ਬਿੱਟੂ ਜਲਾਲਾਬਾਦੀ, ਫਾਜ਼ਿਲਕਾ 11 ਨਵੰਬਰ 2023
ਪੰਜਾਬ ਸਰਕਾਰ ਵੱਲੋਂ ਹਸਤਕਲਾ ਨੂੰ ਉਤਸਾਹਿਤ ਕਰਦਾ ਪੰਜਾਬ ਹੈਂਡੀਕਰਾਫਟ ਫੈਸਟੀਵਲ ਜਿਥੇ ਜ਼ਿਲ੍ਹਾ ਫਾਜ਼ਿਲਕਾ ਵਾਸੀਆਂ ਨੂੰ ਕਲਾ ਦੀ ਖੁਬਸੂਰਤੀ, ਖੁਸ਼ੀਆਂ, ਦੂਸਰੇ ਰਾਜਾਂ ਦੀਆਂ ਵਸਤੂਆਂ ਤੇ ਸਵਾਦ, ਸਮਾਜਿਕ ਸੁਨੇਹੇ, ਆਪਣੇ ਰਾਜ ਨਾਲ ਸਬੰਧਤ ਸਭਿਆਚਾਰ ਦੀ ਸਾਂਝ ਪਾਉਂਦਾ ਹੋਇਆ ਨਿਬੜਿਆ ਉਥੇ ਇਕ ਵਾਰ ਫਿਰ ਤੋਂ ਆਉਣ ਦੀ ਉਮੀਦ ਵੀ ਜਗਾ ਗਿਆ।
5 ਦਿਨਾਂ ਚੱਲੇ ਇਸ ਮੇਲੇ ਦੌਰਾਨ ਵੱਖ—ਵੱਖ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬਚਿਆਂ ਵੱਲੋਂ ਆਪਣੇ ਹੁਨਰ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਲਾਕੇ ਨਾਲ ਸਬੰਧਤ ਅਤੇ ਦੂਸਰੇ ਰਾਜਾਂ ਤੋਂ ਆਏ ਸ਼ਿਲਪਕਾਰਾਂ ਵੱਲੋਂ ਆਪਣੀ ਹਸਤਲਕਾ ਦਾ ਪ੍ਰਦਰਸ਼ਨ ਕਰਦਿਆਂ ਵੱਖ—ਵੱਖ ਵਸਤਾਂ ਤਿਆਰ ਕੀਤੀਆਂ ਗਈਆਂ ਜ਼ੋ ਕਿ ਬਹੁਤ ਹੀ ਦਿਲ ਨੂੰ ਛੂੰਹਣ ਵਾਲੀਆਂ ਸਨ। ਇਸ ਦੇ ਨਾਲ—ਨਾਲ ਬਚਿਆਂ ਵੱਲੋਂ ਪੇਸ਼ ਕੀਤੀਆਂ ਆਈਟਮਾਂ ਰਾਹੀਂ ਅਨੇਕਾਂ ਸੁਨੇਹੇ ਵੀ ਵੰਡੇ ਗਏ ਜਿਸ ਵਿਚ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿਤਾ ਗਿਆ।
ਮੇਲੇ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਕਿ ਜਿੰਨ੍ਹਾਂ ਸਦਕਾ ਅਸੀਂ ਇਸ ਪੰਜਾਬ ਹੈਂਡੀਕਰਾਫਟ ਫੈਸਟੀਵਲ ਦਾ ਆਨੰਦ ਮਾਣ ਰਹੇ ਹਾਂ। ਆਪਣੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਇਹ ਮੇਲਾ ਸਭ ਤੋਂ ਪਹਿਲਾ ਸਾਡੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਲਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲੇ੍ਹ ਦੀ ਤਰੱਕੀ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਬੀਤੀ ਸ਼ਾਮ ਨੂੰ ਰਾਜਸਥਾਨ ਦੇ ਕ੍ਰਿਸ਼ਨਾ ਗਰੁੱਪ ਵਲੋ ਆਪਣੀ ਰਵਾਇਤੀ ਪੋਸ਼ਾਕ ਨਾਲ ਪੇਸ਼ਕਾਰੀ ਕੀਤੀ ਗਈ ਜਿਸ ਨੇ ਦਰਸ਼ਕਾਂ ਨੂੰ ਝੂਮਣ *ਤੇ ਲਾਇਆ। ਆਪਣੇ ਸਿਰਾਂ *ਤੇ ਘੜੇ ਰੱਖ ਕੇ ਆਈਟਮ ਪੇਸ਼ ਕਰਦੇ ਕਲਾਕਾਰਾਂ ਨੂੰ ਆਪਣੀ ਕਲਾ ਦਾ ਅਨੋਖਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸਪੈਸ਼ਲ ਬਚਾ ਵਰਿੰਦਰ ਜ਼ੋ ਕਿ ਦੇਖਣ ਤੋਂ ਅਸਮਰੱਥ ਹੈ, ਨੇ ਆਪਣੀ ਆਵਾਜ ਦਾ ਜਾਦੂ ਖਿਲਾਰਦਿਆਂ ਸਭਨੂੰ ਤਾੜੀਆਂ ਮਾਰਨ *ਤੇ ਮਜ਼ਬੂਰ ਕਰ ਦਿੱਤਾ।ਇਸ ਮੌਕੇ ਵਿਜ਼ਡਮ ਕਾਨਵੈਂਟ ਸਕੂਲ ਤੇ ਸਰਹੱਦੀ ਬੈਂਡ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨ ਨੁੰ ਸਨਮਾਨ ਚਿੰਨ ਦੇ ਨਾਲ—ਨਾਲ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲਿਆਂ ਨੁੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ, ਪੀ.ਡਬਲਿਓ.ਡੀ. ਦੇ ਐਸ.ਸੀ. ਪ੍ਰੇਮ ਵਿਖੋਣਾ, ਨਾਇਬ ਤਹਿਸੀਲਦਾਰ, ਅੰਕੁਸ਼ ਮੁਟਨੇਜਾ, ਦਵਿੰਦਰਪਾਲ ਸਿੰਘ ਤੋਂ ਇਲਾਵਾ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਸਵੀਪ ਦੇ ਸਹਾਇਕ ਨੋਡਲ ਅਫਸਰ ਅਤੇ ਨੈਸ਼ਨਲ ਅਵਾਰਡੀ ਸ੍ਰੀ ਰਜਿੰਦਰ ਵਿਖੋਣਾ ਨੇ ਮੇਲੇ ਦੌਰਾਨ ਹਾਜਰੀਨ ਨੂੰ ਬਿਨਾਂ ਕਿਸੇ ਡਰ, ਡੈਅ ਅਤੇ ਲਾਲਚ ਦੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਸ਼ਪਥ ਦਵਾਈ।ਇਸ ਤਹਿਤ ਵੋਟ ਦੀ ਮਹੱਤਤਾ ਬਾਰੇ ਵੀ ਪ੍ਰੇਰਿਤ ਕੀਤਾ ਗਿਆ।