ਇੱਕ ਥਾਣੇਦਾਰ, ਜੇ.ਈ. ਤੇ ਨਹਿਰੀ ਪਟਵਾਰੀ ਨੂੰ ਕੁੱਟਿਆ…3 ਔਰਤਾਂ ਸਣੇ 12 ਜਣਿਆਂ ਤੇ ਪਰਚਾ ਦਰਜ਼

Advertisement
Spread information

ਹਰਿੰਦਰ ਨਿੱਕਾ, ਬਰਨਾਲਾ/ਪਟਿਆਲਾ 20 ਜੂਨ 2024 

       ਇੱਕੋ ਦਿਨ ‘ਚ ਡਿਊਟੀ ਦੌਰਾਨ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਘੇਰ ਕੇ ਕੁੱਟਮਾਰ ਕਰਨ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ। ਕੁੱਟਮਾਰ ਦਾ ਸ਼ਿਕਾਰ ਹੋਣ ਵਾਲੇ ਅਧਿਕਾਰੀਆਂ ਵਿੱਚ ਪਾਵਰਕੌਮ ਦਾ ਜੇ.ਈ ਗੁਰਬਚਨ ਸਿੰਘ, ਥਾਣਦੇਾਰ ਬਲਵਿੰਦਰ ਸਿੰਘ ਅਤੇ ਇੱਕ ਨਹਿਰੀ ਪਟਵਾਰੀ ਬੂਟਾ ਸਿੰਘ ਸ਼ਾਮਿਲ ਹੈ। ਇਹ ਤਿੰਨੋਂ ਘਟਨਾਵਾਂ ਬਰਨਾਲਾ ਅਤੇ ਪਟਿਆਲਾ ਦੇ ਵੱਖ ਵੱਖ ਥਾਣਾ ਖੇਤਰਾਂ ਵਿੱਚ ਵਾਪਰੀਆਂ ਹਨ। ਪੁਲਿਸ ਨੇ ਤਿੰਨੋਂ ਅਧਿਕਾਰੀਆਂ/ਕਰਮਚਾਰੀਆਂ ਦੀ ਕੁੱਟਮਾਰ ਕਰਨ ਵਾਲੇ 12 ਜਣਿਆਂ ਖਿਲਾਫ ਸਰਕਾਰੀ ਡਿਊਟੀਆਂ ਵਿੱਚ ਅੜਿੱਕਾ ਪਾਉਣ ਤੇ ਕੁੱਟਮਾਰ ਦੇ ਜ਼ੁਰਮਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਨਾਮਜ਼ਦ ਦੋਸ਼ੀਆਂ ਵਿੱਚ ਤਿੰਟ ਔਰਤਾਂ ਵੀ ਸ਼ਾਮਿਲ ਹਨ। 

Advertisement

       ਪਾਵਰਕੌਮ ਦਫਤਰ ਦਿਹਾਤੀ ਬਰਨਾਲਾ ਦੇ ਜੇ.ਈ. ਗੁਰਬਚਨ ਸਿੰਘ ਪੁੱਤਰ ਲਾਭ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਭਤੀਜੇ ਬਿਕਰਮਜੀਤ ਸਿੰਘ ਨਾਲ, ਆਪਣੀ ਗੱਡੀ ਪਰ, ਆਪਣੇ ਡਿਊਟੀ ਖੇਤਰ ਅਧੀਨ ਪੈਂਦੇ ਸੁਖਪੁਰਾ ਮੌੜ ਲਿੰਕ ਰੋਡ ਖੁੱਡੀ ਕਲਾਂ ਵੱਲ ਜਾ ਰਿਹਾ ਸੀ। ਜਦੋਂ ਉਹ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਖੁੱਡੀ ਕਲਾਂ ਦੇ ਖੇਤ ਪਾਸ ਪਹੁੰਚਿਆ ਤਾਂ ਫਿਰ ਬਲਵਿੰਦਰ ਸਿੰਘ, ਆਪਣਾ ਟਰੈਕਟਰ ਮੇਰੀ ਗੱਡੀ ਦੇ ਅੱਗੇ ਲਗਾ ਕੇ,ਕਹਿਣ ਲੱਗਿਆ ਕਿ ਤੂੰ ਮੇਰੀ ਪਹੀ ਪਰ ਗੱਡੀ ਕਿਉਂ ਲੈ ਕੇ ਆਇਆ ਹੈਂ, ਬਲਵਿੰਦਰ ਸਿੰਘ ਨੇ ਆਪਣੇ ਟਰੈਕਟਰ ਤੋਂ ਕਹੀ ਚੁੱਕ ਕੇ ਕਹੀ ਦਾ ਵਾਰ ਮੇਰੇ ਉੱਤੇ ਕੀਤਾ। ਕਹੀ ਦੇ ਵਾਰ ਨਾਲ ਮੇਰੀ ਗੱਡੀ ਦੇ ਬੈਕ ਸਾਇਡ ਵਾਲਾ ਸੀਸਾ ਟੁੱਟ ਗਿਆ । ਬਲਵਿੰਦਰ ਸਿੰਘ ਮੇਰੇ ਨਾਲ ਹੱਥੋ ਪਾਈ ਹੋ ਗਿਆ, ਮੇਰੀ ਸਰਟ ਦੀ ਜੇਬ ਪਾੜ ਦਿੱਤੀ ਅਤੇ ਸਰਟ ਦੇ ਬਟਨ ਤੋੜ ਦਿੱਤੇ, ਉਹ ਗਾਲੀ ਗਲੋਚ ਕਰਨ ਲੱਗਿਆ ਅਤੇ ਧਮਕੀਆਂ ਵੀ ਦਿੱਤੀਆਂ। ਬਲਵਿੰਦਰ ਸਿੰਘ ਨੇ ਮੇਰੀ ਡਿਊਟੀ ਦੌਰਾਨ ਮੇਰੇ ਉੱਪਰ ਹਮਲਾ ਕਰਕੇ ਮੇਰੀ ਸਰਕਾਰੀ ਡਿਉਟੀ ਵਿੱਚ ਵਿਘਨ ਪਾਇਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬੂਟਾ ਸਿੰਘ ਨੇ ਜੇ.ਈ. ਗੁਰਬਚਨ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਬਲਵਿੰਦਰ ਸਿੰਘ ਦੇ ਖਿਲਾਫ ਅਧੀਨ ਜ਼ੁਰਮ 353,186,341, 506,427 ਆਈਪੀਸੀ ਤਹਿਤ ਥਾਣਾ ਬਰਨਾਲਾ ਵਿਖੇ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਅਤੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ। 

        ਪਟਿਆਲਾ ਜਿਲ੍ਹੇ ਦੇ ਥਾਣਾ ਘੱਗਾ ਵਿਖੇ ਤਾਇਨਾਤ ਏ.ਐਸ.ਆਈ.  ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ 19 ਜੂਨ ਨੂੰ ਕੰਟਰੋਲ ਰੂਮ ਪਟਿਆਲਾ ਤੋਂ ਉਸ ਨੂੰ ਇਤਲਾਹ ਮਿਲੀ ਕਿ ਅਮਨਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਅਤਾਲਾ ਨੂੰ ਉਸ ਦਾ ਪਤੀ ਨਾਨਕ ਸਿੰਘ ਕੁੱਟਮਾਰ ਕਰ ਰਿਹਾ ਹੈ। ਇਤਲਾਹ ਅਨੁਸਾਰ, ਜਦੋ ਮੁਦਈ ਥਾਣੇਦਾਰ ਮੌਕਾ ਪਰ ਪੁੱਜਾ ਤਾਂ ਨਾਨਕ ਸਿੰਘ ਪੁੱਤਰ ਅਵਤਾਰ ਸਿੰਘ, ਅਵਤਾਰ ਸਿੰਘ ਪੁੱਤਰ ਵਜੀਰ ਸਿੰਘ, ਗੁਰਮਾਨ ਸਿੰਘ ਪੁੱਤਰ ਨਾਨਕ ਸਿੰਘ ਵਾਸੀਆਨ ਪਿੰਡ ਅਤਾਲਾ ਥਾਣਾ ਘੱਗਾ, ਮਨਪ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਕੁਲਬੁਰਛਾ, ਪਿੰਦਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਹਸਨਪੁਰ ਥਾਣਾ ਸਦਰ ਪਟਿਆਲਾ, ਅਮਨਦੀਪ ਕੌਰ ਪਤਨੀ ਅਮਨਦੀਪ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀਆਨ ਟਿੱਬਾ ਬਸਤੀ ਪਾਤੜਾ ਨੇ ਉਸ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾ ਕੇ ਮੁਦਈ ਦੀ ਜਾਨੋ-ਮਾਰਨ ਦੀ ਨੀਯਤ ਨਾਲ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆ ਧਮਕੀਆ ਵੀ ਦਿੱਤੀਆ। ਕੁੱਟਮਾਰ ਕਾਰਣ ਜਖਮੀ ਹੋਇਆ ਮੁਦਈ ਥਾਣੇਦਾਰ ਜੇਰੇ ਇਲਾਜ ਸਿਵਲ ਹਸਪਤਾਲ ਪਾਤੜਾ ਵਿਖੇ ਦਾਖਿਲ ਹੈ। ਤਫਤੀਸ਼ ਅਧਿਕਾਰੀ ਨੇ ਮੁਦਈ ਥਾਣੇਦਾਰ ਬਲਵਿੰਦਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਉਕਤ ਸਾਰੇ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ  307/333/ 353/ 186/149/ 506/341/120-B IPC ਤਹਿਤ ਥਾਣਾ ਘੱਗਾ ਵਿਖੇ ਕੇਸ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। 

        ਸੰਗਰੂਰ ਜਿਲ੍ਹੇ ਦੇ ਪਿੰਡ ਲੌਂਗੋਵਾਲ ਦੀ ਢਿੱਲਵਾਂ ਪੱਤੀ ਦੇ ਰਹਿਣ ਵਾਲੇ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਉਹ ਹਲਕਾ ਕੋਟਦੁੱਨਾ (ਬਰਨਾਲਾ) ਦਾ ਨਹਿਰੀ ਪਟਵਾਰੀ ਹੈ। ਉਹ ਕੋਟਦੁੱਨਾ ਤੋਂ ਲੋਕਾਂ ਦੇ ਨਹਿਰੀ ਪਾਣੀ ਸਬੰਧੀ ਕੰਮ ਕਰਕੇ ਵਾਪਸ ਆਪਣੇ ਮੋਟਰਸਾਇਕਲ ਪਰ ਧਨੌਲਾ ਦਫਤਰ ਵੱਲ ਨੂੰ ਆ ਰਿਹਾ ਸੀ, ਤੇ ਬੱਸ ਸਟੈਂਡ ਕੋਟਦੁੱਨਾ ਵਿਖੇ ਖੜਾ ਸੀ। ਉਦੋਂ ਜਗਦੇਵ ਸਿੰਘ ਵੀ ਉਥੋਂ ਲੰਘ ਰਿਹਾ ਸੀ, ਜਿਸ ਨੇ ਰੁੱਕ ਕੇ ਮੁਦੱਈ ਵੱਲ ਦੇਖ ਕੇ ਕਿਸੇ ਵਿਅਕਤੀ/ਵਿਅਕਤੀਆਂ ਨੂੰ ਫੋਨ ਕੀਤਾ ਅਤੇ ਫਿਰ ਮੁਦੱਈ ਦਾ 200 ਮੀਟਰ ਪਿੱਛਾ ਕਰਨ ਤੋਂ ਬਾਅਦ ਉਹ ਆਪਣੇ ਘਰ ਕੋਟਦੁੱਨਾ ਵੱਲ ਚਲਾ ਗਿਆ ।  ਹਾਲੇ ਮੁਦਈ ਅਸਪਾਲ ਕਲਾਂ ਤੇ ਕੋਟਦੁੱਨਾ ਦੇ ਵਿਚਕਾਰ ਹੀ ਸੀ ਤਾਂ ਮੁਦਈ ਦੇ ਮੋਟਰਸਾਇਕਲ ਨੂੰ 2 ਮੋਟਰਸਾਇਕਲਾਂ ਪਰ ਸਵਾਰ 3 ਨਾਮਲੂਮ ਵਿਅਕਤੀ ਜਿੰਨ੍ਹਾਂ ਦੇ ਮੂੰਹ ਬੰਨ੍ਹੇ ਸਨ ਨੇ ਮੁਦਈ ਨੂੰ ਘੇਰ ਲਿਆ ਅਤੇ ਕਹਿਣ ਲੱਗੇ ਕਿ ਤੂੰ ਜਗਦੇਵ ਸਿੰਘ ਦਾ ਨਹਿਰੀ ਪਾਣੀ ਘੱਟ ਕਿਉ ਕੀਤਾ। ਇਹ ਬੋਲਦੇ ਹੋਏ,ਉਹ ਮੁਦਈ ਨੂੰ  ਬੇਸਬਾਲਾਂ ਨਾਲ ਕੁੱਟਣ ਲੱਗ ਗਏ, ਜਦੋਂ ਤੀਜੇ ਵਿਅਕਤੀ ਨੇ ਕਿਰਚ ਕੱਢ ਲਈ ਤਾਂ ਕਿਰਚ ਦੇਖ ਕੇ, ਮੁਦਈ ਪਿੰਡ ਅਸਪਾਲ ਕਲਾਂ ਵੱਲ ਪੈਦਲ ਹੀ ਭੱਜ ਲਿਆ। ਮੁਦਈ ਨੂੰ ਭੱਜਦੇ ਦੇਖ ਪਿੱਛੇ ਤੋਂ ਆਉਦੀ ਇੱਕ ਕਾਰ ਰੁੱਕ ਗਈ। ਜਿਸ ਨੂੰ ਦੇਖ ਕੇ, ਦੋਸ਼ੀ ਧਮਕੀਆ ਦਿੰਦੇ ਹੋਏ ਮੌਕਾ ਤੋਂ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਕੁਲਦੀਪ ਸਿੰਘ ਨੇ ਮੁਦਈ ਨਹਿਰੀ ਪਟਵਾਰੀ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਸੁਰਜੀਤ ਸਿੰਘ ਵਾਸੀ ਕੋਟਦੁੱਨਾ ਅਤੇ ਉਸ ਦੇ 3 ਹੋਰ ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜੁਰਮ 341, 353, 186, 332, 506 ਆਈਪੀਸੀ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ।

 

Advertisement
Advertisement
Advertisement
Advertisement
Advertisement
error: Content is protected !!