ਬਰਨਾਲਾ ਨਾਲ ਜੁੜੀਆਂ 8.49 ਕਰੋੜ ਦੀ ਲੁੱਟ ਦੀਆਂ ਤਾਰਾਂ ! ,,,,

Advertisement
Spread information

ਹਰਿੰਦਰ ਨਿੱਕਾ, ਬਰਨਾਲਾ 14 ਜੂਨ 2023

   ਪੰਜ ਦਿਨ ਪਹਿਲਾਂ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਦੋ ਸੁਰੱਖਿਆ ਗਾਰਡਾਂ ਸਮੇਤ ਪੰਜ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕੈਸ਼ ਮੈਨੇਜਮੈਂਟ ਸਰਵਿਸਿਜ਼ ਕੰਪਨੀ ਦੇ ਦਫ਼ਤਰ ਵਿੱਚੋਂ 8.49 ਕਰੋੜ ਰੁਪਏ ਦੀ ਹੋਈ ਲੁੱਟ ਦੀਆਂ ਤਾਰਾਂ ਬਰਨਾਲਾ ਨਾਲ ਵੀ ਜੁੜੀਆਂ ਹੋਣ ਦੀ ਕਨਸੋਆਂ ਮਿਲ ਰਹੀ ਹੈ। ਇਹ ਭਿਣਕ ਉਦੋਂ ਪਈ, ਜਦੋਂ ਮੰਗਲਵਾਰ ਦੀ ਲੰਘੀ ਸ਼ਾਮ ਕਰੀਬ 7 ਵਜੇ, ਲੁਧਿਆਣਾ ਪੁਲਿਸ ਦੀ ਟੀਮ ਰਾਮਗੜੀਆ ਗੁਰੂਦੁਆਰਾ ਦੇ ਸਾਹਮਣੇ ਪੀਰਖਾਨੇ ਵਾਲੀ ਗਲੀ ਵਿੱਚ ਰਹਿੰਦੇ ਅਰੁਣ ਕੁਮਾਰ ਦੇ ਘਰ ਪਹੁੰਚ ਗਈ। ਪੁਲਿਸ ਪਾਰਟੀ ਨੇ ਘਰ ਦਾ ਚੱਪਾ-ਚੱਪਾ ਛਾਣ ਮਾਰਿਆ ਅਤੇ ਘਰ ਨੇੜਲੇ ਪਲਾਟ ਵਿੱਚ ਖੜੀ ਇੱਕ ਕਾਰ ਨੂੰ ਕਬਜੇ ਵਿੱਚ ਲੈ ਲਿਆ। ਛਾਪਾਮਾਰੀ ਕਰਨ ਪਹੁੰਚੀ ਪੁਲਿਸ ਪਾਰਟੀ ਨੂੰ ਬੇਸ਼ੱਕ ਸ਼ੱਕੀ ਦੋਸ਼ੀ ਅਰੁਣ ਕੁਮਾਰ ਤਾਂ ਘਰ ਨਹੀਂ ਮਿਲਿਆ। ਪਰੰਤੂ ਪੁਲਿਸ ਪਾਰਟੀ ਅਰੁਣ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ। ਪੁਲਿਸ ਦੀ ਛਾਪਾਮਰੀ, ਕਾਰ ਲੈ ਜਾਣ ਅਤੇ ਰਾਜੇਸ਼ ਕੁਮਾਰ ਨੂੰ ਲੁਧਿਆਣਾ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਅਰੁਣ ਕਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਕੀਤੀ ਹੈ। ਇਸ ਤੋਂ ਇਲਾਵਾ ਥਾਣਾ ਸਿਟੀ 1 ਬਰਨਾਲਾ ਵਿਖੇ ਤਾਇਨਾਤ ਇੱਕ ਪੁਲਿਸ ਕਰਮਚਾਰੀ ਨੇ ਕਰ ਤਾਂ ਦਿੱਤੀ, ਹੋਰ ਡਿਟੇਲ ਸਬੰਧੀ ਉਨਾਂ ਐਸ.ਐਚ.ੳ. ਤੋਂ ਜਾਣਕਾਰੀ ਲੈਣ ਬਾਰੇ ਕਹਿ ਕੇ ਪੱਲਾ ਝਾੜ ਲਿਆ। ਪਰੰਤੂ ਲੁਧਿਆਣਾ ਪੁਲਿਸ ਦੀ ਛਾਪਾਮਾਰੀ ਸਬੰਧੀ ਪੱਖ ਜਾਣਨ ਲਈ, ਵਾਰ ਵਾਰ ਫੋਨ ਕਰਨ ਤੇ ਵੀ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਨੇ ਫੋਨ ਰਿਸੀਵ ਕੀਤਾ।   

Advertisement

     ਪੁਲਿਸ ਛਾਪਾਮਾਰੀ ਤੋਂ ਬੇਹੱਦ ਸਹਿਮੀ ਅਰੁਣ ਕੁਮਾਰ ਦੀ ਮਾਂ ਬਿਮਲਾ ਰਾਣੀ ਅਤੇ ਉਸ ਦੀ ਦਾਦੀ ਨੇ ਦੱਸਿਆ ਕਿ 13 ਜੂਨ ਦੀ ਸ਼ਾਮ ਕਰੀਬ 7 ਵਜੇ, ਲੁਧਿਆਣਾ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤੇ ਕਰੀਬ 3 ਘੰਟਿਆਂ ‘ਚ ਘਰ ਦਾ ਚੱਪਾ-ਚੱਪਾ ਛਾਣ ਮਾਰਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਉਂਦੇ ਸਾਰ ਹੀ, ਅਰੁਣ ਕੁਮਾਰ ਬਾਰੇ ਪੁੱਛਿਆ, ਅਸੀਂ ਦੱਸਿਆ ਕਿ ਸਾਡਾ ਪਰਿਵਾਰ ਮਿਹਨਤ ਮਜਦੂਰੀ ਕਰਦਾ ਹੈ ਅਤੇ ਅਰੁਣ ਕੁਮਾਰ ਆਈਲੈਟਸ ਕਰ ਰਿਹਾ ਹੈ। ‘ਤੇ ਹੁਣ ਦੋ ਤਿੰਨ ਦਿਨਾਂ ਤੋਂ ਆਪਣੇ ਦੋਸਤ ਨੰਨ੍ਹੀ , ਵਾਸੀ ਖੁੱਡੀ ਕਲਾਂ ਰੋਡ ਬਰਨਾਲਾ ਨਾਲ, ਹਰਿਦੁਆਰ ਗਿਆ ਹੋਇਆ ਹੈ। ਪੁਲਿਸ ਵਾਲਿਆਂ ਨੇ ਹੀ ਲੁਧਿਆਣਾ ਵਿਖੇ ਵੱਡੀ ਚੋਰੀ ਦੀ ਘਟਨਾ ਵਿੱਚ ਅਰੁਣ ਦੀ ਸ਼ਮੂਲੀਅਤ ਬਾਰੇ ਦੱਸਿਆ,ਜਦੋਂਕਿ ਉਹ ਤਾਂ ਅਜਿਹਾ ਨਹੀਂ ਹੈ। ਉਨਾਂ ਕਿਹਾ ਕਿ ਸਾਡੇ ਘਰੋਂ ਪੁਲਿਸ ਨੂੰ ਕੋਈ ਚੀਜ ਬਰਾਮਦ ਨਹੀਂ ਹੋਈ। ਪਰੰਤੂ ਹਰਿਦੁਆਰ ਜਾਣ ਤੋਂ ਪਹਿਲਾਂ ਅਰੁਣ ਦਾ ਦੋਸਤ ਨੰਨ੍ਹੀ ਬਰਨਾਲਾ ਸਾਡੇ ਮਨ੍ਹਾ ਕਰਨ ਦੇ ਬਾਾਵਜੂਦ ਵੀ ਆਪਣੀ ਕਾਰ ਸਾਡੇ ਘਰ ਨੇੜਲੇ ਇੱਕ ਪਲਾਟ ਵਿੱਚ ਖੜ੍ਹਾ ਕੇ ਚਲਾ ਗਿਆ ਸੀ। ਹੁਣ ਇਹ ਕਾਰ ਪੁਲਿਸ ਪਾਰਟੀ ਲੈ ਕੇ ਚਲੀ ਗਈ, ਕਾਰ ਵਿੱਚ ਕੀ ਸੀ ਜਾਂ ਨਹੀਂ,ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਅਰੁਣ ਕੁਮਾਰ ਅਤੇ ਨੰਨ੍ਹੀ ਬਰਨਾਲਾ ਦਾ ਇਸ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਹੋਣਾ ਹਾਲੇ ਬਾਕੀ ਨਹੀਂ ਹੈ। 

    ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਲੁਧਿਆਣਾ ਕੈਸ਼ ਵੈਨ ਡਕੈਤੀ ਮਾਮਲੇ ਵਿੱਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ…ਵੇਰਵੇ ਜਲਦੀ…।” ਜਦੋਂ ਕਿ ਡੀ.ਜੀ.ਪੀ. ਨੇ ਲਿਖਿਆ, ‘ਲੁਧਿਆਣਾ ਪੁਲਸ ਵੱਲੋ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਸ਼ ਵੈਨ ਲੁੱਟ ਦਾ ਮਾਮਲਾ ਹੱਲ ਕਰ ਲਿਆ ਹੈ। ਅਪਰਾਧ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਮੁਲਜ਼ਮ ਫੜ ਲਏ ਹਨ ਅਤੇ ਵੱਡੀ ਬਰਾਮਦਗੀ ਕੀਤੀ ਗਈ। ਅਗਲੇਰੀ ਜਾਂਚ ਜਾਰੀ ਹੈ।’ ਖਬਰ ਲਿਖਣ ਸਮੇਂ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਵਿੱਚ ਘਟਨਾ ਦਾ ਵੇਰਵਾ ਦੇ ਰਹੇ ਹਨ।
      ਦੱਸ ਦੇਈਏ ਕਿ 10 ਜੂਨ ਨੂੰ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਦੋ ਸੁਰੱਖਿਆ ਗਾਰਡਾਂ ਸਮੇਤ ਪੰਜ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕੈਸ਼ ਮੈਨੇਜਮੈਂਟ ਸਰਵਿਸਿਜ਼ ਕੰਪਨੀ ਦੇ ਦਫ਼ਤਰ ਵਿੱਚੋਂ 8.49 ਕਰੋੜ ਰੁਪਏ ਲੁੱਟ ਲਏ ਸਨ। ਲੁਟੇਰੇ ਰਾਤ 1.30 ਵਜੇ ਅੰਦਰ ਦਾਖਲ ਹੋਏ ਅਤੇ ਇਕ ਘੰਟੇ ਵਿਚ ਕੈਸ਼ ਵੈਨ ਹੀ ਲੈ ਕੇ ਫਰਾਰ ਹੋ ਗਏ ਸਨ।

Advertisement
Advertisement
Advertisement
Advertisement
Advertisement
error: Content is protected !!