ਹੁਣ ਸਰਕਾਰ ਨੂੰ ਵਖਤ ਪਾਉਣ ਲਈ ਮਿਊਂਸਪਲ ਮੁਲਾਜ਼ਮਾਂ ਨੇ ਖਿੱਚ ਲਈ ਤਿਆਰੀ

Advertisement
Spread information

ਗਗਨ ਹਰਗੁਣ , ਬਰਨਾਲਾ 23 ਅਗਸਤ 2023


  ਪੰਜਾਬ ਮਿਊਸਪਲ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਮਿਉਂਸਪਲ ਕਮੇਟੀਆਂ ਦੇ ਮੌਜੂਦਾ ਅਤੇ ਰਿਟਾਇਰਡ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 26 ਅਗਸਤ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਕਾਫੀ ਉਤਸ਼ਾਹ ਤੇ ਜੋਸ਼ ਪਾਇਆ ਜਾ ਰਿਹਾ ਹੈ। ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਯੂਨੀਅਨ ਦੀ  ਬਰਨਾਲਾ ਇਕਾਈ  ਦੀ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਹਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

Advertisement

    ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਚੰਚਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਿਉਂਸੀਪਲ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 13 ਜੁਲਾਈ 2022 ਨੂੰ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੇ ਤਤਕਾਲੀਨ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਦਿੱਤੇ ਗਏ ਪੱਤਰ ਤੋਂ ਇਲਾਵਾ 18 ਅਕਤੂਬਰ 2022 ਨੂੰ ਪ੍ਰਿੰਸੀਪਲ ਸੈਕਟਰੀ, ਸਥਾਨਕ ਸਰਕਾਰਾਂ ਪੰਜਾਬ ਦੀ ਅਗਵਾਈ ਵਿੱਚ ਯੂਨੀਅਨ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਵੀ ਹੋਇਆ ਸੀ। ਪ੍ਰੰਤੂ ਉਦੋਂ ਤੋਂ ਲੈਕੇ ਹਾਲੇ ਤੱਕ ਵੀ ਇਹਨਾਂ ਮੰਗਾਂ ਤੇ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਗਈ । ਜਿਸ ਤੋਂ ਬਾਅਦ ਯੂਨੀਅਨ ਵੱਲੋਂ ਵੱਖ-ਵੱਖ ਸਮਿਆਂ ਤੇ ਸਰਕਾਰ ਅਤੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਹਨਾਂ ਮੰਗਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। 

    ਉਨ੍ਹਾਂ ਦੱਸਿਆ ਕਿ ਮਿਤੀ 15 ਮਈ 2023 ਨੂੰ ਇੱਕ ਵਾਰ ਫਿਰ ਹੋਰ ਪੱਤਰ ਭੇਜ ਕੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਬੀਤੇ ਦਿਨੀਂ 3 ਜੁਲਾਈ 2023 ਨੂੰ  ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਨੂੰ ਵੀ ਮਿਲ ਕੇ ਉਕਤ ਮੁਲਾਜ਼ਮ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਮੰਗਾਂ ਨੂੰ ਪ੍ਰਵਾਨ ਕਰਕੇ ਅਮਲੀ ਰੂਪ ਦੇਣ ਦੀ ਬੇਨਤੀ ਕੀਤੀ ਗਈ। ਪ੍ਰੰਤੂ ਫਿਰ ਵੀ ਇਹਨਾਂ ਮੰਗਾਂ ਤੇ  ਕੋਈ ਕਾਰਵਾਈ ਨਾ ਹੋਣ ਤੇ ਸਮੁੱਚੇ ਮਿਊਂਸਪਲ ਮੁਲਾਜ਼ਮਾਂ ਅੰਦਰ ਕਾਫੀ ਰੋਸ ਫੈਲਿਆ ਹੋਇਆ ਹੈ।
     ਉਨ੍ਹਾਂ ਦੱਸਿਆ ਕਿ ਸੂਬੇ ਦੀ ਅੰਨ੍ਹੀ ਬੋਲੀ ਹੋ ਚੁੱਕੀ ਸਰਕਾਰ ਨੂੰ ਹਲੂਣਾ ਦੇ ਕੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਲਈ ਅਗਲੀ ਰਣਨੀਤੀ ਤਹਿ ਕਰਨ ਲਈ 26 ਅਗਸਤ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬਰਨਾਲਾ ਵਿਖੇ ਮੌਜੂਦਾ ਅਤੇ ਰਿਟਾਇਰਡ ਮਿਊਂਸਪਲ ਮੁਲਾਜ਼ਮਾਂ ਦੀ ਕਨਵੈਨਸ਼ਨ ਰੱਖੀ ਗਈ ਹੈ। ਸ੍ਰੀ ਚੰਚਲ ਸ਼ਰਮਾ ਨੇ ਮਿਉਂਸਪਲਟੀਆਂ ਦੇ ਸਮੂਹ ਮੌਜੂਦਾ ਅਤੇ ਰਿਟਾਇਰਡ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਆਓ 26 ਅਗਸਤ ਨੂੰ ਬਰਨਾਲਾ ਵਿਖੇ ਹੋਣ ਵਾਲੀ ਕਨਵੈਨਸ਼ਨ ਵਿੱਚ ਵੱਡਾ ਇਕੱਠ ਕਰਕੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਦਾ ਉੱਦਮ ਕਰੀਏ।
    ਇਸ ਮੌਕੇ ਜੇ ਈ ਸਲੀਮ ਮੁਹੰਮਦ, ਗੁਰਦੀਪ ਸਿੰਘ ਤਪਾ ਜਿਲ੍ਹਾ ਮੀਤ ਪ੍ਰਧਾਨ, ਗੋਬਿੰਦ ਰਾਮ ਬਰਨਾਲਾ ਜਿਲ੍ਹਾ ਸਕੱਤਰ, ਅਮਨਦੀਪ ਸ਼ਰਮਾਂ ਤਪਾ ਜਿਲ੍ਹਾ ਖ਼ਜਾਨਚੀ, ਅਨਿਲ ਕੁਮਾਰ ਬਰਨਾਲਾ ਜਿਲ੍ਹਾ ਪ੍ਰੈੱਸ ਸਕੱਤਰ, ਅਤੇ ਸੁਸ਼ੀਲ ਕੁਮਾਰ ਬਰਨਾਲਾ ਬ੍ਰਾਂਚ ਪ੍ਰਧਾਨ ਤੇ ਨਾਇਬ ਸਿੰਘ ਹੰਡਿਆਇਆ ਆਦਿ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!