ਰਘਬੀਰ ਹੈਪੀ , ਬਰਨਾਲਾ 6 ਜੁਲਾਈ 2023
ਐਸ ਐਸ ਪੀ ਸੰਦੀਪ ਮਲਿਕ ਦੀ ਅਗਵਾਈ ‘ਚ ਅਪਰਾਧੀਆਂ ਦੀ ਨਕੇਲ ਕੱਸ ਕੇ ਲੋਕਾਂ ਨੂੰ ਅਪਰਾਧ ਅਤੇ ਭੈਅ ਮੁਕਤ ਮਾਹੌਲ ਦੇਣ ਲਈ ਸੰਜੀਦਾ ਕੋਸਿਸ਼ਾਂ ਕਰ ਰਹੀ ਬਰਨਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਿਲ ਹੋਈ,ਜਦੋਂ ਸੀਆਈਏ ਦੀ ਟੀਮ ਨੇ ਲੁੱਟ ਦੀ ਯੋਜਨਾ ਬਣਾਉਣ ਵਿੱਚ ਮਸ਼ਰੂਫ ਲੁਟੇਰਿਆਂ ਨੂੰ ਹਥਿਆਰਾਂ ਅਤੇ ਪਹਿਲਾਂ ਚੋਰੀ ਕੀਤੇ/ਲੁੱਟੇ ਵਹੀਕਲਾਂ ਸਣੇ ਦਬੋਚ ਲਿਆ। ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਤਵੀਰ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਸੰਦੀਪ ਕੁਮਾਰ ਮਲਿਕ (PS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ,ਜਦੋਂ ਸ੍ਰੀ ਰਮਨੀਸ਼ ਚੌਧਰੀ, ਪੀ.ਪੀ.ਐਸ, ਕਪਤਾਨ ਪੁਲਿਸ (ਡੀ), ਬਰਨਾਲਾ ਜੀ ਦੀ ਯੋਗ ਅਗਵਾਈ ਹੇਠ ਮਿਤੀ (5-07-2023 ਨੂੰ ਸ:ਬ: ਬਲਕਰਨ ਸਿੰਘ, ਸੀ.ਆਈ.ਏ. ਸਟਾਫ, ਬਰਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਇੰਦਰਜੀਤ ਸਿੰਘ ਉਰਫ ਜਿੰਦੀ ਪੁੱਤਰ ਪਰਗਟ ਸਿੰਘ, ਕੁਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਗੁਲਜਾਰ ਸਿੰਘ, ਗੁਰਵਿੰਦਰ ਸਿੰਘ ਉਰਫ ਠੇਲਾ ਪੁੱਤਰ ਭੋਲਾ ਸਿੰਘ, ਰਵੀ ਸਿੰਘ ਪੁੱਤਰ ਮੇਲਾ ਸਿੰਘ ਵਾਸੀਆਨ ਚਾਉਕੇ, ਜਿਲ੍ਹਾ ਬਠਿੰਡਾ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਭੋਲਾ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ, ਜ਼ਿਲ੍ਹਾ ਬਰਨਾਲਾ ਨੇ ਮਿਲ ਕੇ ਇਕ ਵੱਡਾ ਗੈਂਗ ਬਣਾਇਆ ਹੋਇਆ ਹੈ। ਇਨ੍ਹਾਂ ਲੁਟੇਰਿਆਂ ਪਾਸ ਨਜਾਇਜ਼ ਅਸਲ੍ਹਾ, ਮਾਰੂ ਹਥਿਆਰ ਅਤੇ ਚੋਰੀ ਕੀਤੇ ਵਹੀਕਲ ਵੀ ਹਨ। ਇਹ ਸਾਰੇ ਜਣੇ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਹੁਣ ਵੀ ਇਹ ਆਪਣੀ ਕਾਰ ਅਤੇ ਮੋਟਰ ਸਾਇਕਲਾਂ ਪਰ ਸਵਾਰ ਹੋ ਕੇ ਕਿਸੇ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ,ਯੋਜਨਾ ਬਣਾ ਰਹੇ ਹਨ।
ਭਰੋਸੇਯੋਗ ਅਤੇ ਪੱਕੀ ਇਤਲਾਹ ਹੋਣ ਕਾਰਣ ਉਕਤ ਦੋਸ਼ੀਆਂ ਦੇ ਖ਼ਿਲਾਫ਼ ਅਧੀਨ ਜੁਰਮ 399,402,379,411 ਆਈਪੀਸੀ & 25/54/59 A. Act ਤਹਿਤ ਥਾਣਾ ਬਰਨਾਲਾ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ।
ਡੀਐਸਪੀ ਬੈਂਸ ਨੇ ਦੱਸਿਆ ਕਿ ਦੌਰਾਨ ਏ
ਤਫਤੀਸ਼ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ ਨਿਮਨਲਿਖਤ ਅਨੁਸਾਰ ਬਰਾਮਦਗੀ ਕਰਵਾਈ ਗਈ:-
* ਇੱਕ ਦੇਸੀ ਪਿਸਤੌਲ 12 ਬੋਰ
– ਪੰਜ ਕਾਰਤੂਸ ਜਿੰਦਾ 12 ਬੋਰ
. ਇੱਕ ਬੇਸਬਾਲ
* ਇਕ ਕਾਰ ਹੋਡਾ ਸਿਟੀ ਅਤੇ
3 ਮੋਟਰਸਾਈਕਲ ਸ਼ਾਮਿਲ ਹਨ।
ਡੀਐਸਪੀ ਬੈਂਸ ਨੇ ਇਹ ਵੀ ਖੁਲਾਸਾ ਕੀਤਾ ਕਿ ਪੁੱਛ-ਗਿੱਛ ਦੌਰਾਨ ਦੋਸ਼ੀਆ ਨੇ ਮੰਨਿਆ ਕਿ ਬਰਾਮਦ ਹੋਈ ਕਾਰ ਉਹਨਾਂ ਨੇ ਪਟਿਆਲਾ ਤੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਚੋਰੀ ਕੀਤੀ ਸੀ। ਜਿਸ ਦੇ ਸਬੰਧ ਵਿਚ ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕਦਮਾ ਨੰਬਰ 93 ਮਿਤੀ 02-07-2023 ਅੱਧ 379 ਹਿੰ:ਦੰ: ਥਾਣਾ ਡਵੀਜ਼ਨ ਨੰਬਰ 4, ਪਟਿਆਲਾ ਦਰਜ ਰਜਿਸਟਰ ਹੋਇਆ ਹੈ।
ਪੁਲਿਸ ਦੀ ਡਿਮਾਂਡ ਤੇ ਮਿਲਿਆ ਪੁਲਿਸ ਰਿਮਾਂਡ,
ਡੀਐਸਪੀ ਬੈਂਸ ਨੇ ਪੁਲਿਸ ਵੱਲੋਂ ਅੱਗੇ ਕੀਤੀ ਜਾ ਰਹੀ, ਕਾਨੂੰਨੀ ਕਾਰਵਾਈ ਬਾਰੇ ਦੱਸਿਆ ਕਿ ਗਿਰਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੁਲਿਸ ਰਿਮਾਂਡ ਲੈਣ ਲਈ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਦੀ ਡਿਮਾਂਡ ਤੇ ਦੋਸ਼ੀਆਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਮੁਕੱਦਮਾ ਦੀ ਤਫ਼ਤਸ਼ੀ ਜਾਰੀ ਹੈ। ਦੌਰਾਨ ਏ ਤਫਤੀਸ਼ ਦੋਸ਼ੀਆਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪ੍ਰੈਸ ਕਾਨਫਰੰਸ ਮੌਕੇ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੀ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਹਾਜਿਰ ਸਨ।