ਪੀਟੀ ਨਿਊਜ਼, ਫਾਜ਼ਿਲਕਾ 15 ਅਕਤੂਬਰ -2022
ਅੰਤਰ-ਰਾਸ਼ਟਰੀ ਅਧਿਆਪਕ ਦਿਵਸ 2022 ਮੌਕੇ ਬਲਾਕ ਅਬੋਹਰ-1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਜੇ ਛਾਬੜਾ ਜੀ ਦੁਆਰਾ ਆਪਣੇ ਬਲਾਕ ਦੇ ਸੈਂਟਰ ਹੈੱਡ ਟੀਚਰਾਂ ਦੇ ਸਹਿਯੋਗ ਨਾਲ ਬਲਾਕ ਦੇ 21 ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਫ਼ਾਜ਼ਿਲਕਾ ਸ਼੍ਰੀਮਤੀ ਅੰਜੂ ਸੇਠੀ ਨੇ ਸ਼ਿਰਕਤ ਕੀਤੀ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਬਲਾਕ ਦੇ ਸੈਂਟਰ ਹੈੱਡ ਟੀਚਰਾਂ ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਰੇਨੂੰ, ਸ਼੍ਰੀਮਤੀ ਆਰਤੀ ਮੋਂਗਾ, ਸ਼੍ਰੀਮਤੀ ਕੁਲਵੰਤ ਕੌਰ, ਸ. ਮਨਜੀਤ ਸਿੰਘ ਦੁਆਰਾ ਆਪਣੇ-ਆਪਣੇ ਕਲਸਟਰ ਦੇ ਵਧੀਆ ਕਾਰਗੁਜ਼ਾਰੀ ਵਾਲੇ ਤਿੰਨ ਅਧਿਆਪਕਾਂ ਦੇ ਨਾਂ ਸੁਝਾਏ ਗਏ ਸਨ, ਜਿਸ ਵਿੱਚ ਹਰੇਕ ਕਲਸਟਰ ਵਿੱਚੋਂ ਇੱਕ ਹੈੱਡ ਟੀਚਰ, ਇੱਕ ਈਟੀਟੀ ਅਧਿਆਪਕ ਅਤੇ ਇੱਕ ਵਲੰਟੀਅਰ ਦਾ ਨਾਂ ਸ਼ਾਮਿਲ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਬੋਹਰ-1 ਸ਼੍ਰੀ ਅਜੇ ਛਾਬੜਾ ਜੀ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿ ਕੇ ਕੀਤੀ। ਇਸ ਉਪਰੰਤ ਕਲਸਟਰ ਏਕਤਾ ਕਲੋਨੀ ਤੋਂ ਸ਼੍ਰੀ ਪ੍ਰਦੀਪ ਕੁਮਾਰ ਐਚਟੀ ਸਪਸ ਢਾਣੀ ਕੜਾਕਾ ਸਿੰਘ, ਸ਼੍ਰੀਮਤੀ ਸੀਮਾ ਰਾਣੀ ਈਟੀਟੀ ਸਪਸ ਏਕਤਾ ਕਲੋਨੀ, ਸ਼੍ਰੀ ਸਤਪਾਲ ਈਜੀਐਸ ਵਲੰਟੀਅਰ ਸਪਸ ਚਕੜਾ, ਕਲਸਟਰ ਬੇਸਿਕ ਤੋਂ ਸ਼੍ਰੀਮਤੀ ਗੁਰਵਿੰਦਰ ਕੌਰ ਐਚਟੀ ਸਪਸ ਢਾਣੀ ਬਿਸ਼ੇਸ਼ਰਨਾਥ, ਸ਼੍ਰੀਮਤੀ ਨਿਰਮਲਾ ਦੇਵੀ ਈਟੀਟੀ ਸਪਸ ਬੇਸਿਕ, ਸ਼੍ਰੀਮਤੀ ਗੁਰਪ੍ਰੀਤ ਕੌਰ ਏਆਈਈ ਵਲੰਟੀਅਰ ਸਪਸ ਕਿੱਕਰ ਖੇੜਾ, ਕਲਸਟਰ ਬਸਤੀ ਸੁਖੇਰਾ ਤੋਂ ਸ਼੍ਰੀ ਨੀਰਜ ਕੁਮਾਰ ਐਚਟੀ ਸਪਸ ਮਲੂਕਪੁਰ, ਸ਼੍ਰੀ ਦੀਪਕ ਧੀਂਗੜਾ ਈਟੀਟੀ ਸਪਸ ਪ੍ਰੇਮ ਨਗਰ, ਸ਼੍ਰੀਮਤੀ ਪ੍ਰਿਆ ਖੇੜਾ ਈਜੀਐਸ ਵਲੰਟੀਅਰ ਸਪਸ ਬਸਤੀ ਸੁਖੇਰਾ, ਕਲਸਟਰ ਸੀਤੋ ਗੁੰਨੋ ਤੋਂ ਸ. ਸਵਰਨ ਸਿੰਘ ਇੰਚਾਰਜ ਸਪਸ ਰਾਮਪੁਰਾ ਨਰਾਇਣਪੁਰਾ, ਸ਼੍ਰੀ ਅਮਰੀਸ਼ ਰਹੇਜਾ ਈਟੀਟੀ ਸਪਸ ਬਹਾਦਰ ਖੇੜਾ, ਸ਼੍ਰੀ ਹਰੀਸ਼ ਕੁਮਾਰ ਸਿੱਖਿਆ ਪ੍ਰੋਵਾਈਡਰ ਸਪਸ ਸੀਤੋ ਗੁੰਨੋ, ਕਲਸਟਰ ਦੁਤਾਰਾਂ ਵਾਲੀ ਤੋਂ ਸ਼੍ਰੀ ਹਾਕਮ ਰਾਮ ਐਚਟੀ ਸਪਸ ਭਾਗਸਰ, ਸ. ਗੁਰਮੀਤ ਸਿੰਘ ਈਟੀਟੀ ਸਪਸ ਕਾਲਾ ਟਿੱਬਾ, ਸ਼੍ਰੀਮਤੀ ਸੰਤਰੋ ਦੇਵੀ ਏਆਈਈ ਵਲੰਟੀਅਰ ਸਪਸ ਦੁਤਾਰਾਂ ਵਾਲੀ, ਕਲਸਟਰ ਅਮਰਪੁਰਾ ਤੋਂ ਸ਼੍ਰੀਮਤੀ ਅਨੀਤਾ ਸੇਤੀਆ ਐਚਟੀ ਸਪਸ ਰਾਜਪੁਰਾ, ਸ਼੍ਰੀ ਸੰਦੀਪ ਕੁਮਾਰ ਈਟੀਟੀ ਸਪਸ ਅਮਰਪੁਰਾ, ਸ਼੍ਰੀਮਤੀ ਹਰਪ੍ਰੀਤ ਕੌਰ ਏਆਈਈ ਵਲੰਟੀਅਰ ਸਪਸ ਦੋਦੇਵਾਲਾ ਅਤੇ ਕਲਸਟਰ ਹਿੰਮਤਪੁਰਾ ਤੋਂ ਸ਼੍ਰੀ ਦਿਨੇਸ਼ ਕੁਮਾਰ ਐਚਟੀ ਸਪਸ ਮੋਡੀ ਖੇੜਾ, ਸ਼੍ਰੀਮਤੀ ਕੁਸੁਮ ਰਾਣੀ ਈਟੀਟੀ ਸਪਸ ਖੁੱਬਣ, ਸ਼੍ਰੀ ਰਾਮ ਲਾਲ ਈਜੀਐਸ ਵਲੰਟੀਅਰ ਸਪਸ ਹਿੰਮਤਪੁਰਾ ਨੂੰ ਮਾਣਯੋਗ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਫ਼ਾਜ਼ਿਲਕਾ ਸ਼੍ਰੀਮਤੀ ਅੰਜੂ ਸੇਠੀ ਅਤੇ ਬੀਪੀਈਓ ਅਬੋਹਰ-1 ਸ਼੍ਰੀ ਅਜੇ ਛਾਬੜਾ ਜੀ ਦੁਆਰਾ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀਮਤੀ ਅੰਜੂ ਸੇਠੀ ਜੀ ਨੇ ਸਾਰੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬੀਪੀਈਓ ਸ਼੍ਰੀ ਅਜੇ ਛਾਬੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਇਸ ਵੱਡਮੁੱਲੇ ਉਪਰਾਲੇ ਲਈ ਪ੍ਰਸ਼ੰਸਾ ਵੀ ਕੀਤੀ। ਇਸ ਉਪਰੰਤ ਬੀਪੀਈਓ ਸ਼੍ਰੀ ਅਜੇ ਛਾਬੜਾ ਜੀ ਦੁਆਰਾ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸ਼੍ਰੀ ਅਭੀਜੀਤ ਵਧਵਾ ਸੀਐਚਟੀ ਕਲਸਟਰ ਹਿੰਮਤਪੁਰਾ ਅਤੇ ਅਮਰਪੁਰਾ ਦੁਆਰਾ ਕੀਤਾ ਗਿਆ।