ਲੋਕਾਂ ਨੂੰ ਆਲੇ ਦੁਆਲੇ ਦੀ ਸਫਾਈ ਰੱਖਣ ਪ੍ਰਤੀ ਜਾਗਰੂਕ ਕਰਨ ਲਈ ਗਾਨਾ ਲਾਂਚ
ਬੀ.ਟੀ.ਐਨ. ਫਾਜ਼ਿਲਕਾ 4 ਦਸੰਬਰ 2020
ਸਵੱਛਤਾ ਸਰਵੇਖਣ 2021 ਅਤੇ ਗਾਰਬੇਜ਼ ਫ੍ਰੀ ਸੀਟੀ (ਜੀ.ਐਫ.ਸੀ.) ਨੂੰ ਮੁੱਖ ਰੱਖਦੇ ਹੋਏ ਨਗਰ ਕੋਂਸਲ ਫਾਜਿਲਕਾ ਵਿਖੇ ਪੀ.ਐਮ.ਆਈ.ਡੀ.ਸੀ. ਦੀ ਟੀਮ ਵੱਲੋਂ ਵਰਕਸ਼ਾਪ/ਟ੍ਰੇਨਿੰਗ ਲਗਾਈ ਗਈ। ਜਿਸ ਵਿੱਚ ਜਲਾਲਾਬਾਦ, ਅਰਨੀਵਾਲਾ ਅਤੇ ਫਾਜਿਲਕਾ ਵੱਲੋ ਭਾਗ ਲਿਆ ਗਿਆ।ਇਹ ਜਾਣਕਾਰੀ ਕਾਰਜ ਸਾਧਕ ਅਫਸਰ ਨਗਰਕ ਕੌਂਸਲ ਫਾਜਿਲਕਾ ਸ਼੍ਰੀ ਰਜਨੀਸ਼ ਕੁਮਾਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸਵੱਛਤਾ ਸਰਵੇਖਣ ਦਾ ਮੰਤਵ ਸ਼ਹਿਰ ਦੀ ਦਿਖ ਨੂੰ ਹੋਰ ਸੁਧਾਰਨਾ ਤੇ ਸ਼ਹਿਰ ਨੂੰ ਗੰਦਗੀ ਮੁਕਤ ਤੇ ਬਿਮਾਰੀਆਂ ਮੁਕਤ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸਵੱਛਤਾ ਸਰਵੇਖਣ 2021 ਤਹਿਤ ਸ਼ਹਿਰ ਦੀ ਸਾਫ ਸਫਾਈ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਕੋਂਸਲ ਫਾਜਿਲਕਾ ਵੱਲੋਂ ਸਵੱਛਤਾ ਸਬੰਧੀ ਗਾਨਾ ਲਾਂਚ ਕੀਤਾ ਗਿਆ।ਜਿਸ ਵਿੱਚ ਲੋਕਾਂ ਨੂੰ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਅਤੇ ਗਿਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਇਕਠਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਟੇ੍ਰਨਿੰਗ ਉਪਰੰਤ ਟੀਮ ਵੱਲੋਂ ਫੀਲਡ ਵਿੱਚ ਜਾ ਕੇ ਪਬਲੀਕ ਅਤੇ ਕਮਿਉਨੀਟੀ ਟੁਆਇਲਟ, ਡੰਪਸਾਈਟ, ਕੰਮਪੋਸਟ ਪਿੱਟਾਂ, ਐਮ.ਆਰ.ਐਫ, ਕਮਰਸ਼ੀਅਲ ਏਰੀਆ ਅਤੇ ਰੈਜੀਡੇਨਸ਼ ਏਰੀਆ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਸੈਂਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਅਤੇ ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ ਅਤੇ ਪੀ.ਐਮ.ਆਈ.ਡੀ.ਸੀ ਤੋਂ ਅਸ਼ੀਸ਼ ਕੁਮਾਰ ਅਤੇ ਰਾਹੁਲ ਕੁਮਾਰ, ਡੀ.ਡੀ.ਆਰ ਫਿਰੋਜਪੁਰ ਤੋਂ ਗੁਰਦੇਵ ਸਿੰਘ, ਜਲਾਲਾਬਾਦ ਤੋਂ ਸੀ.ਐਫ ਸ਼੍ਰੀ ਪਵਨ ਕੁਮਾਰ, ਅਰਨੀਵਾਲਾ ਤੋਂ ਸ੍ਰੀ ਮਨਪ੍ਰੀਤ ਸਿੰਘ, ਮਹਿੰਦਰ ਕੁਮਾਰ ਅਤੇ ਸਚਿਨ ਕੁਮਾਰ ਹਾਜਰ ਰਹੇ।