ਅਸੋਕ ਧੀਮਾਨ,ਫਤਿਹਗੜ੍ਹ ਸਾਹਿਬ, 12 ਸਤੰਬਰ 2023
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਡਿਸਪੈਂਸਰੀ ਸਰਹਿੰਦ ਸ਼ਹਿਰ ਵੱਲੋਂ ਗੁਰੂਦੁਆਰ ਸਾਹਿਬ ਬਾੜਾ ਵਿਖੇ ਪੋਸ਼ਣ ਮਾਹ ਅਧੀਨ ਗਤੀਵਿਧੀਆਂ ਤਹਿਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਨਵਿੰਦਰ ਕੌਰ ਐਚ.ਐਮ.ਓ. ਨੇ ਦੱਸਿਆ ਕਿ ਇਸ ਕੈਂਪ ਵਿਚ 87 ਮਰੀਜ਼ਾ ਦਾ ਚੈਕਅੱਪ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ।ਕੈਂਪ ਵਿਚ ਮਰੀਜ਼ਾ ਨੂੰ ਸੰਤੁਲਿਤ ਭੋਜਨ ਅਤੇ ਸਾਫ ਸਫਾਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਤੁਲਿਤ ਭੋਜਨ ਖਾਣ ਨਾਲ ਵਿਅਕਤੀ ਤੰਦਰੁਸਤ ਰਹਿੰਦਾ ਹੈ, ਸਾਨੂੰ ਹਰੀ ਸਬਜ਼ੀਆਂ, ਫਲ, ਸਲਾਦ ਨੂੰ ਆਪਣੇ ਰੋਜ਼ਾਨਾ ਡਾਈਟ ਵਿਚ ਸ਼ਮਿਲ ਕਰਨਾ ਚਾਹੀਦਾ ਹੈ ਤੇ ਹਫਤੇ ਵਿਚ ਘੱਟੋਂ ਘੱਟ ਢਾਈ ਘੰਟੇ ਕਰਸਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਡੇਂਗੂ ਬੁਖਾਰ ਦੇ ਇਲਾਜ਼, ਬਚਾਅ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ।ਇਸ ਕੈਂਪ ਵਿਚ ਪਰਮਜੀਤ ਕੌਰ ਫਾਰਮਾਸਿਸਟ ਅਤੇ ਡਿਸਪੈਸਰੀ ਦਾ ਸਮੂਹ ਸਟਾਫ ਹਾਜ਼ਰ ਸੀ।