ਸ਼੍ਰੀਮਤੀ ਕ੍ਰਿਸ਼ਨਾ ਦੇਵੀ ਦੇ ਭੋਗ ਅਤੇ ਅੰਤਿਮ ਅਰਦਾਸ ’ਤੇ ਵਿਸ਼ੇਸ਼
ਮਾਤਾ ਜੀ ਦੀ ਯਾਦ ‘ਚ 500 ਬੂਟਿਆਂ ਦਾ ਲਾਇਆ ਜਾਵੇਗਾ ਲੰਗਰ
ਗਗਨ ਹਰਗੁਣ , ਬਰਨਾਲਾ 22 ਅਗਸਤ 2023
ਰਿੰਪੀ ਸਟੂਡੀਓ , ਸ਼ਹਿਰ ਦਾ ਉਹ ਨਾਂ ਜਿਸ ਨੂੰ ਬਰਨਾਲਾ ਸ਼ਹਿਰ ਹੀ ਨਹੀਂ, ਇਲਾਕੇ ਦੇ ਲੋਕ ਜਾਣਗੇ ਹਨ। ਇਹ ਨਾਂ ਬਣਾਉਣ ਵਿੱਚ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ (95) ਧਰਮਪਤਨੀ ਸਵ. ਸ਼੍ਰੀ ਦੇਵ ਰਾਜ ਜੀ ਬਾਂਸਲ ਪਟਵਾਰੀ (ਹਰੀਗੜ੍ਹ ਵਾਲਿਆਂ) ਦਾ ਸਭ ਤੋਂ ਅਹਿਮ ਯੋਗਦਾਨ ਹੈ। ਜਿੰਨ੍ਹਾ ਆਪਣੇ ਪੂਰੇ ਪਰਿਵਾਰ ਨੂੰ ਇਤਫਾਕ ਦੀ ਮਾਲਾ ਵਿੱਚ ਪਰੋ ਕੇ ਰੱਖਿਆ। ਮਾਤਾ ਕ੍ਰਿਸ਼ਨਾ ਦੇਵੀ ਦਾ ਮਿਤੀ 12.08.2023 ਦਿਨ ਸ਼ਨੀਵਾਰ ਨੂੰ ਬੀਮਾਰੀ ਦੇ ਕਾਰਨ ਦਿਹਾਂਤ ਹੋ ਗਿਆ ਸੀ। ਮਾਤਾ ਜੀ ਬਹੁਤ ਹੀ ਮਿਲਣਸਾਰ, ਮਿੱਠ ਬੋਲੜੇ ਸੁਭਾਅ ਅਤੇ ਇੱਕ ਧਾਰਮਿਕ ਚਿੰਤਨ ਕਰਨ ਵਾਲੀ ਔਰਤ ਸਨ। ਉਹ ਹਮੇਸ਼ਾ ਗਊ ਅਤੇ ਦਾਨ ਸੇਵਾ ਨੂੰ ਤਰਜੀਹ ਦਿੰਦੇ ਸਨ। ਦੱਸਣਯੋਗ ਹੈ ਕਿ ਸੰਨ 1950 ਵਿਚ ਮਾਤਾ ਜੀ ਦਾ ਵਿਆਹ ਤੋਂ ਬਾਅਦ ਉਨ੍ਹਾਂ ਦਾ ਵਿਵਾਹਿਕ ਜੀਵਨ ਬਹੁਤ ਖੁਸ਼ਹਾਲ ਸੀ। ਪਰੰਤੂ 1993 ਦੇ ਵਿਚ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਸਾਰੀ ਜਿੰਮੇਵਾਰੀ ਉਨ੍ਹਾਂ ਵਲੋਂ ਨਿਭਾਉਂਦੇ ਹੋਏ ਉਨ੍ਹਾਂ ਨੇ ਆਪਣੇ ਤਿੰਨ ਸਪੁੱਤਰਾਂ ਨਰਿੰਦਰ ਕੁਮਾਰ, ਵਿਜੈ ਕੁਮਾਰ, ਰਾਜਿੰਦਰ ਬਾਂਸਲ ਰਿੰਪੀ ਅਤੇ ਦੋ ਸਪੁੱਤਰੀਆਂ ਰਾਜ ਰਾਣੀ ਅਤੇ ਮਮਤਾ ਰਾਣੀ ਦਾ ਪਾਲਣ ਪੋਸ਼ਣ ਬੜੀ ਸੂਝ ਬੂਝ ਦੇ ਨਾਲ ਕੀਤਾ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੰਦੇ ਹੋਏ ਸੱਚਾਈ ਤੇ ਇਮਾਨਦਾਰੀ ਦਾ ਪਾਠ ਪੜ੍ਹਾਇਆ। ਜਿਸ ਕਾਰਨ ਅੱਜ ਉਨ੍ਹਾਂ ਦੇ ਬੱਚੇ ਸਮਾਜ ਦੇ ਵਿੱਚ ਇੱਕ ਚੰਗੇ ਮੁਕਾਮ ’ਤੇ ਪਹੁੰਚ ਕੇ ਆਪਣੇ ਮਾਤਾ- ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਦੇ ਹੋਏ ਧਾਰਮਿਕ ਅਤੇ ਸਮਾਜਿਕ ਸੇਵਾ ਵਿਚ ਮੋਹਰੀ ਹੋ ਕੇ ਰੋਲ ਅਦਾ ਕਰ ਰਹੇ ਹਨ। ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਜੀ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਮਿਤੀ 23.08.2023 ਦਿਨ ਬੁੱਧਵਾਰ ਨੂੰ ਸ਼ਾਤੀ ਹਾਲ, ਰਾਮਬਾਗ ਰੋਡ ਬਰਨਾਲਾ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ। ਇਸ ਮੌਕੇ ਸ਼੍ਰੀ ਬਾਲਾ ਜੀ ਟਰੱਸਟ ਵਲੋਂ ਮਾਤਾ ਜੀ ਦੀ ਯਾਦ ਵਿਚ 500 ਬੂਟਿਆਂ ਦਾ ਵਿਸ਼ੇਸ਼ ਲੰਗਰ ਲਾਇਆ ਜਾਵੇਗਾ।