ਭੈਣਾਂ ,ਭੈਣ ਦੀਆਂ ਬਣੀਆਂ ਵੈਰੀ….! RAPE ਖਿਲਾਫ ਬੋਲੀ ਤਾਂ ਕਰਤੀ ਜਬਰਨ ਸ਼ਾਦੀ,

Advertisement
Spread information

ਹਰਿੰਦਰ ਨਿੱਕਾ , ਬਰਨਾਲਾ 16 ਸਤੰਬਰ 2023

      ਕਰੀਬ ਸਾਢੇ 6 ਮਹੀਨੇ ਪਹਿਲਾਂ ਕੁਲਦੀਪ ਨੇ ਰੇਪ ਕੀਤਾ ‘ਤੇ ਨਾਬਾਲਿਗ ਪੀੜਤਾ ਸ਼ਕਾਇਤ ਲੈ ਕੇ ਥਾਣਾ ਸਿਟੀ 1 ਬਰਨਾਲਾ ‘ਚ ਵੀ ਪਹੁੰਚੀ, ਪਰ ਪੀੜਤਾ ਦੀਆਂ ਭੈਣਾਂ ਹੀ ਭੈਣ ਦੀਆਂ ਵੈਰੀ ਬਣ ਗਈਆਂ। ਜਿੰਨ੍ਹਾਂ ਨੇ ਬਲਾਤਕਾਰ ਦੇ ਦੋਸ਼ੀ ਖਿਲਾਫ ਕਾਰਵਾਈ ਕਰਨ ਤੋਂ ਤਾਂ ਰੋਕਿਆ ਹੀ, ਉਲਟਾ ਨਾਬਾਲਿਗਾ ਦੀ ਹੀ,ਬਠਿੰਡਾ ਜਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਨੌਜਵਾਨ ਨਾਲ ਜਬਰਨ ਸ਼ਾਦੀ ਵੀ ਕਰ ਦਿੱਤੀ। ਥਾਣੇ ਪਹੁੰਚੀ ਸ਼ਕਾਇਤ ‘ਤੇ ਹੋਰ ਰਿਕਾਰਡ ਖੁਰਦ-ਬੁਰਦ ਕਰਨ ਲਈ ਥਾਣੇ ‘ਚ ਰਹਿਣ ਵਾਲਾ ਇੱਕ ਕਥਿਤ ਮੁਲਾਜਮ ਹਰਪ੍ਰੀਤ ਸਿੰਘ ਅੱਗੇ ਆ ਗਿਆ। ਆਖਿਰ ਦੇਰ ਨਾਲ ਹੀ ਸਹੀ, ਪੁਲਿਸ ਨੇ ਲੰਘੀ ਕੱਲ੍ਹ ਪੀੜਤ ਲੜਕੀ ਦੀਆਂ ਦੋ ਭੈਣਾਂ ਸਣੇ 6 ਜਣਿਆਂ ਖਿਲਾਫ ਬਲਾਤਕਾਰ ਅਤੇ ਹੋਰ ਸੰਗੀਨ ਜੁਰਮਾਂ ਅਧੀਨ ਐਫ.ਆਈ.ਆਰ. ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ‘ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।

Advertisement

      ਸ਼ਹਿਰ ਦੀ ਰਹਿਣ ਵਾਲੀ ਪੀੜਤਾ ਦੀ ਉਮਰ ਕਰੀਬ 17 ਸਾਲ ਹੈ। ਮੁਦੈਲਾ ਦਾ ਕਹਿਣਾ ਹੈ ਕਿ ਉਹ ਗੁਰਪ੍ਰੀਤ ਸਿੰਘ ਨੂੰ ਪਹਿਲਾਂ ਤੋਂ ਜਾਣਦੀ ਹੈ, ਅਤੇ ਦੋਸ਼ੀ  ਕੁਲਦੀਪ ਸਿੰਘ ਨੇ ਫਰਵਰੀ 2023 ਦੇ ਅਖੀਰ ਵਿੱਚ ਉਸ ਨੂੰ ਕੋਲਡ੍ਰਿੰਕ ਵਿੱਚ ਨਸ਼ੇ ਦੀਆਂ ਗੋਲੀਆਂ ਪਿਆ ਕੇ ਉਸ ਨਾਲ ਰੇਪ ਕੀਤਾ ਸੀ । ਤਾਂ ਉਦੋਂ ਮੁਦੈਲਾ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਥਾਣਾ ਸਿਟੀ 1 ਬਰਨਾਲਾ ਵਿਖੇ ਦੁਰਖਾਸਤ ਵੀ ਦਿੱਤੀ ਸੀ ।

FIR ਕਰਾਉਣ ‘ਚ ਅੜਿੱਕਾ ਬਣੀਆਂ ਭੈਣਾਂ ,,

     ਪੀੜਤਾ ਅਨੁਸਾਰ ਉਸ ਦੀਆਂ ਭੈਣਾਂ ਅਨੂੰ , ਅੰਜਲੀ ਨੇ ਉਸ ਨੂੰ ਕਿਹਾ ਕਿ ਜੇਕਰ ਤੂੰ ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਵਗੈਰਾ ਦੇ ਖਿਲਾਫ ਕਾਰਵਾਈ ਕਰਵਾਈ ਤਾਂ ਅਸੀ ਤੇਰੇ ਖਿਲਾਫ ਕਾਰਵਾਈ ਕਰਾਂਵਾਗੇ। ਇਸੇ ਦੌਰਾਨ ਹਰਪ੍ਰੀਤ ਸਿੰਘ ਜੋ ਥਾਣਾ ਸਿਟੀ ਬਰਨਾਲਾ ਵਿਖੇ ਲੱਗਾ ਹੈ( ਜੋ ਪਤਾ ਨਹੀਂ ਸਰਕਾਰੀ ‘ ਹੈ ਜਾਂ ਪ੍ਰਾਈਵੇਟ ) ਉਸ ਨੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਸ਼ਕਾਇਤ ਸਬੰਧੀ,ਮੇਰਾ ਸਾਰਾ ਰਿਕਾਰਡ ਥਾਣੇ ਵਿੱਚੋ ਖਤਮ ਕਰਵਾ ਦਿੱਤਾ। ਹਰਪ੍ਰੀਤ ਸਿੰਘ ਵੱਲੋਂ ਸਲਾਹ ਦੇਣ ਪਰ ਹੀ ਮੁਦੈਲਾ ਦੀਆਂ ਦੋਵੇਂ ਭੈਣਾਂ ਅਤੇ ਨਰੇਸ ਕੁਮਾਰ ਨੇ ਰਲ ਮਿਲ ਕੇ ਸ਼ਹਿਰ ਦੇ ਇੱਕ ਗੁਰੁਦੁਆਰਾ ਸਾਹਿਬ ਵਿਖੇ ਦੋਸ਼ੀ ਗੁਰਪ੍ਰੀਤ ਸਿੰਘ ਨਾਲ ਹੀ ਜਬਰਨ ਵਿਆਹ ਕਰ ਦਿੱਤਾ । ਜਦੋਂ ਕਿ ਮੁਦੈਲਾ ਨਾਬਾਲਿਗ ਸੀ । ਦੋਸ਼ੀਆਂ ਨੇ ਉਸ ਨੂੰ ਅਗਵਾ ਕਰਕੇ, ਗੁਰਪ੍ਰੀਤ ਸਿੰਘ ਨਾਲ ਤੋਰ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਨੇ ਮੁਦੈਲਾ ਦੀ ਕੁੱਟਮਾਰ ਵੀ ਕੀਤੀ ਅਤੇ ਅਸ਼ਲੀਲ ਵੀਡੀਓ ਵੀ ਬਣਾਈਆਂ। ਜਿਹੜੀਆਂ ਬਾਅਦ ਵਿੱਚ ਉਸ ਨੇ ਨੈੱਟ ਤੇ ਪਾ ਦਿੱਤੀਆ। ਸਾਰਿਆਂ ਨੇ ਕਿਸੇ ਕੋਲ ਸ਼ਕਾਇਤ ਕਰਨ ਤੋਂ ਰੋਕਣ ਲਈ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ।

ਹੋ ਗਈ FIR ‘ਤੇ ਦੋਸ਼ੀ,,,,!

ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ. ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀਆਂ ਗੁਰਪ੍ਰੀਤ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਕਿਸਨਗੜ ,ਥਾਣਾ ਦਿਆਲਪੁਰਾ ,ਜਿਲਾ ਬਠਿੰਡਾ , ਨਰੇਸ ਕੁਮਾਰ ਪੁੱਤਰ ਰੂਪ ਲਾਲ ਵਾਸੀ ਬੈਕ ਸਾਈਡ ਰਾਮਬਾਗ ਬਰਨਾਲਾ , ਅਨੂੰ ਉਰਫ ਅਨੁਮਤੀ ਪਤਨੀ ਬਲਜੀਤ ਸਿੰਘ ਵਾਸੀ ਕਪਿਆਲ ,ਜਿਲਾ ਸੰਗਰੂਰ ਹਾਲ ਆਬਾਦ ਬਰਨਾਲਾ , ਅੰਜਲੀ ਪਤਨੀ ਬਲਵਿੰਦਰ ਸਿੰਘ ਵਾਸੀ ਸੰਘੇੜਾ , ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜੰਡਾਵਾਲਾ ਰੋਡ ਬਰਨਾਲਾ , ਕੁਲਦੀਪ ਸਿੰਘ ਪੁੱਤਰ ਨਾਮਾਲੂਮ ਵਾਸੀ ਭਦੌੜ ਅਤੇ ਸਾਜਿਸ਼ ਵਿੱਚ ਸ਼ਾਮਿਲ ਹੋਰ ਅਣਪਛਾਤਿਆਂ ਖਿਲਾਫ ਅਧੀਨ ਜ਼ੁਰਮ 363/ 366 / 365/  376-D / 506 / 120 B IPC & 6 POCSO ACT 2012 ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਮੁਕੱਦਮਾਂ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਐਸ.ਆਈ. ਮਨਪ੍ਰੀਤ ਕੌਰ ਨੂੰ ਸੌਂਪ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਐਸ.ਐਚ.ਓ. ਇੰਸਪੈਕਟਰ ਬਲਜੀਤ ਸਿੰਘ ਨੇ ਦੋਸ਼ੀ ਹਰਪ੍ਰੀਤ ਸਿੰਘ ਬਾਰੇ ਸਪੱਸਟ ਕੀਤਾ ਕਿ ਉਹ ਕੋਈ ਪੁਲਿਸ ਮੁਲਾਜਮ ਨਹੀਂ , ਬਲਕਿ ਟਾਈਪਿਸਟ ਹੈ। ਸਿਰਫ ਕੰਮਕਾਰ ਲਈ ਥਾਣੇ ਆਉਂਦਾ ਰਹਿੰਦਾ ਸੀ। 

Advertisement
Advertisement
Advertisement
Advertisement
Advertisement
error: Content is protected !!