ਪਿੰਡ ਆਲਮਗੜ ਵਿਖੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਕਰਨ ਸੰਬੰਧੀ ਅਤੇ ਖੇਤੀ ਦੀਆਂ ਵਿਧੀਆਂ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਕੈਂਪ
ਫ਼ਾਜ਼ਿਲਕਾ 9 ਅਕਤੂਬਰ (ਪੀਟੀ ਨਿਊਜ਼)
ਖੇਤੀਬਾੜੀ ਵਿਭਾਗ ਵੱਲੋਂ ਸੀ ਆਰ ਐਮ ਸਕੀਮ ਤਹਿਤ ਪਿੰਡ ਆਲਮਗੜ ਬਲਾਕ ਖੂਈਆਂ ਸਰਵਰ ਵਿਖੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਕਰਨ ਸੰਬੰਧੀ ਅਤੇ ਖੇਤੀ ਦੀਆਂ ਵਿਧੀਆਂ ਸਬੰਧੀ ਜਾਗਰੂਕ ਕਰਨ ਲਈ ਕੈਪ ਲਗਾਇਆ ਗਿਆ ਜਿਸ ਵਿੱਚ ਗਗਨ ਦੀਪ ਖੇਤੀਬਾੜੀ ਵਿਕਾਸ ਅਫਸਰ ਅਤੇ ਪੁਰਖਾ ਰਾਮ ਖੇਤੀਬਾੜੀ ਉਪ ਨਿਰੀਖਕ ਨੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਕੈਪ ਵਿਚ ਗਗਨਦੀਪ ਏ ਡੀ ਓ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾਭ ਸੰਭਾਲ ਅਤੇ ਸੁਚਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਇਸ ਦੇ ਨਾਲ ਨਾਲ ਉਹਨਾਂ ਵਲੋ ਸਰੋ ਦੀ ਕਾਸ਼ਤ, ਕਿਸਮਾਂ ਅਤੇ ਬਿਜਾਈ ਦੇ ਢੁਕਵੇਂ ਸਮੇ ਬਾਰੇ ਅਤੇ ਸਰੋ ਦੀ ਖੇਤੀ ਲਈ ਸਲਫਰ ਜਾ ਜਿਪਸਮ ਦੀ ਵਰਤੋ ਬਾਰੇ ਵੀ ਜਾਣਕਾਰੀ ਦਿੱਤੀ ਗਈ ।ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਬੀਜ ਦੀ ਕਿਸਮਾ ਅਤੇ ਬਿਜਾਈ ਦੇ ਢੁਕਵੇਂ ਸਮੇ ਬਾਰੇ ਜਾਣਕਾਰੀ ਦਿੱਤੀ ।ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀ ਜਾਣ ਵਾਲੀ ਖੇਤੀ ਮਸੀਨਰੀ ਬਾਰੇ ਵੀ ਦਸਿਆ ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਸਗੋਂ ਇਸ ਦਾ ਖੇਤੀਬਾਡ਼ੀ ਸੰਦਾਂ ਰਾਹੀਂ ਜ਼ਮੀਨ ਵਿੱਚ ਹੀ ਨਿਬੇੜਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਦੂਸ਼ਿਤ ਹੁੰਦਾ ਹੀ ਹੈ , ਜ਼ਮੀਨ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਇਸ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ ।