ਗਗਨ ਹਰਗੁਣ, ਬਰਨਾਲਾ 4 ਨਵੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ “ਸਲਾਦ ਮੈਕਿੰਗ ਅਤੇ ਫਾਇਰ ਲੈਸ” ਕੁਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ । ਇਸ ਪ੍ਰਤੀਯੋਗਿਤਾ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ ਸੀ । ਇਹ ਪ੍ਰਤੀਯੋਗਿਤਾ ਚਾਰੋ ਹਾਊਸ ਦੇ ਬੱਚਿਆਂ ਦੀ ਕਰਵਾਈ ਗਈ । ਜਿਸ ਵਿਚ ਬੱਚਿਆਂ ਨੂੰ “ਸਲਾਦ ਮੈਕਿੰਗ ਅਤੇ ਫਾਇਰ ਲੈਸ” ਕੁਕਿੰਗ ਕਰਨ ਨੂੰ ਦੱਸਿਆ ਗਿਆ। ਜਿਸ ਵਿੱਚ ਬੱਚਿਆਂ ਨੇ ਆਪਣੀ ਮਨਪਸੰਦ ਦਾ ਵਿਸ਼ਾ ਚੁਣਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ। ਬੱਚਿਆਂ ਨੇ ਬਹੁਤ ਬੇਹਤਰੀਨ ਤਰੀਕੇ ਨਾਲ ਆਪਣੀ- ਆਪਣੀ ਡਿਸ ਨੂੰ ਬਣਿਆ ਅਤੇ ਪੇਸ਼ ਕੀਤਾ। ਸਕੂਲ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਜੇਤੂ ਰਹੇ ਨੂੰ ਵਧਾਈ ਦਿਤੀ ।ਸਾਰੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਸਾਰੇ ਬੱਚਿਆਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਹਰ ਚੀਜ ਬਣਾਈ। ਬੱਚਿਆਂ ਦੀ ਮੇਹਨਤ ਸਾਫ ਨਜਰ ਆ ਰਹੀ ਸੀ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਸ ਪ੍ਰਤੀਯੋਗਿਤਾ ਦਾ ਮਕਸਦ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਹੈ । ਤਾਂ ਜੋ ਬੱਚੇ ਕਿਸੀ ਵੀ ਪ੍ਰਸਤਿਥੀ ਵਿਚ ਆਪਣੀ ਭੁੱਖ ਨੂੰ ਸੰਤ ਕਰ ਸਕਣ। ਅੱਜ ਬੱਚਿਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਸਾਬਤ ਕਰ ਦਿਤਾ ਕਿ ਬੱਚੇ ਇਸ ਕੰਮ ਵਿੱਚ ਪੂਰੀ ਪ੍ਰਕਾਰ ਤਿਆਰ ਹਨ। ਬੱਚਿਆਂ ਨੂੰ ਕਿਹਾ ਗਿਆ ਕਿ ਬੱਚੇ ਆਪਣੇ ਘਰ ਵਿਚ ਆਪਣੀ ਮਾਤਾ ਦਾ ਹੱਥ ਬਟਾਉਣ। ਕਿਓਂਕਿ ਬੱਚੇ ਫਾਇਰ ਲੈਸ ਕੁਕਿੰਗ ਕਦੇ ਵੀ ਕਰ ਸਕਦੇ ਹਨ। ਅਤੇ ਆਪਣੇ ਲਈ ਨਾਸਤਾ ਬਣਾ ਸਕਦੇ ਹਨ। ਇਹ ਕਹਿੰਦੇ ਹੋਏ ਸਾਰੇ ਬੱਚਿਆਂ ਦੀ ਇਕ ਬਾਰ ਫਿਰ ਹੌਸਲਾ ਅਫਜਾਈ ਕੀਤੀ ਅਤੇ ਅਗੇ ਵਧਣ ਦੀ ਪ੍ਰੇਰਨਾ ਦਿਤੀ ਕਿ ਇਸ ਪ੍ਰਕਾਰ ਜਿੰਦਗੀ ਦੇ ਹਰ ਮੁਕਾਬਲੇ ਨੂੰ ਜਿੱਤਣ। ਸਕੂਲ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ਼ ਲਈ ਹਰ ਕੋਸਿਸ ਕਰਦਾ ਰਹੇਗਾ । ਬੱਚਿਆਂ ਲਈ ਇਸ ਪ੍ਰਕਾਰ ਦੇ ਉਪਰਾਲੇ ਟੰਡਨ ਇੰਟਰਨੈਸ਼ਨਲ ਸਕੂਲ ਸਮੇਂ- ਸਮੇਂ ਉਪਰ ਕਰਦਾ ਰਹੇਗਾ।