ਰਘਬੀਰ ਹੈਪੀ,ਬਰਨਾਲਾ, 16 ਸਤੰਬਰ 2023
ਕਰਾਪ ਰੈਜੀਡਿਊ ਮੈਂਨਜਮੈਂਟ ਸਕੀਮ 2023—24 ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਡਾ ਨਰਿੰਦਰਪਾਲ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਸਤਵੰਤ ਸਿੰਘ ਏ ਡੀ ਸੀ (ਜ), ਸ੍ਰੀ ਗੋਪਾਲ ਸਿੰਘ ਐਸ ਡੀ ਐਮ ਬਰਨਾਲਾ ਅਤੇ ਗਠਤ ਕੀਤੀ ਗਈ ਕਮੇਟੀ ਅਤੇ ਕਿਸਾਨਾਂ ਦੀ ਨਿਗਰਾਨੀ ਹੇਠ ਡਰਾਅ ਕੱਢੇ ਗਏ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ ਜਗਦੀਸ਼ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਾਪ ਰੈਜੀਡਿਊ ਮੈਂਨਜਮੈਂਟ ਸਕੀਮ 2023—24 ਤਹਿਤ ਵੱਖ ਵੱਖ ਮਸੀਨਾਂ ਲਈ ਕੁੱਲ ਜਨਰਲ ਅਤੇ ਐਸ.ਸੀ. ਅਰਜੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਵਿਚੋਂ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਖੇਤੀ ਮਸ਼ੀਨਾਂ ਸੁਪਰ ਸੀਡਰ, ਸਮਾਰਟ ਸੀਡਰ, ਬੇਲਰ, ਜੀਰੋ ਟਿੱਲ ਡਰਿੱਲ, ਹੈਪੀਸੀਡਰ ਤੇ ਹੋਰ ਖੇਤੀ ਮਸ਼ੀਨਰੀ ਤੇ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੇ ਜਾਣੇ ਹਨ । ਇਸ ਸਕੀਮ ਤਹਿਤ ਕਿਸਾਨ ਜਰਨਲ ਅਤੇ ਐਸ ਸੀ, ਕੋਪਰੇਟਿਵ ਸੁਸਾਇਟੀਆਂ, ਪੰਚਾਇਤਾਂ, ਸੀ ਐਚ ਸੀ ਲਈ ਜ਼ਿਲ੍ਹੇ ਨੂੰ ਮਸ਼ੀਨਵਾਈਜ਼ ਟਾਰਗੈਟ ਪ੍ਰਾਪਤ ਹੋਏ ਸਨ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਪਰਾਲੀ ਦਾ ਸੁੱਚਜੇ ਪ੍ਰਬੰਧਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਪੋਰਟਲ ਤੇ ਅਰਜੀਆਂ ਦੀ ਮੰਗ ਕੀਤੀ ਗਈ ਸੀ । ਜਿਸ ਵਿੱਚੋਂ ਵੱਖ ਵੱਖ ਮਸ਼ੀਨਰੀ ਲਈ ਕਿਸਾਨਾਂ ਲਈ 1804 ਤੇ ਗਰੁੱਪ (ਕੋਅਪੇਰੇਟਿਵ ਸੁਸਾਇਟੀਆਂ, ਪੰਚਾਇਤਾਂ, ਸਵੈ ਸਹਾਇਤਾ ਗਰੁੱਪਾਂ) ਦੀਆਂ 256 ਅਰਜੀਆਂ ਪ੍ਰਾਪਤ ਹੋਈਆਂ ਸਨ।
ਜ਼ਿਲ੍ਹੇ ਲਈ ਸਰਕਾਰ ਵੱਲੋਂ ਟੀਚਿਆਂ ਅਨੁਸਾਰ ਕਿਸਾਨਾਂ ਨੂੰ 635 ਤੇ ਕੋਪਰੇਟਿਵ ਸੁਸਾਇਆਂ ਤੇ ਸੈਲਫ ਹੈਲਪ ਗਰੁਪਾਂ ਦੀ ਕੰਪਿਊਟਰ ਰੈਨਡੋਮਾਈਜੇਸ਼ਨ ਰਾਂਹੀ ਚੋਣ ਕੀਤੀ ਗਈ ਹੈ। ਉਹਨਾਂ ਦੇ ਡਰਾਅ ਕੱਢੇ ਗਏ ਹਨ।
ਉਹਨਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੀ ਟੀਮ ਅਤੇ ਕਿਸਾਨਾਂ ਦੀ ਤਸੱਲੀ ਹੋਣ ਤੋਂ ਬਾਅਦ ਹੀ ਕੰਪਿਊਟਰ ਰੈਂਡੀਮਾਈਜੇਸ਼ਨ ਕਰਵਾਈ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਡਰਾਅ ਨਿਕਲੇ ਹਨ, ਉਹ ਕਿਸਾਨ ਆਪਣੀਆਂ ਮਸ਼ੀਨਾਂ ਜਲਦੀ ਖਰੀਦ ਲੈਣ ਤਾਂ ਜੋ ਸਮੇਂ ਸਿਰ ਸਬਸਿਡੀ ਜਾਰੀ ਕੀਤੀ ਜਾ ਸਕੇ।
ਇਸ ਮੌਕੇ ਡਾ ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ, ਸ੍ਰੀ ਗੁਰਿੰਦਰ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ, ਸ੍ਰੀ ਹਰਜੀਤ ਸਿੰਘ ਏ ਆਰ ਕੋਪਰੇਟਿਵ ਸੁਸਾਇਟੀ, ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ ਗਰੇਡ—1, ਸ੍ਰੀਮਤੀ ਸੁਨੀਤਾ ਰਾਣੀ, ਅਗਾਂਹਵਧੂ ਕਿਸਾਨ ਸ ਸਿੰਘ, ਸ੍ਰੀ ਦਰਸ਼ਨ ਸਿੰਘ,ਜਗਸੀਰ ਸਿੰਘ ਉੱਗੋਕੇ, ਸੁਖਵੀਰ ਸਿੰਘ ਮਾਨਾ ਪਿੰਡੀ ਤੇ ਹੋਰ ਕਿਸਾਨ ਹਾਜਰ ਸਨ।