ਡੁੱਬੇ ਵਿਅਕਤੀ ਨੂੰ ਸਮੇਂ ਸਿਰ ਬਾਹਰ ਕੱਢਣ ਤੇ ਬਚਾਉਣ ਦੀ ਦਿੱਤੀ ਸਿਖਲਾਈ

Advertisement
Spread information

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 18 ਅਕਤੂਬਰ 2023


         ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ. ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ, ਚੰਡੀਗੜ੍ਹ ਵੱਲੋਂ ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਬੀਤੇ ਦਿਨ ਫਿਰੋਜ਼ਪੁਰ ਵਿੱਚ 12 ਰੋਜ਼ਾ ਆਪਦਾ ਮਿੱਤਰ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਜਿਸ ਵਿੱਚ 300 ਵਲੰਟੀਅਰਾਂ ਨੂੰ ਭੂਚਾਲ, ਹੜ੍ਹ, ਅੱਗ, ਦੁਰਘਟਨਾ ਜਾਂ ਹੋਰ ਆਫ਼ਤਾਂ ਨਾਲ ਨਜਿੱਠਣ ਲਈ ਸਿਖਲਾਈ, ਡੈਮੋ ਟਰੇਨਿੰਗ ਅਤੇ ਮੌਕ ਡਰਿੱਲ ਰਿਹਰਸਲ ਕਰਵਾਕੇ ਆਫ਼ਤ ਨਾਲ ਨਜਿੱਠਣ ਲਈ ਤੈਯਾਰ ਕੀਤਾ ਜਾ ਰਿਹਾ ਹੈ।

Advertisement

             ਇਸ ਸਿਖਲਾਈ ਕੈਂਪ ਵਿੱਚ ਪ੍ਰੋ. ਜੋਗ ਸਿੰਘ ਭਾਟੀਆ (ਕੋਰਸ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ, ਮੈਗਸੀਪਾ) ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।  ਵਲੰਟੀਅਰਾਂ ਨੂੰ ਹੜ੍ਹ ਵਿੱਚ ਬਚਾਓ ਕਾਰਜਾਂ ਦੀ ਡੈਮੋ ਟਰੇਨਿੰਗ ਦਿੱਤੀ ਗਈ ਜਿਸ ਵਿੱਚ ਵਲੰਟੀਅਰਾਂ ਨੂੰ ਫਲੋਟਿੰਗ, ਦਰਿਆ ਪਾਰ ਕਰਨ ਅਤੇ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਦੀ ਸਿਖਲਾਈ ਦਿੱਤੀ ਗਈ। ਇਸ ਨਾਲ ਪ੍ਰੋ. ਜੇ.ਐਸ.ਭਾਟੀਆ ਜੀ ਨੇ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਕਿ ਕਿਵੇਂ ਡੁੱਬੇ ਵਿਅਕਤੀ ਨੂੰ ਸਮੇਂ ਸਿਰ ਬਾਹਰ ਲਾ ਕੇ ਸੀ.ਪੀ.ਆਰ ਦੇਕੇ ਬਚਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰੋ. ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ‘ਚ ਉਨ੍ਹਾਂ ਦੀ ਟੀਮ ਪੰਜਾਬ ‘ਚ 3200 ਪੂਰੀ ਤਰ੍ਹਾਂ ਸਿੱਖਿਅਤ ‘ਆਪਦਾ ਮਿੱਤਰ ਵਲੰਟੀਅਰ’ ਤਿਆਰ ਕਰ ਰਹੀ ਹੈ, ਜਿਸ ‘ਚ ਜ਼ਿਲਾ ਫ਼ਿਰੋਜ਼ਪੁਰ ‘ਚ 300 ਵਲੰਟੀਅਰ ਤਿਆਰ ਕੀਤੇ ਜਾ ਰਹੇ ਹਨ, ਜੋ ਕਿਸੇ ਵੀ ਆਫ਼ਤ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਦਾ ਬਚਾਅ ਕਰਨਗੇ |

          ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਨੂੰ ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਨੂੰ ਬਚਾਉਣ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਵਲੰਟੀਅਰ ਕਿਸੇ ਵੀ ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਨੂੰ ਬਚਾਉਣ ਦੇ ਸਮਰੱਥ ਹੋਣਗੇ। ਇਸ ਕੈਂਪ ਵਿੱਚ ਸ਼ਿਲਪਾ ਠਾਕੁਰ (ਸੀਨੀਅਰ ਰਿਸਰਚ), ਗੁਲਸ਼ਨ ਹੀਰਾ (ਸਿਖਲਾਈ ਕੋਆਰਡੀਨੇਟਰ), ਸ਼ਤਰੂਘਨ ਸ਼ਰਮਾ (ਪੀ.ਏ. ਟੂ ਕੋਰਸ ਡਾਇਰੈਕਟਰ), ਸੁਨੀਲ ਜਰਿਆਲ, ਕਾਵਿਆ ਸ਼ਰਮਾ, ਯੋਗੇਸ਼, ਬਬੀਤਾ ਰਾਣੀ, ਜੀਵਨਜੋਤ ਕੌਰ, ਬਲਵਿੰਦਰ ਕੌਰ, ਹਰਕੀਰਤ ਸਿੰਘ, ਸ਼ੁਭਮ ਵਰਮਾ ਅਤੇ ਗੁਰਸਿਮਰਨ ਸਿੰਘ ਆਪਦਾ ਮਿੱਤਰ ਯੋਜਨਾ ਦੇ ਟ੍ਰੇਨਰਾਂ ਵਲੰਟੀਅਰਜ਼ ਨੂੰ ਸਿਖਲਾਈ ਦੇ ਰਹੇ ਹਨ।

Advertisement
Advertisement
Advertisement
Advertisement
Advertisement
error: Content is protected !!