ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡਾਂ ਨੇ ਸਵੱਛਤਾ ਵਿਚ ਵੱਡੀ ਛਲਾਂਗ ਲਗਾਈ ਹੈ। ਸਵੱਛਤਾ ਦੀ ਓਡੀਐਫ ਪਲਸ ਦੀ ਰੈਕਿੰਗ ਵਿਚ ਜਿ਼ਲ੍ਹਾ ਗਰੀਨ ਸ੍ਰੇਣੀ ਵਿਚ ਦਾਖਲ ਹੋ ਗਿਆ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਲਈ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਲਈ ਕੰਮ ਕਰਨ ਵਾਲੇ ਵਿਭਾਗਾਂ ਦੀ ਸਲਾਘਾ ਕਰਦਿਆਂ ਹਦਾਇਤ ਕੀਤੀ ਹੈ ਕਿ 100 ਫੀਸਦੀ ਪਿੰਡਾਂ ਨੂੰ ਓਡੀਐਫ ਪਲਸ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਕੋਸਿ਼ਸਾਂ ਹੋਰ ਤੇਜ਼ ਕਰ ਦਿੱਤੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾf਼ਜਲਕਾ ਜਿ਼ਲ੍ਹੇ ਦੇ 291 ਪਿੰਡ ਹਨ ਅਤੇ ਗਰੀਨ ਸ਼ੇ੍ਰਣੀ ਵਿਚ ਦਾਖਲ ਹੋਣ ਲਈ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਅਨੁਸਾਰ 25 ਫੀਸਦੀ ਪਿੰਡਾਂ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਜਾਂ ਤਰਲ ਕਚਰੇ (ਗੰਦੇ ਪਾਣੀ) ਦੇ ਪ੍ਰਬੰਧਨ ਲਈ ਉਚਿਤ ਪ੍ਰਬੰਧ ਕੀਤਾ ਜਾਣਾ ਸੀ।ਜਿ਼ਲ੍ਹੇ ਨੇ ਇਹ ਪ੍ਰਾਪਤੀ ਕਰ ਲਈ ਹੈ ਅਤੇ ਜਿ਼ਲ੍ਹੇ ਦੇ 77 ਪਿੰਡਾਂ ਵਿਚ ਠੋਸ ਜਾਂ ਤਰਲ ਕਚਰੇ ਦੇ ਪ੍ਰਬੰਧ ਦੀ ਵਿਵਸਥਾ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਸੈਨੀਟੇਸ਼ਨ ਅਫ਼ਸਰ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪੈਂਦੀਆਂ 434 ਪੰਚਾਇਤਾਂ ਵਿਚ ਸਵੱਛ ਭਾਰਤ ਮਿਸ਼ਨ ਤਹਿਤ 3.33 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਰਕਮ ਨਾਲ ਹਰੇਕ ਪੰਚਾਇਤ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਕੰਪੋਸਟ ਪਿੱਟ ਬਣਾਈਆਂ ਜਾ ਰਹੀਆਂ ਹਨ। ਇਸ ਤਹਿਤ ਜਿੱਥੇ ਕੰਮ ਪੂਰਾ ਹੋ ਗਿਆ ਹੈ ਉਸਤੋਂ ਬਿਨ੍ਹਾਂ 101 ਪਿੰਡਾਂ ਵਿਚ ਕੰਮ ਪ੍ਰਗਤੀ ਅਧੀਨ ਹੈ। ਇਸ ਲਈ 68 ਪਿੰਡਾਂ ਲਈ ਪੰਚਾਇਤੀ ਰਾਜ ਵਿਭਾਗ ਅਤੇ 377 ਪਿੰਡਾਂ ਲਈ ਬੀਡੀਪੀਓ ਨੂੰ ਕਾਰਜਕਾਰੀ ਏਂਜਸੀ ਬਣਾ ਕੇ ਫੰਡ ਜਾਰੀ ਕਰ ਦਿੱਤੇ ਗਏ ਹਨ।
ਇਸੇ ਤਰਾਂ ਜਿ਼ਲ੍ਹੇ ਦੇ 57 ਪਿੰਡਾਂ ਵਿਚ ਤਰਲ ਕਚਰੇ (ਗੰਦੇ ਪਾਣੀ) ਨੂੰ ਸਾਫ ਕਰਕੇ ਉਸਦੇ ਨਿਪਟਾਰੇ ਲਈ 6.49 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਲਈ 40 ਪਿੰਡਾਂ ਵਿਚ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜ਼ੈਕਟ ਤਹਿਤ ਵਿਭਾਗ ਜਿ਼ਵੇਂ ਜਿਵੇਂ ਪ੍ਰੋਜ਼ੈਕਟ ਤਿਆਰ ਹੋ ਰਹੇ ਹਨ ਉਨ੍ਹਾਂ ਦੀ ਜੀਓ ਟੈਗਿੰਗ ਕਰ ਰਿਹਾ ਹੈ।
ਫਾਜਿ਼ਲਕਾ ਜਿ਼ਲ੍ਹੇ ਨੇ ਲਗਾਈ ਛਲਾਂਗ, ਓਡੀਐਫ ਪਲਸ ਗਰੀਨ ਸ਼ੇ੍ਰਣੀ ਵਿਚ ਹੋਇਆ ਦਾਖਲ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 14 ਸਤੰਬਰ 2023