ਰਘਵੀਰ ਹੈਪੀ , ਬਰਨਾਲਾ 20 ਮਾਰਚ 2023
ਜ਼ਿਲ੍ਹਾ ਫਰੀਦਕੋਟ ਵਿਖੇ ਤੈਨਾਤ ਡਾਕਟਰ ਅਮਨ ਕੌਸ਼ਲ ਵੱਲੋਂ ਬਰਨਾਲਾ ਵਿਖੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਦਾ ਵਾਧੂ ਕਾਰਜਭਾਰ ਸੰਭਾਲ ਲਿਆ ਹੈ । ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਦਫ਼ਤਰ ਦੇ ਸਮੂਹ ਸਟਾਫ਼, ਆਯੁਰਵੈਦਿਕ ਡਾਕਟਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕਾਰਜਭਾਰ ਸੰਭਾਲਦਿਆਂ ਡਾਕਟਰ ਅਮਨ ਕੌਸ਼ਲ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਉਹ 1995 ਤੋਂ ਲੈ ਕੇ 2015 ਤੱਕ ਬਤੌਰ ਆਯੁਰਵੈਦਿਕ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਡਾ. ਅਮਨ ਕੌਂਸ਼ਲ ਨੇ ਕਿਹਾ ਕਿ ਆਯੂਰਵੈਦਿਕ ਵਿਭਾਗ ਦਾ ਮੁੱਖ ਉਦੇਸ਼ ਹਰ ਵਰਗ ਦੇ ਵਿਅਕਤੀ ਨੂੰ ਪ੍ਰਾਚੀਨ ਢੰਗ ਅਤੇ ਆਯੂਰਵੈਦਿਕ ਪੱਧਤੀ ਦੇ ਨਾਲ ਮਿਆਰੀ ਸਿਹਤ ਸੇਵਾਵਾਂ ਮੁੱਹਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਲੋਕਾਂ ਨੂੰ ਸਰਕਾਰੀ ਡਿਸਪੈਂਸਰੀਆਂ ਵਿੱਚ ਆਯੁਰਵੈਦਿਕ ਇਲਾਜ਼ ਨਾਲ ਸੰਬੰਧਿਤ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜਿਸਦੇ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਇਸ ਮੌਕੇ ਡਾਕਟਰ ਮਲਕੀਤ ਸਿੰਘ ਐੱਸ .ਐੱਮ .ਓ ਡਾਕਟਰ ਹਰਜੋਤ ਸ਼ਰਮਾ, ਡਾਕਟਰ ਅਮਨਦੀਪ ਸਿੰਘ, ਰਾਕੇਸ਼ ਸ਼ਰਮਾ ਸੁਪਰਡੈਂਟ ਸੰਗਰੂਰ,ਸੁਪਰਡੈਂਟ ਰਾਜਿੰਦਰ ਸਿੰਘ, ਬਲਜੀਤ ਸਿੰਘ, ਪ੍ਰੀਤੀ ਸ਼ਰਮਾ, ਦਿਲਜੀਤ ਕੌਰ ਬਰਨਾਲਾ , ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰ ਨਿੱਕਾ, ਪੱਤਰਕਾਰ ਮਨੋਜ ਸ਼ਰਮਾ, ਜਗਸੀਰ ਸਿੰਘ ਚਹਿਲ, ਹਰਵਿੰਦਰ ਰੋਮੀ, ਉਪਵੈਦ ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ, ਨਵਰਾਜ ਸਿੰਘ, ਰਣਜੀਤ ਸਿੰਘ, ਗੁਰਜੀਤ ਕੌਰ ,ਦੀਪੂ ਆਦਿ ਵੀ ਹਾਜਿਰ ਰਹੇ।