ਅਕਾਲੀ ਦਲ ਨੂੰ ਝਟਕਾ ਪ੍ਰੇਮ ਗੂਬੀ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਦਰਜਨ ਭਰ ਅਕਾਲੀ ਵਰਕਰ
ਬਠਿੰਡਾ (ਅਸ਼ੋਕ ਵਰਮਾ)
ਦੇਸ਼ ਵਿੱਚ ਵਧ ਰਹੇ ਭਾਜਪਾ ਦੇ ਆਧਾਰ ਅਤੇ ਹਰਮਨ ਪਿਆਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਵਿੱਚ ਮਜ਼ਬੂਤ ਹੁੰਦੀ ਭਾਰਤ ਦੀ ਪਛਾਣ ਤੋਂ ਪ੍ਰਭਾਵਤ ਹੋ ਕੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਹਨ। ਜਿਸ ਦੇ ਚੱਲਦੇ ਬਠਿੰਡਾ ਵਿੱਚ ਅਕਾਲੀ ਦਲ ਨੂੰ ਕਰਾਰਾ ਕਰੰਟ ਦਿੰਦੇ ਹੋਏ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਅਕਾਲੀ ਦਲ ਦੇ ਕੌਂਸਲਰ ਦਾ ਚੋਣ ਲੜ ਚੁੱਕੀ ਮਮਤਾ ਸਿੰਗਲਾ ਸਮੇਤ ਅਕਾਲੀ ਦਲ ਦੇ ਕਈ ਐਕਟਿਵ ਵਰਕਰ ਭਾਜਪਾ ਵਿੱਚ ਸ਼ਾਮਲ ਕਰਵਾਏ ਅਤੇ ਸਿਰੋਪਾ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ।ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਦੇਸ਼ ਵੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ। ਪ੍ਰਧਾਨਮੰਤਰੀ ਮੋਦੀ ਦੇਸ਼ ਦੀ ਵਿਰਾਸਤ ਸੰਭਾਲਣ ਅਤੇ ਦੇਸ਼ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੇ ਹਨ। ਜਿਸ ਦੇ ਚੱਲਦੇ ਪੂਰੇ ਵਿਸ਼ਵ ਭਰ ਚ ਭਾਰਤ ਦੀ ਮਹਾਨਤਾ ਦਾ ਡੰਕਾ ਵੱਜਦਾ ਹੈ। ਲੋਕਲ ਫੌਰ ਵੋਕਲ ਦਾ ਨਾਅਰਾ ਦੇ ਕੇ ਪ੍ਰਧਾਨਮੰਤਰੀ ਨੇ ਸਥਾਨਕ ਰੋਜ਼ਗਾਰ ਨੂੰ ਵਧਾਵਾ ਦੇਣ ਤੇ ਜ਼ੋਰ ਦਿੱਤਾਮ ਸਰਾਂ ਨੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਬਾਜ਼ਾਰਾਂ ਦੀਆਂ ਰੌਣਕਾਂ ਵਧਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਅਤੇ ਵੱਧ ਤੋਂ ਵੱਧ ਆਪਣੇ ਬਾਜ਼ਾਰਾਂ ਵਿੱਚੋਂ ਖ਼ਰੀਦਦਾਰੀ ਕਰਨੀ ਚਾਹੀਦੀ ਹੈ। ਤਾਂ ਜੋ ਆਰਥਿਕ ਮਜ਼ਬੂਤੀ ਆ ਸਕੇ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰੇਮ ਗੂਬੀ ਨੇ ਕਿਹਾ ਕਿ ਅਕਾਲੀ ਦਲ ਇੱਕ ਪਰਿਵਾਰ ਤੱਕ ਸਿਮਟੀ ਹੋਈ ਪਾਰਟੀ ਬਣ ਕੇ ਰਹਿ ਗਿਆ ਹੈ। ਅਕਾਲੀ ਦਲ ਦੀ ਸਿਆਸਤ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੀ ਦਾਅ ਤੇ ਲਗਾ ਦਿੱਤਾ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਮਮਤਾ ਸਿੰਗਲਾ ਨੇ ਕਿਹਾ ਭਾਜਪਾ ਨਾਲ ਲੋਕਾਂ ਨੂੰ ਜੋੜਨ ਲਈ ਘਰ ਘਰ ਸੰਪਰਕ ਅਭਿਆਨ ਕੀਤਾ ਜਾਵੇਗਾ। ਨਰਿੰਦਰ ਮੋਦੀ ਦੇ ਵਿਕਾਸ ਕੰਮਾਂ ਨਾਲ ਲੋਕਾਂ ਨੂੰ ਜੋੜਿਆ ਜਾਵੇਗਾ। ਇਸ ਮੌਕੇ ਅਗਰਵਾਲ ਸਭਾ ਦੇ ਪਵਨ ਸਿੰਗਲਾ, ਅਸ਼ੋਕ ਕੁਮਾਰ, ਸੁਖਦੇਵ, ਜੌਲੀ ਜੈਨ, ਸੁਵਰ ਸੰਗਮ ਭਜਨ ਮੰਡਲ ਚੇਤਨ ਸ਼ਰਮਾ, ਸ਼ਿਵ ਸੈਨਾ ਤੋਂ ਸ਼ਿਵ ਜੋਸ਼ੀ,ਕਮਲ ਸਿੰਗਲਾ, ਵਿੱਕੀ ਨਰੂਲਾ ,ਸੰਜੇ,ਦਿਨੇਸ਼ ਗੋਇਲ,ਯਸ਼ ਬਾਂਸਲ, ਭੂਸ਼ਣ ਗੋਇਲ, ਪ੍ਰਦੀਪ ਚਾਨਣਾ, ਰਾਣਾ ਠਾਕੁਰ, ਸੰਦੀਪ ਅਗਰਵਾਲ, ਗਗਨ ਰਾਜਪਾਲ ਅਤੇ ਹੋਰ ਕਾਰਜਕਰਤਾ ਹਾਜ਼ਰ ਸਨ।