ਰਘਬੀਰ ਹੈਪੀ, ਬਰਨਾਲਾ, 23 ਅਗਸਤ 2023
ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਸਪਾਲ ਕਲਾਂ ਵਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸਹਿਯੋਗ ਨਾਲ ਯੁਵਾ ਸੰਵਾਦ: ਭਾਰਤ @ 2047 ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਿਰਮਲਜੀਤ ਸਿੰਘ, ਇੰਚਾਰਜ ਸਾਈਬਰ ਸੈੱਲ ਬਰਨਾਲਾ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਮੁੱਖ ਬੁਲਾਰੇ ਡਾ. ਲਖਵਿੰਦਰ ਸਿੰਘ ਰੱਖੜਾ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਢਿਲਵਾਂ, ਡਾ. ਗਗਨਦੀਪ ਸਿੰਘ, ਪ੍ਰੋ. ਦੇਵ ਕਰਨ, ਪ੍ਰੋ. ਜਗਦੀਪ ਕੌਰ ਅਤੇ ਡਾ. ਬ੍ਰਿਜੇਸ਼ ਪਾਠਕ ਸਨ।
ਪ੍ਰੋ. ਦੇਵ ਕਰਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦਿੱਤੇ ਪੰਚ ਪ੍ਰਾਣ ਦੇ ਵਿਕਾਸ ਅਤੇ ਭਾਰਤ ਨੂੰ ਅੱਗੇ ਲਿਜਾਣ ਦਾ ਸੰਕਲਪ ਹੈ। ਪੰਚ ਪ੍ਰਾਣ ਦਾ ਉਦੇਸ਼ ਗੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਨਾ ਅਤੇ ਭਾਰਤ ਦੀ ਵਿਰਾਸਤ ਉਤੇ ਮਾਣ ਕਰਨਾ ਹੈ। ਪ੍ਰੋ. ਜਗਦੀਪ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਏਕੇ ਵਿਚ ਰਹਿ ਕੇ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਦੇਸ਼ ਦੀ ਤਰੱਕੀ ਦੇ ਨਾਲ ਲੋਕਾਂ ਦੀ ਤਰੱਕੀ ਹੋਏਗੀ। ਪ੍ਰਿੰਸੀਪਲ ਲਖਵਿੰਦਰ ਸਿੰਘ ਰੱਖੜਾ ਨੇ ਬੱਚਿਆਂ ਨੂੰ ਪੰਚ ਪ੍ਰਾਣ ਦੀ ਸਹੁੰ ਵੀ ਚੁਕਵਾਈ। ਅੰਤ ਵਿਚ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤ ਸਿੰਘ, ਬਲਜਿੰਦਰ ਕੌਰ, ਰਘਵੀਰ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਿਰ ਸਨ।