ਰਘਵੀਰ ਹੈਪੀ , ਬਰਨਾਲਾ, 5 ਜਨਵਰੀ 2023

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਸਰਟੀਫੀਕੇਟ ਦਿੱਤਾ ਜਾ ਚੁੱਕਾ ਹੈ, ਪਰ ਫਿਰ ਵੀ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਆ ਰਹੇ ਕੇਸਾਂ ਕਾਰਨ ਪੋਲੀਓ ‘ਤੇ ਕਾਬੂ ਪਾਉਣ ਲਈ ਲਗਾਤਰ ਯਤਨ ਜਾਰੀ ਹਨ। ਇਸੇ ਲੜੀ ਤਹਿਤ ਟੀਕਾਕਰਨ ਸੂਚੀ ‘ਚ ਪੋਲੀਓ ਦੀ ਤੀਜੀ ਖੁਰਾਕ (ਟੀਕਾ) ਜੋ ਕਿ ਬੱਚੇ ਦੇ 9 ਮਹੀਨੇ ਦੀ ਉਮਰ ਤੋਂ ਬਾਅਦ ਮੀਜਲ ਰੁਬੇਲਾ ਦੇ ਪਹਿਲੇ ਟੀਕੇ ਨਾਲ ਲਗਾਈ ਜਾਵੇਗੀ। ਅੱਜ ਤੋਂ ਇਹ ਟੀਕਾ ਟੀਕਾਕਰਨ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਲਗਾਇਆ ਜਾਵੇਗਾ। ਪੋਲੀਓ ਦਾ ਪਹਿਲਾ ਟੀਕਾ ਡੇਢ ਮਹੀਨੇ ਦੀ ਉਮਰ ਅਤੇ ਦੂਜਾ ਟੀਕਾ ਸਾਢੇ ਤਿੰਨ ਮਹੀਨੇ ਦੀ ਉਮਰ ਤੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਲਗਾਇਆ ਜਾ ਰਿਹਾ ਹੈ। ਜਿਹੜੇ ਬੱਚੇ 9 ਮਹੀਨੇ ਦੀ ਉਮਰ ਪੂਰੀ ਕਰ ਗਏ ਹਨ, ਉਨ੍ਹਾਂ ਨੂੰ ਇਹ ਟੀਕਾ ਜ਼ਰੂਰ ਲਗਵਾਇਆ ਜਾਵੇ।
ਇਸ ਮੌਕਰ ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ, ਸਤਨਾਮ ਕੌਰ ਸਿਹਤ ਸੁਪਰਵਾਇਜ਼ਰ, ਮਨਜੀਤ ਕੌਰ, ਕਿਰਨਦੀਪ ਕੌਰ, ਜਰਨੈਲ ਸਿੰਘ ਸਿਹਤ ਕਰਮਚਾਰੀ ਤੇ ਗੁਰਦੀਪ ਸਿੰਘ ਟੀਕਾਕਰਨ ਸਹਾਇਕ ਹਾਜ਼ਰ ਸਨ।