BJP ਓ.ਬੀ.ਸੀ ਮੋਰਚਾ ਦੇ ਪ੍ਰਧਾਨ ਸਿਕੰਦਰ ਚੌਹਾਨ, ਕਾਰ ਬਾਜ਼ਾਰ ਵੱਲੋਂ ਸਨਮਾਨਿਤ

ਸਿਕੰਦਰ ਚੌਹਾਨ ਨੂੰ ਸਨਮਾਨਿਤ ਕਰਦੇ ਹੋਏ ਕਾਰ ਬਾਜ਼ਾਰ ਦੇ ਨੁਮਾਇੰਦੇ।
Advertisement
Spread information

ਰਿਚਾ ਨਾਗਪਾਲ , ਪਟਿਆਲਾ 13 ਅਪ੍ਰੈਲ 2024

      ਭਾਰਤੀ ਜਨਤਾ ਪਾਰਟੀ ਦੇ ਓ.ਬੀ.ਸੀ ਮੋਰਚਾ ਜਿਲ੍ਹਾ ਪਟਿਆਲਾ ਦੇ ਨਵ ਨਿਯੁਕਤ ਪ੍ਰਧਾਨ ਸਿਕੰਦਰ ਚੌਹਾਨ ਨੂੰ ਅੱਜ ਛੋਟੀ ਬਾਰਾਂਦਰੀ ਕਾਰ ਬਾਜ਼ਾਰ ਵੱਲੋਂ ਰਵਿੰਦਰ ਪਾਲ ਸਿੰਘ ਰੋਬੀ ਅਤੇ ਰਾਜਵੀਰ ਸਿੰਘ ਕਲੇਰ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵਾਇਸ ਪ੍ਰਧਾਨ ਧਰਮਿੰਦਰ ਅਤੇ ਰਕੇਸ਼ ਗੋਗੀ ਜਨਰਲ ਸਕੱਤਰ ਰਾਹੁਲ ਅਤੇ ਰਾਹੁਲ ਲਹੋਰੀਆ ਨੂੰ ਵੀ ਕਾਰ ਬਾਜ਼ਾਰ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ।ਸਿਕੰਦਰ ਚੌਹਾਨ ਨੂੰ ਸਨਮਾਨਿਤ ਕਰਦੇ ਹੋਏ ਕਾਰ ਬਾਜ਼ਾਰ ਦੇ ਨੁਮਾਇੰਦੇ।

     ਇਸ ਮੌਕੇ ਸਿਕੰਦਰ ਨੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਓ.ਬੀ.ਸੀ ਮੋਰਚਾ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਸਮੁੱਚੇ ਹਲਕੇ ਵਿੱਚ ਵੱਖ- ਵੱਖ ਮੀਟਿੰਗਾਂ ਕਰੇਗਾ ਅਤੇ ਪਰਨੀਤ ਕੌਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਮੁੱਚੇ ਹਲਕੇ ਦੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਕਮਲ ਡਾਂਗ, ਰਾਜੁ ਵੀਰ ਅਤੇ ਹੋਏ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!