ਕਿਸਾਨੀ ਨੂੰ ਖਤਮ ਕਰਨ ਤੇ ਤੁਲੀ ਮੋਦੀ ਸਰਕਾਰ – ਮਨਜੀਤ ਧਨੇਰ

Advertisement
Spread information

10 ਕਿਸਾਨ ਜੱਥੇਬੰਦੀਆਂ 14 ਸਤੰਬਰ ਨੂੰ ਪੰਜਾਬ ਅੰਦਰ ਕਰਨੀਗੀਆਂ 5 ਵਿਸਾਲ ਰੋਸ ਰੈਲੀਆਂ – ਕਿਸਾਨ ਆਗੂ


ਮਹਿਲ ਕਲਾਂ 10 ਸਤੰਬਰ (ਗੁਰਸੇਵਕ ਸਿੰਘ ਸਹੋਤਾ, ਡਾ ਮਿੱਠੂ ਮੁਹੰਮਦ, ਪਾਲੀ ਵਜੀਦਕੇ )
                  ਦੇਸ਼ ਦੀ ਮੋਦੀ ਹਕੂਮਤ ਰਾਜ ਸਰਕਾਰਾਂ ਨਾਲ ਮਿੱਲ ਕੇ ਦੇਸ਼ ਦੇ ਅੰਨਦਾਤੇ ਨੂੰ ਵੇਚ ਜਾ ਰਹੀ ਹੇ। ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਲਈ ਨਿੱਤ ਨਵੇਂ ਫਾਂਸੀ ਹਮਲੇ ਕਰ ਰਿਹਾ ਹੈ।ਕਰੋਨਾ ਦੀ ਆੜ ਚ ਜਮਹੂਰੀ ਹੱਕ ਕੁਚਲ ਰਿਹਾ ਹੈ। ਲੋਕ ਪੱਖੀ ਬੁੱਧੀ-ਜੀਵੀਆਂ ਤੇ ਜਮਹੂਰੀ ਲੋਕਾਂ ਲਈ ਲੜਨ ਵਾਲੇ ਕਾਰਕੁੰਨਾਂ ਨੂੰ ਜੇਲਾ  ‘ਚ ਸੁੱਟਆ ਜਾ ਰਿਹਾ ਹੈ । ਕਸ਼ਮੀਰ ਤੋੜ  ਨਾਗਰਿਕਤਾ ਸੋਧ ਕਨੂੰਨ ਲਾਗੂ ਕਰਕੇ ਇੱਕ ਸਿਵਲ ਕੋਰ. ਇੱਕ ਸਿਲੇਬਸ, ਇੱਕ ਭਾਰਤੀ ਏਜੰਸੀ ਧਰਮ ਨਿਰਪੇਖਤਾ ਨੂੰ ਢੱਠੇ ਖੂਹ ਚ ਸੁੱਟ ਕੇ ਦੇਸ਼ ਦੀਆ ਧਾਰਮਿਕ ਘੱਟ ਗਿਣਤੀਆਂ ਤੇ ਹਮਲੇ ਤੇਜ਼ ਹੋ ਚੁੱਕੇ ਹਨ।
              ਇਹਨਾ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਾਈਕ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ।ਉਨਾਂ  ਕਿਹਾ ਕਿ ਮੋਦੀ ਸਾਮਰਾਜ ਤੋਂ ਬਚਾਉਣ ਲਈ ਕਿਸਾਨ  ਜੰਥੇਬੰਦੀ (ਡਕੌਦਾ )ਪਹਿਲ ਕਦਮੀ ਕਰਦੀਆਂ ਦੇਸ਼ ਭਰ ਦੀਆਂ  250 ਦੇ ਕਰੀਬ ਕਿਸਾਨ ਜਥੇਬੰਦੀਆਂ ਨਾਲ ਜੁੜ ਕੇ ਕਿਰਸਾਨੀ ਨੂੰ ਬਚਾਉਣ ਲਈ ਵਰਿਆ ਤੋਂ ਲੋਕਾਂ ਲਈ ਜਾਨ ਤਲੀ ਤੇ ਤਰ ਕੇ ਸੰਘਰਸ ਦੇ ਮੈਦਾਨ ਵਿੱਚ ਹੈ। ਜਿਸ ਤਹਿਤ ਪੰਜਾਬ ਦੀਆ 10 ਲੜਾਕੂ ਕਿਸਾਨ ਜੱਥੇਬੰਦੀਆ  ਵੱਲੋਂ 14 ਸਤੰਬਰ ਨੂੰ ਪੰਜਾਬ ਅੰਦਰ 5  ਵਿਸਾਲ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
             ਜਿਸ ਤਹਿਤ ਮਾਲਵਾ ਵਿੱਚ ਬਰਨਾਲਾ,ਮੋਗਾ,ਪਟਿਆਲਾਦੁਆਬਾ ਵਿੱਚ ਫਗਵਾੜਾ,ਮਾਝਾ ਵਿੱਚ ਅਮਿ੍ੰਤਸਰ ਆਦਿ ਥਾਂਵਾਂ ਰੋਹ ਭਰਪੂਰ ਵਿਸਾਲ ਇੱਕਠ ਕੀਤੇ ਜਾਣਗੇ।ਜਿਸ ਦੀਆ ਤਿਆਰੀਆ ਵਜੋਂ  ਪਿੰਡ ਪਿੰਡ ਜੱਗੀ ਪੱਧਰ ਜਾਰੀ ਹਨ ।ਇਸ ਸੰਘਰਸ਼ ਵਿੱਚ ਔਰਤਾਂ  ਤੇ ਨੌਜਵਾਨ ਵਰਗ ਦਾ ਅਹਿਮ ਰੋਲ ਹੋਵੇਗਾ , ਜੋ ਮੀਟਿੰਗਾਂ ਵਿੱਚ ਪੰਜਾਬ ਚੋ  ਭਰਵੀਂ ਸਮੂਲਤ ਕਰਦੇ ਹਨ। ਧਨੇਰ ਨੇ ਕਿਹਾ ਕਿ ਇਨ੍ਹਾਂ ਕਿਸਾਨ  ਮਾਰੂ ਨੀਤੀਆਂ ਤੋਂ ਅੱਕ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋਵੇਗਾ। ਜਮੀਨਾ ਵਿਕਣਗੀਆਂ ਤੇ ਵੱਡੇ ਸਰਮਾਏਦਾਰ ਛੋਟੇ ਦੁਕਾਨਦਾਰ ਗੱਲ ਘੁੱਟ ਕੇ ਵੱਡੇ ਖੇਤੀ ਫ਼ਾਰਮ ਬਣਾਕੇ ਨਵੀਂ ਤਕਨੀਕ ਨਾਲ ਖੇਤੀ ਕਰਨਗੇ। ਕਿਸਾਨਾਂ ਦੇ ਪੁੱਤ ਨੂੰ ਦਿਹਾੜੀਦਾਰ ਮਜ਼ਦੂਰ ਬਣਾਉਣਗੇ ਕਿਉਕਿ ਸੰਸਾਰ ਵਪਾਰ ਸੰਸਥਾ ਨੇ ਭਾਰਤ ਸਰਕਾਰ ਇਹ ਲਾਗੂ ਕਰਵਾਉਦੀ ਹੈ ਤਾਂ ਕਿਸਾਨੀ ਬਰਬਾਦ ਹੋ ਜਾਵੇਗੀ।
                ਉਨ੍ਹਾਂ ਕਿਹਾ ਕਿ ਕੰਮ ਕਰਦੇ ਲੱਖਾਂ ਦਲਿਤ ਮਜ਼ਦੂਰ ਬੇਰੁਜ਼ਗਾਰ ਹੋਣਗੇ ਤੇ ਉਨ੍ਹਾਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਜਾਵੇਗਾ।ਸਰਕਾਰੀ ਮੰਡੀਆਂ ਖ਼ਾਤਮੇ ਹੋਣ ਨਾਲ ਦੇਸ਼ ਭਰ ਦੀਆ ਲਿੰਕ ਸੜਕਾਂ ਦੀ ਉਸਾਰੀ ਖੂਹ ਖਾਤੇ ਚ ਜਾ ਪਵੇਗੀ। ਧਨੇਰ ਨੇ ਕਿਹਾ ਕਿ ਬਿਹਾਰ ਵਿੱਚ ਸਰਕਾਰ ਵੱਲੋਂ ਸੰਨ 2003 ਚ ਲਾਗੂ ਕੀਤਾ ਇਹ ਖੇਤੀ ਮਾਡਲ ਬੁਰੀ ਤਰਾਂ ਫੇਲ ਹੋ ਚੁੱਕੀ ਹੈ।।ਜਿਸ ਨੇ ਉਥੋ ਦੀ ਕਿਰਸਾਨੀ ਤੇ ਮਜਦੂਰੀ ਬਰਬਾਦ ਕਰ ਕੇ ਰੱਖ ਦਿੱਤਾ ਹੈ।ਪਰ ਪੰਜਾਬ ਗੁਰੂਆਂ, ਪੀਰਾਂ,  ਸਹੀਦ ਭਗਤ ਸਿੰਘ  ਤੇ ਕਰਤਾਰ  ਸਿੰਘ ਸਰਾਭੇ ਵਰਗੇ ਸੂਰਬੀਰਾਂ ਦੀ ਲੜਾਕੂ ਧਰਤੀ ਤੇ ਸਰਕਾਰ ਦੇ ਅਜਿਹੇ ਮਾਰੂ ਮਨਸੂਬੇ ਪਾਸ ਨਹੀਂ ਹੋਣ ਦੇਣਗੇ।ਉਨਾ ਐਲਾਨ ਕੀਤਾ ਕਿ ਪੂਰੇ ਇਲਾਕੇ ਅੰਦਰ ਤਿਆਰੀ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ  ਜਾਵੇਗੀ। ਇਸ ਸਮੇ ਉਨਾ ਨਾਲ ਜਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ,  ਗੁਰਦੇਵ ਸਿੰਘ ਮਾਗੇਵਾਲ,ਬਲਵੰਤ ਸਿੰਘ ਉਪੱਲੀ ,ਮਲਕੀਤ ਸਿੰਘ ਈਨਾ, ਦਰਸ਼ਨ ਸਿੰਘ ਮਹਿਤਾ, ਬਲਦੇਵ ਸਿੰਘ ਸੱਦੋਵਾਲ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!