ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 29 ਸਤੰਬਰ 2023
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀ2023 ਤਹਿਤ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਜਿਲ੍ਹਾ ਫਾਜਿਲਕਾ ਵਿਖੇ 20 ਉਮਰ ਵਰਗ ਦੇ ਤੀਜੇ ਦਿਨ ਦੇ ਮੁਕਬਾਲੇ ਵੱਖ ਵੱਖ ਸਥਾਨਾ ਤੇ ਕਰਵਾਏ ਗਏ ਜਿਨ੍ਹਾ ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ ਜਿਲ੍ਹਾ ਖੇਡ ਅਫ਼ਸਰ ਫਾਜਿਲਕਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਹੈ ਤੇ ਖਿਡਾਰੀਆਂ ਦੀ ਸ਼ਮੂਲੀਅਤ ਵਿਚ ਕਾਫੀ ਗਿਣਤੀ ਵਿਚ ਹੈ।
ਤੀਜੇ ਦਿਨ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਉਨ੍ਹਾਂ ਦੱਸਿਆ ਕਿ ਅਥਲੈਟਿਕਸ ਵਿਚ 14 ਲੜਕੇ 60 ਮੀ ਵਿਚ ਮੋਹਿਤ, ਅਗਮ ਪੁੱਤਰ ਨੀਰਜ ਅਤੇ ਅਗਮ ਪੁੱਤਰ ਸੰਦੀਪ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 14 ਲੜਕੀਆਂ 60 ਮੀ ਵਿਚ ਸੀਰਤ ਕੰਬੋਜ, ਨਵਦੀਪ ਕੌਰ ਤੇ ਕੰਚਨ ਧੰਜੂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 14 ਲੜਕੇ 600 ਮੀ ਵਿਚ ਮਨੀਸ਼, ਸੁਖਮਨ ਤੇ ਸਾਗਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 14 ਲੜਕੀਆਂ 600ਮੀ ਵਿਚ ਸੰਜਨਾ, ਭਵਸੀਰਤ ਕੰਬੋਜ ਅਤੇ ਤਮੰਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
14 ਲੜਕੇ ਸਾਟ ਪੁੱਟ ਵਿਚ ਅਰਮਾਨ, ਸ਼ੀਵਾਂਸ਼ ਜੱਗਾ ਤੇ ਰੁਕਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 14 ਲੜਕੀਆਂ ਸਾਟ ਪੁੱਟ ਵਿਚ ਸੀਰਤ ਕੰਬੋਜ, ਅਵਨੀਤ ਕੌਰ ਤੇ ਆਰਜੂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 14 ਲੜਕੇ ਲੰਬੀ ਛਾਲ ਵਿਚ ਤਾਜ ਗਿੱਲ ਨੇ ਪਹਿਲਾ, ਅਗਮ ਤੇ ਵਿਸ਼ਵਾਜੀਤ ਨੇ ਦੂਜਾ ਅਤੇ ਹਰਸ਼ ਤੇ ਭੁਪਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ। 14 ਲੜਕੀਆਂ ਲੰਬੀ ਛਾਲ ਵਿਚ ਨਵਦੀਪ ਕੌਰ ਤੇ ਰਮਨਦੀਪ ਕੌਰ ਨੇ ਪਹਿਲਾ, ਗੁਰਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ ਦੂਜਾ ਅਤੇ ਡਿੰਪਲ ਤੇ ਯਾਸ਼ੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਖੇਡ ਮੁਕਾਬਲਿਆਂ ਵਿਚ 21 (ਲੜਕੇ) ਵਿਚ ਅਬੋਹਰ ਬਲਾਕ ਨੇ ਪਹਿਲਾ, ਰਾਮਸਰਾ ਬਲਾਕ ਨੇ ਦੂਜਾ ਅਤੇ ਰਾਮਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21 ਲੜਕੀਆਂ ਵਿਜ ਕਬੂਲਸਾਹ ਖੁਭਣ ਬਲਾਕ ਨੇ ਪਹਿਲਾ ਅਤੇ ਕਰਨੀ ਖੇੜਾ ਬਲਾਕ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਵਾਲ ਸੂਟਿੰਗ 21ਲੜਕੇ ਵਿਚ ਅਰਨੀਵਾਲਾ ਬਲਾਕ ਨੇ ਪਹਿਲਾ, ਖੂਈਆਂ ਸਰਵਰ ਬਲਾਕ ਨੇ ਦੂਜਾ ਅਤੇ ਫਾਜਿਲਕਾ ਬਲਾਕ ਨੇ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਿੱਖਿਆ ਵਿਭਾਗ ਦੇ ਡੀ।ਪੀ।ਈ ਅਤੇ ਪੀ।ਟੀ।ਈ ਅਤੇ ਲੈਕਚਰਾਰ, ਫਿਜੀਕਲ ਐਜੂਕੇਸ਼ਨ ਸਹਿਬਾਨ ਵੱਲੋਂ ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਵੱਖ ਵੱਖ ਗੇਮਾਂ ਵਿੱਚ ਬਤੌਰ ਆਫੀਸੀਅਲ ਡਿਊਟੀ ਨਿਭਾ ਕੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ। ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਇਸ ਦੌਰਾਨ ਸਮੂਹ ਖੇਡ ਵਿਭਾਗ ਦੇ ਕੋਚਿਜ਼ ਅਤੇ ਅਧਿਕਾਰੀ ਮੌਕੇ ਤੇ ਹਾਜਰ ਰਹੇ।