ਬੀਜੇਪੀ ਸੈਨਿਕ ਮੋਰਚਾ ਵੱਲੋ ਸਹੀਦੇ ਆਜਮ ਭਗਤ ਸਿੰਘ ਨੂੰ ਜਨਮ ਦਿਨ ਤੇ ਕੀਤਾ ਯਾਦ ਪ੍ਧਾਨ ਮੰਤਰੀ ਵੱਲੋ ਮੋਹਾਲੀ ਹਵਾਈ ਅੱਡੇ ਦਾ ਨਾਂ ਉਹਨਾਂ ਦੇ ਨਾ ਤੇ ਰੱਖਣ ਦਾ ਕੀਤਾ ਧੰਨਵਾਦ- ਸਿੱਧੂ

Advertisement
Spread information

ਬੀਜੇਪੀ ਸੈਨਿਕ ਮੋਰਚਾ ਵੱਲੋ ਸਹੀਦੇ ਆਜਮ ਭਗਤ ਸਿੰਘ ਨੂੰ ਜਨਮ ਦਿਨ ਤੇ ਕੀਤਾ ਯਾਦ ਪ੍ਧਾਨ ਮੰਤਰੀ ਵੱਲੋ ਮੋਹਾਲੀ ਹਵਾਈ ਅੱਡੇ ਦਾ ਨਾਂ ਉਹਨਾਂ ਦੇ ਨਾ ਤੇ ਰੱਖਣ ਦਾ ਕੀਤਾ ਧੰਨਵਾਦ- ਸਿੱਧੂ

 

ਬਰਨਾਲਾ 28 ਸਤੰਬਰ (ਸੋਨੀ)

Advertisement

ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਬੀਜੇਪੀ ਸੈਨਿਕ ਮੋਰਚਾ ਦੇ ਕਾਰਕੁਨਾ ਵੱਲੋ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਹੀਦ ਭਗਤ ਸਿੰਘ ਚੌਕ ਵਿੱਖੇ ਫੂਲ ਮਾਲਾਵਾ ਚੜਾ ਕੇ ਉਹਨਾ ਨੁੰ ਯਾਦ ਕੀਤਾ ਅਤੇ ਦੇਸ ਦੇ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਜਿਨ੍ਹਾਂ ਨੇ ਪੰਜਾਬ ਵਾਸੀਆ ਦੀ ਚਿਰੋਕਣੀ ਮੰਗ ਨੂੰ ਮੁੱਖ ਰੱਖਦੇ ਹੋਏ ਮੋਹਾਲੀ ਇੰਟਰਨੈਸਨਲ ਏਅਰਪੋਰਟ ਦਾ ਨਾ ਸਾਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸ਼ਾਹੀਦ ਭਗਤ ਸਿੰਘ ਇੰਟਰਨੈਸਨਲ ਏਅਰਪੋਰਟ ਮੋਹਾਲ਼ੀ ਰੱਖ ਦਿੱਤਾ ਦਾ ਕੋਟਿਨ ਕੋਟ ਧੰਨਵਾਦ ਕੀਤਾ। ਹਾਜਰੀਨ ਨੂੰ ਸਬੋਧਨ ਕਰਦਿਆ ਇੰਜ.ਸਿੱਧੂ ਨੇ ਕਿਹਾ ਕੇ ਦੇਸ ਵਾਸੀਆ ਨੂੰ ਪਖੰਡਾ ਤੋ ਦੂਰ ਹੋਕੇ ਸਹੀਦੇ ਆਜਮ ਭਗਤ ਸਿੰਘ ਦੀ ਸੋਚ ਨੂੰ ਅਪਣਾ ਕੇ ਦੇਸ ਭਗਤੀ ਦਾ ਸਬੂਤ ਦੇਣਾ ਚਾਹੀਦਾ ਹੈ। ਓਹਨਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸਾ ਵੱਲ ਰੁੱਖ ਕਰ ਰਿਹਾ ਜਿਹੜਾ ਕਿ ਅਤੀ ਮੰਦਭਾਗਾ ਰੁਝਾਨ ਹੈ। ਜਿਹੜਾ ਕਿ ਸਰਦਾਰ ਭਗਤ ਸਿੰਘ ਦੀ ਸੋਚ ਦੇ ਖਿਲਾਫ ਹੈ। ਸਮੇ ਦੀਆ ਸਰਕਾਰਾ ਨੂੰ ਚਾਹੀਦਾ ਕੇ ਉਹ ਬਦਲੇ ਵਾਲੀਆ ਰਾਜਨੀਤੀਆ ਨੂੰ ਛੱਡ ਕੇ ਸਹੀ ਲਫਜਾ ਵਿੱਚ ਪੰਜਾਬ ਨੂੰ ਸਿਖਿਅਤ ਨਸਾ ਰਹਿਤ ਅਤੇ ਉਸਾਰੂ ਲੀਹਾ ਤੇ ਲੈਕੇ ਆਉਣ।। ਇਸ ਮੌਕੇ ਵਰੰਟ ਅਫਸਰ ਬਲਵਿੰਦਰ ਢੀਢਸਾ, ਕੈਪਟਨ ਵਿਕਰਮ ਸਿੰਘ, ਲੈਫ.ਭੋਲਾ ਸਿੰਘ ਸਿੱਧੂ, ਸੁਬੇਦਾਰ ਸਰਭਜੀਤ ਸਿੰਘ, ਸੂਬੇਦਾਰ ਦਰਸਨ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਗੁਰਦੇਵ ਸਿੰਘ ਮੱਕੜ, ਸੂਬੇਦਾਰ ਗੁਰਤੇਜ ਸਿੰਘ, ਵਰੰਟ ਅਫਸਰ ਅਵਤਾਰ ਸਿੰਘ, ਸਿਪਾਹੀ ਕੁਲਦੀਪ ਸਿੰਘ ਆਦਿ ਸਾਬਕਾ ਸੈਨਿਕ ਹਾਜਰ ਸਨ।

 

Advertisement
Advertisement
Advertisement
Advertisement
Advertisement
error: Content is protected !!