ਰਿਚਾ ਨਾਗਪਾਲ, ਪਟਿਆਲਾ, 24 ਅਗਸਤ 2023
ਪਟਿਆਲਾ ਦੇ ਸੰਗਰੂਰ ਰੋਡ ਤੋਂ ਨਾਭਾ ਰੋਡ ਤੇ ਭਾਦਸੋਂ ਰੋਡ ਤੋਂ ਹੁੰਦੇ ਹੋਏ ਰਾਜਪੁਰਾ ਰੋਡ ਤੱਕ ਜਾਣ ਵਾਲੇ 27 ਕਿਲੋਮੀਟਰ ਲੰਬੇ ਉੱਤਰੀ ਬਾਈਪਾਸ ਪ੍ਰਾਜੈਕਟ ਨੂੰ ਲੈ ਕੇ ਅੱਜ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਵੱਲੋਂ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਮੁੜ ਤੋਂ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਪਹਿਲਾਂ ਪ੍ਰਨੀਤ ਕੋਰ ਪ੍ਰਾਜੈਕਟ ਕਾਰਨ ਪ੍ਰਭਾਵਤ ਹੋਏ ਕਿਸਾਨਾਂ ਦਾ ਵਫਦ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸਨ। ਕਿਸਾਨਾਂ ਨੇ ਮੁੜ ਤੋਂ ਆਪਣੀ ਮੰਗ ਨੂੰ ਦੋਹਰਾਂਦੇ ਹੋਏ ਪ੍ਰਨੀਤ ਕੌਰ ਨੂੰ ਦੱਸਿਆ ਕਿ ਇੰਨੇ ਖੱਜਲ ਖੁਆਰ ਹੋਣ ਤੋਂ ਬਾਅਦ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਤੋਂ ਬਾਅਦ ਵੀ ਉਨ੍ਹਾਂ ਦੀ ਸੱਮਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਹਾਲੇ ਤੱਕ ਉਨ੍ਹਾਂ ਦੇ ਹੱਥ ਖਾਲੀ ਹਨ। ਇਸ ਮੌਕੇ ਪ੍ਰਨੀਤ ਕੌਰ ਨੇ ਕਿਸਾਨਾਂ ਦੇ ਵਫ਼ਦ ਨੂੰ ਯਕੀਨ ਦਿਵਾਇਆ, ਕਿ ਇਸ ਪ੍ਰਾਜੈਕਟ ਨੂੰ ਭਾਰਤ ਮਾਲਾ ਪ੍ਰਾਜੈਕਟ ਦੇ ਅਧੀਨ ਕੈਬਨਿਟ ਮੀਟਿੰਗ ਵਿਚ ਲਿਆ ਕੇ ਸੰਸਦ ਦੇ ਅਗਲੇ ਸੈਸ਼ਨ ਵਿਚ ਲਿਆਂਦਾ ਜਾਵੇਗਾ ਤੇ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇਗਾ। ਇਸ ਵਫਦ ਵਿਚ ਕਿਸਾਨਾਂ ਵੱਲੋਂ ਮਨਜੀਵ ਸਿੰਘ ਕਾਲੇਕਾ, ਸੁੱਖਮ ਸਿੰਘ ਬੁੱਟਰ, ਪਰਮਿੰਦਰ ਸਿੰਘ ਦੌਣ ਕਲਾਂ, ਸੁਰਜੀਤ ਸਿੰਘ ਦੌਣ ਖੁਰਦ ,ਦੰਮੀ ਸਰਪੰਚ ਜਾਹਲਾਂ, ਮਲਕੀਤ ਸਿੰਘ ਲੰਗ, ਭਗਵੰਤ ਸਿੰਘ ਲੰਗ, ਧਰਮਿੰਦਰ ਸਿੰਘ ਆਸੇਮਾਜਰਾ, ਲਖਵਿੰਦਰ ਸਿੰਘ, ਜੋਰਾ ਸਿੰਘ, ਦਮੀ ਸਰਪੰਚ, ਤਰਨਜੀਤ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ ਹਰਭਜਨ ਸਿੰਘ, ਕਰਮਜੀਤ ਸਿੰਘ, ਹੈਪੀ ਹਰਦਾਸਪੁਰ, ਰਜਿੰਦਰ ਸਿੰਘ ਅਤੇ ਹਰਿੰਦਰ ਸਿੰਘ ਆਦਿ ਹਾਜਰ ਸਨ।