ਸਰਕਾਰ ਦੇ ਭਰੋਸੇ ਤੋਂ ਬਾਅਦ, ਈਸਾਈ ਭਾਈਚਾਰੇ ਵੱਲੋਂ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲਿਆ
ਲੁਧਿਆਣਾ, 25 ਸਤੰਬਰ (ਦਵਿੰਦਰ ਡੀ ਕੇ)
ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਪੱਟੀ ਅਤੇ ਡਡੂਆਣਾ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਈਸਾਏ ਭਾਈਚਾਰੇ ਨੇ ਅੱਜ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ।
ਸਥਾਨਕ ਬੱਚਤ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਦੱਸਿਆ ਕਿ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਦੇ ਭਰੋਸੇ ਤੋਂ ਸੰਤੁਸ਼ਟ ਹਨ ਅਤੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਸੁਰਜੀਤ ਥਾਪਰ, ਰਮਨ ਹੰਸ ਮਨਿਸਟਰੀਜ਼, ਕਨਵੀਨਰ ਮਸੀਹ ਮਹਾਂ ਸਭਾ ਆਗਸਟੀਨ ਦਾਸ, ਗੁਰਦਾਸਪੁਰ ਤੋਂ ਰਾਕੇਸ਼ ਵਿਲੀਅਮ, ਫਤਿਹਗੜ੍ਹ ਚੂੜੀਆਂ ਕੈਥੋਲਿਕ ਚਰਚ ਐਕਸ਼ਨ ਕਮੇਟੀ ਤੋਂ ਰੋਸ਼ਨ ਜੋਸਫ਼, ਹਾਮਿਦ ਮਸੀਹ, ਰੋਹਿਤ ਪਾਲ, ਅਵਤਾਰ ਸਿੰਘ, ਬਜਿੰਦਰ ਸਿੰਘ ਮਨਿਸਟਰੀਜ਼, ਅੰਕੁਰ ਨਰੂਲਾ ਮਨਿਸਟਰੀਜ਼ ਤੋਂ ਜਤਿੰਦਰ ਰੰਧਾਵਾ, ਪੈਂਟੀਕੋਸਟਲ ਪ੍ਰਬੰਧਕ ਕਮੇਟੀ ਤੋਂ ਧਰਮਿੰਦਰ ਬਾਜਵਾ, ਬਿਸ਼ਪ ਸੋਹਲ ਲਾਲ ਮੋਰਿੰਡਾ, ਸੁਖਪਾਲ ਰਾਣਾ ਮਨਿਸਟਰੀਜ਼ ਤੋਂ ਜੌਹਨ ਕੋਟਲੀ, ਟੈਂਪਲ ਆਫ਼ ਗੌਡ ਚਰਚ ਤੋਂ ਅਲੀਸ਼ਾ ਮਸੀਹ ਸੁਤਨ, ਲੁਧਿਆਣਾ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪੀਟਰ ਪ੍ਰਕਾਸ਼, ਰਿਟਾਇਰਡ ਰੇਵਰਟ ਜੋਗਿੰਦਰ ਸਿੰਘ ਚੇਅਰਮੈਨ, ਸੋਨੂੰ ਜਾਤੀਵਾਲ ਪਟਿਆਲਾ, ਸਨਾਵਰ ਭੱਟੀ, ਸੈਮੂਅਲ ਸਿੱਧੂ ਮਾਨਸਾ, ਵਿਜੇ ਗੋਰੀਆ ਸੈਮਸਨ ਬ੍ਰਿਗੇਡ ਫਿਰੋਜ਼ਪੁਰ, ਮਲੇਰਕੋਟਲਾ ਤੋਂ ਸੁਰਜੀਤ ਮਸੀਹ, ਰੋਹਿਤ ਮਸੀਹ ਮਿੰਨਾ, ਮੱਖਣ ਮਸੀਹ, ਜੌਹਨ ਮਸੀਹ, ਸਿਸਟਰ ਲਵੀ ਕਲਿਆਣ, ਸਿਸਟਰ ਰੀਤੂ ਖੁਰਾਣਾ, ਸਿਸਟਰ ਪ੍ਰੀਤੀ ਜੇਮਸ, ਪਾਸਟਰ ਸੈਮੂਅਲ ਦੋਸਤ, ਸਿਸਟਰ ਸੋਭਾ ਅਤੇ ਸਟੀਫਨ ਸਿੱਧੂ ਅਤੇ ਹੋਰ ਹਾਜ਼ਰ ਸਨ।