66ਵੀਆਂ ਪੰਜਾਬ ਰਾਜ ਸਕੂਲ ਖੇਡਾਂ-ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਤੇ ਤਰਨਤਾਰਨ ਕੁਆਰਟਰ ਫਾਈਨਲ ‘ਚ

Advertisement
Spread information

ਠੀਕਰੀਵਾਲ ਵਿਖੇ ਅੰਡਰ 19 ਸਾਲ ਕਬੱਡੀ ਮੁਕਾਬਲਿਆਂ ਦਾ ਦੂਸਰਾ ਦਿਨ


ਸੋਨੀ ਪਨੇਸਰ , ਬਰਨਾਲਾ, 22 ਦਸੰਬਰ 2022

       ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਠੀਕਰੀਵਾਲ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਅੰਡਰ 19 ਸਾਲ ਲੜਕੀਆਂ ਦੇ ਅੱਜ ਦੂਸਰੇ ਦਿਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ।                           
ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਬਰਨਾਲਾ ਸਰਬਜੀਤ ਸਿੰਘ ਤੂਰ, ਬੀ.ਕੇ.ਯੂ. ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਡੀ.ਐਮ. ਸਪੋਰਟਸ ਲੁਧਿਆਣਾ ਅਜੀਤਪਾਲ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਬਬਲਾ, ਸੂਬੇਦਾਰ ਬਲਵੀਰ ਸਿੰਘ ਸਰਾਂ, ਸਾਬਕਾ ਏ.ਈਓ. ਨਿਰਪਜੀਤ ਸਿੰਘ ਜਵੰਧਾ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ, ਖਜਾਨਚੀ ਪਰਮਜੀਤ ਸਿੰਘ, ਹਰਬੰਸ ਸਿੰਘ ਢਿੱਲੋਂ, ਚੇਅਰਮੈਨ ਰੂਪ ਸਿੰਘ, ਬਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।                               ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਬਰਨਾਲਾ ਸਰਬਜੀਤ ਸਿੰਘ ਤੂਰ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਖੇਡ ਮੁਕਾਬਲੇ ਵਿੱਚ ਫਿਰੋਜ਼ਪੁਰ, ਲੁਧਿਆਣਾ, ਫਰੀਦਕੋਟ, ਬਠਿੰਡਾ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਰੂਪ ਨਗਰ, ਸ੍ਰੀ ਫਹਿਤਗੜ੍ਹ ਸਾਹਿਬ, ਸੰਗਰੂਰ, ਤਰਨਤਾਰਨ, ਪਟਿਆਲਾ ਅਤੇ ਫਾਜ਼ਿਲਕਾ ਦੀਆਂ ਟੀਮਾਂ ਨੇ ਆਪਣੇ–ਆਪਣੇ ਗਰੁੱਪ ਵਿੱਚੋਂ ਜੇਤੂ ਰਹਿੰਦਿਆਂ ਪ੍ਰੀ ਕੁਆਰਟਰ ‘ਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ ‘ਚ ਫਰੀਦਕੋਟ ਦਾ ਮੁਕਾਬਲਾ ਫਿਰੋਜ਼ਪੁਰ ਅਤੇ ਤਰਨਤਾਰਨ ਦਾ ਮੁਕਾਬਲਾ ਫਾਜ਼ਿਲਕਾ ਨਾਲ ਹੋਵੇਗਾ।  ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਲੈਕ. ਇੰਦਰਜੀਤ ਸਿੰਘ, ਲੈਕ. ਨਵਜੋਤ ਸਿੰਘ ਛਾਪਾ, ਡੀ.ਪੀ.ਈ ਹਰਮੇਲ ਸਿੰਘ ਸੰਘੇੜਾ, ਲੈਕ. ਮਨਜੀਤ ਸਿੰਘ ਠੀਕਰੀਵਾਲ, ਲੈਕ. ਭੁਪਿੰਦਰ ਸਿੰਘ, ਲੈਕ. ਹਰਜਿੰਦਰ ਸਿੰਘ ਘੁੰਨਸ, ਹਰਭਜਨ ਸਿੰਘ, ਜਸਮੇਲ ਸਿੰਘ, ਮਨਜਿੰਦਰ ਸਿੰਘ, ਜਸਪਿੰਦਰ ਕੌਰ, ਕੁਲਵਿੰਦਰ ਕੌਰ, ਬਲਜਿੰਦਰ ਕੌਰ, ਸੁਖਰਾਜ ਕੌਰ, ਪਰਮਿੰਦਰ ਕੌਰ, ਸੁਖਦੀਪ ਸਿੰਘ, ਹਰਜਿੰਦਰ ਕੌਰ, ਪ੍ਰਗਟ ਸਿੰਘ, ਸੱਤਪਾਲ ਧੌਲਾ, ਰੁਪਿੰਦਰ ਸਿੰਘ, ਗੁਰਵੀਰ ਸਿੰਘ, ਸੱਤਪਾਲ ਸਿੰਘ, ਹਰਬੰਸ ਸਿੰਘ, ਭੁਪਿੰਦਰ ਸਿੰਘ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕ, ਟੀਮ ਇੰਚਾਰਜ ਅਤੇ ਖਿਡਾਰੀ ਮੌਜੂਦ ਸਨ।

Advertisement
Advertisement
Advertisement
Advertisement
Advertisement
Advertisement
error: Content is protected !!