ਅਸੋਕ ਧੀਮਾਨ, ਫ਼ਤਹਿਗੜ੍ਹ ਸਾਹਿਬ, 21 ਅਗਸਤ 2023
ਸਿਵਿਲ ਸਰਜਨ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਸੀ ਐਚ ਸੀ ਚਨਾਰਥਲ ਕਲਾਂ ਅਧੀਨ ਸਮੂਹ ਆਮ ਆਦਮੀ ਕਲੀਨਿਕ ਦੇ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ ਸੁਰਿੰਦਰ ਸਿੰਘ ਨੇ ਦਸਿਆ ਕਿ ਚਨਾਰਥਲ ਕਲਾਂ ਅਧੀਨ 7 ਆਮ ਆਦਮੀ ਕਲੀਨਿਕ ਪਿੰਡ ਮੂਲੇਪੁਰ, ਛਲੇੜੀ ਖੁਰਦ, ਨਬੀਪੁਰ, ਭਮਾਰਸੀ, ਲਾਡਪੁਰ, ਮਾਲੋਵਾਲ ਤੇ ਸੰਗਤਪੁਰਾ ਸੋਢੀਆ ਚਲਾਏ ਜਾ ਰਹੇ ਹਨ। ਜਿੱਥੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਵਧੀਆ ਢੰਗ ਨਾਲ ਦਿੱਤੀਆਂ ਰਹੀਆਂ ਹਨ, ਇਸ ਮੌਕੇ ਉਨਾਂ ਨੇ ਸਟਾਫ਼ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾ ਨੂੰ ਕਿਸੇ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ, ਮਰੀਜ਼ਾ ਲਈ ਬੈਠਣ, ਪੀਣ ਵਾਲੇ ਪਾਣੀ ਅਤੇ ਟਾਇਲਟ ਦਾ ਪ੍ਰਬੰਧਨ ਸਹੀ ਕੀਤਾ ਜਾਵੇ, ਦਵਾਈਆਂ ਦੀ ਕਮੀਂ ਨਾ ਆਉਣਾ ਦਿੱਤੀ ਜਾਵੇ, ਦਵਾਈਆਂ ਦਾ ਬਫਰ ਸਟੋਕ ਰਖਿਆ ਜਾਵੇ ਤੇ ਸਮੇਂ ਸਿਰ ਡਿਮਾਂਡ ਭੇਜੀ ਜਾਵੇ, ਮਰੀਜ਼ਾ ਦੇ ਟੈਸਟ ਕੀਤੇ ਜਾਣ। ਬਰਸਾਤ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ, ਡੇਂਗੂ, ਮਲੇਰੀਆ, ਡਾਇਰੀਆ, ਆਦਿ ਮਰੀਜਾਂ ਲਈ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਤੇ ਕਿਸੇ ਮਰੀਜ਼ ਨੂੰ ਗੰਭੀਰ ਲੱਛਣ ਹੋਣ ਤੇ ਜਿਲ੍ਹਾ ਹਸਪਤਾਲ਼ ਰੈਫਰ ਕੀਤਾ ਜਾਵੇ। ਇਸ ਮੌਕੇ ਮੈਡੀਕਲ ਅਫ਼ਸਰ ਡਾ ਮਿਲਨਦੀਪ ਕੌਰ, ਡਾ ਗਗਨਦੀਪ ਸਿੰਘ, ਡਾ ਗੁਰਵਿੰਦਰ ਸਿੰਘ, ਡਾ ਹਿਮਾਂਸ਼ੂ ਜਿੰਦਲ, ਬਲਾਕ ਐਕਸਟੈਨਸ਼ਨ ਅਜੂਕੇਟਰ ਮਹਾਵੀਰ ਸਿੰਘ, ਗੌਰਵ ਸ਼ਰਮਾ ਤੇ ਹੋਰ ਹਾਜ਼ਰ ਸਨ।