿਸਾਨ ਮੋਰਚਾ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਆਗੂਆਂ ਇਸ ਸੱਦੇ ਨੂੰ ਸਫਲ਼ ਬਨਾਉਣ ਅਤੇ ਉਸ ਦਿਨ ਪੂਰਾ ਸ਼ਹਿਰੀ ਕਾਰੋਬਾਰ ਬੰਦ ਰੱਖਣ ਦੀ ਜੋਰਦਾਰ ਅਪੀਲ ਕੀਤੀ। ਅੱਜ ਦੇ ਸਮਾਗਮ ਵਿੱਚ ਇਨਕਲਾਬੀ ਜਮਹੂਰੀ ਜਨਤਕ ਸਮਾਜਿਕ (ਵਪਾਰ ਮੰਡਲ, ਜੇਪੀਐਮਓ, ਮਜਦੂਰ ਮੁਕਤੀ ਮੋਰਚਾ, ਡੀਐਮਐਫ, ਜਮਹੂਰੀ ਅਧਿਕਾਰ ਸਭਾ, ਖੇਤ ਮਜਦੂਰ ਸਭਾ, ਦਿਹਾਤੀ ਮਜਦੂਰ ਸਭਾ, ਸੀਟੂ, ਖੇਤੀਬਾੜੀ ਕਿਸਾਨ ਵਿਕਾਸ ਫਰੰਟ, ਬਿਜਲੀ ਮੁਲਾਜਮਾਂ ਦੇ ਪੈਨਸ਼ਨਰਜ, ਟੀ.ਐਸ.ਯੂ, ਸੀਨੀਅਰ ਸਿਟੀਜਨ ) ਆਦਿ ਦਰਜਣਾਂ ਜਥੇਬੰਦੀਆਂ ਨੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਪੁਰਜੋਰ ਹਮਾਇਤ ਕਰਦਿਆਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਸਾਝੇ ਕਿਸਾਨ ਸੰਘਰਸ਼ ਵਿੱਚ ਸਮੁੱਚੇ ਕਾਰੋਬਾਰ ਬੰਦ ਰੱਖਕੇ ਸ਼ਾਮਿਲ ਹੋਣ ਦਾ ਵਿਸ਼ਾਵਸ਼ ਦਿਵਾਇਆ। ਇਸੇ ਦਿਨ ਸਾਂਝੇ ਕਿਸਾਨ ਸੰਘਰਸ਼ ਵਿੱਚ ਸਾਮਿਲ ਕਿਸਾਨ ਜਥੇਬੰਦੀਆਂ ਵੱਲੋਂ ਅੱਧੀ ਦਰਜਣ ਥਾਵਾਂ ਉੱਪਰ ਸੜ੍ਹਕਾਂ ਜਾਮ ਕੀਤੀਆਂ ਜਾਣਗੀਆਂ। ਜਵਾਨੀ ਦੀ ਦਹਿਲੀਜ ਤੇ ਪੈਰ ਧਰਨ ਜਾ ਰਹੇ ਹੋ ਰਹੇ ਸਕੂਲੀ ਵਿਦਿਆਰਥੀਆਂ ਮਾਈ ਭਾਗੋ ਅਤੇ ਗਦਰੀ ਗੁਲਾਬ ਕੌਰ ਦੀਆਂ ਵਾਰਸ ਕਿਸਾਨ ਔਰਤਾਂ ਦੀ ਸਾਂਝੇ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਵਧ ਰਹੀ ਸ਼ਮੂਲੀਅਤ ਨੇ ਮੋਦੀ ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ।
ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਹੋਰ ਵੱਧ ਤਨਦੇਹੀ ਅਤੇ ਜੋਸ਼ ਭਰਪੂਰ ਅਕਾਸ਼ ਗੁੰਜਾਊ ਨਾਹਰੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਧੌਣ ਦਾ ਕਿੱਲਾ ਕੱਢਣ ਦਾ ਐਲਾਨ ਕਰ ਰਹੇ ਹਨ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਪਰਮਿੰਦਰ ਸਿੰਘ ਹੰਢਿਆਇਆ, ਮਲਕੀਤ ਸਿੰਘ ਈਨਾ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਅਜਮੇਰ ਸਿੰਘ ਕਾਲਸਾਂ, ਜਸਵੰਤ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਬਲਦੇਵ ਸਿੰਘ, ਸੋਹਣ ਸਿੰਘ, ਨਰਿੰਦਰਪਾਲ, ਪਰਮਜੀਤ ਕੌਰ, ਜਸਪਾਲ ਕੌਰ, ਮਨਜੀਤ ਕੌਰ, ਸ਼ਿੰਦਰ ਕੌਰ, ਸਰਬਜੀਤ ਕੌਰ, ਕਾਕਾ ਸਿੰਘ ਫਰਵਾਹੀ, ਜਗਰਾਜ ਰਾਮਾ, ਜਸਪਾਲ ਚੀਮਾ. ਹਰਚਰਨ ਚਹਿਲ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰੀ ਤਿਆਰੀ ਨਾਲ ਹਜਾਰਾਂ ਦੀ ਗਿਣਤੀ ਵਿੱਚ ਕਾਫਲੇ ਦਿੱਲੀ ਟਿਕਰੀ ਅਤੇ ਸਿੰਘੂ ਬਾਰਡਰ ਉੱਪਰ ਡਟੇ ਹੋਏ ਹਨ। ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਾਫਲਿਆਂ ਦੇ ਦਿੱਲੀ ਵੱਲ ਕੂਚ ਕਰ ਜਾਣ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨ ਨੂੰ ਉਤਸ਼ਾਹਜਨਕ ਵਰਤਾਰਾ ਕਿਹਾ। ਇਸ ਸੰਘਰਸ਼ ਨੂੰ ਦੋ ਮਹੀਨੇ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਗੁੱਸਾ ਮੱਠਾ ਹੋਣ ਦੀ ਬਜਾਏ ਲੋਕ ਮਨਾਂ ਅੰਦਰ ਮੋਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖਿਲਾਫ ਹੋਰ ਵਧੇਰੇ ਉਬਾਲੇ ਖਾ ਰਿਹਾ ਹੈ।